31ਵੇਂ ਸੜਕ ਸੁਰੱਖਿਆ ਸਪਤਾਹ ਦੇ ਆਖਰੀ ਦਿਨ ਲਗਾਇਆ ਰਿਫਲੈਕਟਰ ਕੈਂਪ

ਮੋਗਾ 17 ਜਨਵਰੀ(ਜਸ਼ਨ):ਜ਼ਿਲ੍ਹਾ ਪ੍ਰਸ਼ਾਸਨ ਅਤੇ ਮੋਗਾ ਪੁਲਿਸ ਵੱਲੋ ਆਮ ਜਨਤਾ ਵਿੱਚ ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਪੈਦਾ ਕਰਨ ਲਈ 31 ਵੇ ਸੜਕ ਸੁਰੱਖਿਆ ਸਪਤਾਹ ਦੇ ਅਖਰੀਲੇ ਭਾਵ ਸੱਤਵੇਂ ਦਿਨ ਰੀਫਲੈਕਟਰ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਖ ਵੱਖ ਅਨਾਜ ਮੰਡੀਆਂ ਵਿੱਚ ਜਾ ਕੇ ਟਰਾਲੀਆਂ ਸਮੇਤ ਕੈਂਟਰਾਂ ਦੇ ਪਿੱਛੇ  ਰਾਤਾਂ ਨੂੰ ਚਮਕਣ ਵਾਲੇ ਰੀਫਲੈਕਟਰ ਲਗਾਏ ਗਏ ਤਾਂ ਜੋ ਧੁੰਦਾਂ ਦੇ ਮੌਸਮ ਦੌਰਾਨ  ਅਣਜਾਇਆਂ ਜਾ ਰਹੀਆਂ ਜਾਨਾ ਨੂੰ ਬਚਾਇਆ ਜਾ ਸਕੇ। ਇਸ ਸਮੇ ਮੋਗਾ ਵਿਖੇ ਵੱਖ ਵੱਖ ਥਾਵਾਂ ਤੇ ਹੋਏੇ ਸੜਕੀ ਖੱਡਿਆਂ ਨੂੰ ਵੀ ਭਰਿਆ ਗਿਆ ਅਤੇੇ ਬਲੈਕ ਸਪਾਟਸ ਤੇ ਐਕਸੀਡੈਟ ਜ਼ੋਨ, ਨੈਸ਼ਨਲ ਹਾਈਵੇ ਤੇ ਸਪੀਡ ਲਿਮਟ ਅਤੇ ਹੋਰ ਸੜਕਾਂ ਤੇ ਨੋ ਓਵਰਟੇਕਿੰਗ ਆਦਿ ਦੇ ਸਾਈਨ ਬੋਰਡ ਲਗਾਏ ਗਏ। ਇਸ ਸਮੇਂ ਟਰੈਫਿਕ ਐਜੂਕੇਸ਼ਨ ਸੈਲ ਜਿਲਾ ਮੋਗਾ ਦੇ ਇੰਚਾਰਜ ਏ ਐਸ ਆਈ ਕੇਵਲ ਸਿੰਘ  ਅਤੇ ਸਿਪਾਹੀ ਗੁਰਪ੍ਰੀਤ ਸਿੰਘ, ਸੀਨੀਅਰ ਸਿਪਾਹੀ ਸਵਰਨ ਸਿੰਘ ਹਾਜਰ ਸਨ। ਇਸ ਮੌਕੇ ਉਨ੍ਹਾਂ ਵੱਲੋ ਡਰਾਈਵਰਾਂ ਦਾ ਜਾਗਰੂਕਤਾ ਸੈਮੀਨਾਰ ਵੀ ਕਰਵਾਇਆ ਗਿਆ। ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੇਆਣਾ ਵਿਖੇ ਸੈਮੀਨਾਰ ਦਾ ਆਯੋਜਨ ਦੀ ਕੀਤਾ ਗਿਆ। ਇਸ ਵਿੱਚ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਦੇ ਇੰਚਾਰਜ ਏ ਐਸ ਆਈ ਕੇਵਲ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਅਤੇ ਰੋਡ ਸੇਫਟੀ ਅਤੇ  ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਟਰੈਫਿਕ ਗੁਰੂ ਐਪ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਹੈਲਮਟ ਨਾ ਪਹਿਨਣ ਦੇ ਨੁਕਸਾਨਾਂ ਬਾਰੇ ਉਦਾਹਰਨਾ ਦੇ ਕੇ ਸਮਝਾਇਆ। ਉੁਨ੍ਹਾਂ ਡਰਾਈਵਰਾਂ ਨੂੰ ਕਿਹਾ ਕਿ ਉਹ ਮੋਟਰਸਾਈਕਲ ਤੇ ਹਮੇਸ਼ਾ ਦੋ ਹੀ ਸਵਾਰ ਹੋ ਕੇ ਚੱਲਣ ਨਾ ਕਿ ਤਿੰਨ ਅਤੇ ਹਮੇਸ਼ਾ 40 ਦੀ ਸਪੀਡ ਤੇ ਹੀ ਮੋਟਰ ਸਾਇਕਲ ਚਲਾਉਣ ਅਤੇ ੳਨ੍ਹਾਂ ਨੇ ਵਿਦਿਆਰਥੀਆਂ ਨੂੰ ਸਹੀ ਜੀਵਨ ਜਾਂਚ ਬਾਰੇ ਦੱਸਿਆ। ਅੰਤ ਵਿਚ ਉਹਨਾਂ ਨੇ ਵੱਖ ਵੱਖ ਸਕੂਲਾਂ ਤੋਂ ਸ਼ਾਮਲ ਹੋਏ ਸਾਰੇ ਡਰਾਈਵਰਾਂ ਨੂੰ ਅਪੀਲ ਕੀਤੀ ਕਿ ਆਪਣੇ ਸਕੂਲੀ ਵਾਹਨਾਂ ਦੇ ਸਾਰੇ ਕਾਗਜ਼ ਪੂਰੇ ਰੱਖਣ ਅਤੇ ਬਿਨਾਂ ਲਾਇਸੰਸ ਦੇ  ਕੋਈ ਵੀ ਵਹੀਕਲ ਨਾ ਚਲਾਉਣ। ਉਨ੍ਹਾਂ ਡਰਾਈਵਰਾਂ ਨੂੰ ਗੱਡੀਆਂ ਨੂੰ ਹਮੇਸ਼ਾ ਸਾਫ ਰੱਖਣ ਲਈ ਕਿਹਾ ਅਤੇ  ਉਨ੍ਹਾਂ ਵੱਲੋਂ ਸਾਰੀਆਂ ਸਕੂਲ ਵੈਨਾ ਦੀ ਚੈਕਿੰਗ ਕੀਤੀ ਗਈ ਤੇ ਉਨ੍ਹਾਂ ਨੇ ਡਰਾਈਵਰਾਂ ਨੂੰ ਇਹ ਵੀ ਕਿਹਾ ਸਕੂਲ ਬੱਸ  ਸੀਟਾਂ ਦੀ ਗਿਣਤੀ ਦੇ ਮੁਤਾਬਿਕ ਹੀ  ਬੱਚੇ ਬਿਠਾਏ ਜਾਣ। ਅੰਤ ਵਿੱਚ ਉਨ੍ਹਾਂ ਨੇ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪੋਲਸੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।