ਪਿੰਡ ਸੰਗਲਾ ਵਿਖੇ ‘ਸਰਬੱਤ ਦਾ ਭਲਾ’ ਨੇ ਲਗਾਇਆ 442ਵਾਂ ਅੱਖਾਂ ਦਾ ਮੁਫਤ ਜਾਂਚ ਕੈਂਪ,513 ਮਰੀਜ਼ਾਂ ਦੀ ਹੋਈ ਜਾਂਚ, 68 ਮਰੀਜ਼ ਚੁਣੇ ਗਏ ਅਪਰੇਸ਼ਨ ਲਈ

ਮੋਗਾ/ਧਰਮਕੋਟ 16 ਜਨਵਰੀ (ਜਸ਼ਨ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਵੱਲੋਂ ਡਾ. ਐਸ.ਪੀ. ਸਿੰਘ ਉਬਰਾਏ ਜੀ ਦੀ ਅਗਵਾਈ ਵਿੱਚ ਕੀਤੇ ਜਾ ਰਹੇ ਲਾਮਿਸਾਲ ਸਮਾਜ ਸੇਵੀ ਕੰਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ 442ਵਾਂ ਅੱਖਾਂ ਦਾ ਮੁਫਤ ਚੈਕਅੱਪ ਅਤੇ ਲੈਂਜ਼ ਕੈਂਪ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਸੰਗਲਾ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਪਿੰਡ ਸੰਗਲਾ ਵਿਖੇ ਲਗਾਇਆ ਗਿਆ, ਜਿਸ ਵਿੱਚ ਜਗਦੰਬਾ ਆਈ ਹਸਪਤਾਲ ਬਾਘਾ ਪੁਰਾਣਾ ਦੀ ਟੀਮ ਵੱਲੋਂ ਡਾ. ਵਿਸ਼ਾਲ ਬਰਾੜ ਦੀ ਅਗਵਾਈ ਵਿੱਚ 513 ਮਰੀਜਾਂ ਦੀ ਜਾਂਚ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ । 200 ਦੇ ਕਰੀਬ ਮਰੀਜਾਂ ਨੂੰ ਮੁਫਤ ਐਨਕਾਂ ਦਿੱਤੀਆਂ ਗਈਆਂ ਅਤੇ 68 ਮਰੀਜ ਅਪਰੇਸ਼ਨ ਲਈ ਚੁਣੇ ਗਏ, ਜਿਨ੍ਹਾਂ ਦੇ ਅਪਰੇਸ਼ਨ 17 ਜਨਵਰੀ ਨੂੰ ਜਗਦੰਬਾ ਆਈ ਹਸਪਤਾਲ ਬਾਘਾ ਪੁਰਾਣਾ ਵਿਖੇ ਕੀਤੇ ਜਾਣਗੇ ਅਤੇ ਮਰੀਜਾਂ ਨੂੰ ਹਸਪਤਾਲ ਲੈ ਕੇ ਜਾਣ ਅਤੇ ਵਾਪਿਸ ਲਿਆਉਣ ਦਾ ਪ੍ਬੰਧ ਕਲੱਬ ਵੱਲੋਂ ਕੀਤਾ ਗਿਆ ਹੈ । ਇਸ ਕੈਂਪ ਦਾ ਉਦਘਾਟਨ ਜਤਿੰਦਰ ਸਿੰਘ ਸੌਂਦ ਅਤੇ ਭੁਪਿੰਦਰ ਸਿੰਘ ਸੌਂਦ ਯੂ.ਕੇ. ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ, ਜਿਨ੍ਹਾਂ ਵੱਲੋਂ ਇਸ ਕੈਂਪ ਦੇ ਪ੍ਬੰਧ ਵਿੱਚ ਵਿਸ਼ੇਸ਼ ਸਹਿਯੋਗ ਪਾਇਆ ਗਿਆ ਹੈ। ਇਸ ਮੌਕੇ ਸ. ਜਤਿੰਦਰ ਸਿੰਘ ਸੌਂਦ ਨੇ ਆਪਣੇ ਸੰਬੋਧਨ ਦੌਰਾਨ ਡਾ. ਉਬਰਾਏ ਜੀ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਤਾਰੀਫ ਕਰਦਿਆਂ ਉਹਨਾਂ ਨੂੰ ਗਰੀਬਾਂ ਦਾ ਮਸੀਹਾ ਦਾ ਖਿਤਾਬ ਦਿੱਤਾ । ਉਹਨਾਂ ਕਿਹਾ ਕਿ ਡਾ. ਐਸ.ਪੀ. ਸਿੰਘ ਉਬਰਾਏ ਵੱਲੋਂ ਆਪਣੀ ਆਮਦਨ ਦਾ 95 ਪ੍ਤੀਸ਼ਤ ਹਿੱਸਾ ਦਾਨ ਕੀਤਾ ਜਾ ਰਿਹਾ ਹੈ ਤੇ ਰੋਜਾਨਾਂ ਉਹ 20 ਤੋਂ 25 ਲੱਖ ਰੁਪਏ ਦਾਨ ਕਰ ਰਹੇ ਹਨ । ਉਹਨਾਂ ਡਾ. ਉਬਰਾਏ ਜੀ ਵੱਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਲਾਮਿਸਾਲ ਕੰਮਾਂ ਦਾ ਵਰਨਣ ਕਰਦਿਆਂ ਦੱਸਿਆ ਕਿ ਹਰ ਜਿਲ੍ਹੇ ਵਿੱਚ ਉਹਨਾਂ ਵੱਲੋਂ ਚੈਰੀਟੇਬਲ ਲੈਬਾਰਟਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ, ਡਾਇਲਸਿਸ ਦੇ ਮਰੀਜਾਂ ਲਈ ਸਰਕਾਰੀ ਅਤੇ ਪ੍ਾਂਵੇਟ ਹਸਪਤਾਲਾਂ ਵਿੱਚ ਡਾਇਲਸਿਸ ਯੂਨਿਟ ਲਗਾਏ ਜਾ ਰਹੇ ਹਨ ਅਤੇ ਮੁਫਤ ਡਾਇਲਸਿਸ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ, ਵਿਧਵਾ ਔਰਤਾਂ ਨੂੰ ਬੱਚਿਆ ਦੀ ਪੜ੍ਹਾਈ ਜਾਰੀ ਰੱਖਣ ਲਈ ਮਹੀਨਾਵਾਰ ਪੈਨਸ਼ਨ ਦਿੱਤੀ ਜਾ ਰਹੀ ਹੈ, ਸਕੂਲਾਂ ਵਿੱਚ ਆਰ.ਓ. ਲਗਾਏ ਜਾ ਰਹੇ ਹਨ ਅਤੇ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਹਨ, ਜਿਨ੍ਹਾਂ ਨਾਲ ਇੱਕ ਸਿੱਖ ਹੋਣ ਦੇ ਨਾਤੇ ਉਹਨਾਂ ਸਿੱਖਾਂ ਦਾ ਨਾਮ ਪੂਰੀ ਦੁਨੀਆ ਵਿੱਚ ਹੋਰ ਰੋਸ਼ਨ ਹੋਇਆ ਹੈ। ਇਸ ਮੌਕੇ ਸਰਪੰਚ ਗੁਰਬੀਰ ਸਿੰਘ ਗੋਗਾ ਨੇ ਪਿੰਡ ਵਿੱਚ ਕੈਂਪ ਦਾ ਆਯੋਜਨ ਕਰਨ ਲਈ ਡਾ. ਐਸ.ਪੀ. ਸਿੰਘ ਉਬਰਾਏ ਅਤੇ ਸਰਬੱਤ ਦਾ ਭਲਾ ਦੀ ਮੋਗਾ ਇਕਾਈ ਦੇ ਸਮੂਹ ਅਹੁਦੇਦਾਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ । ਕਲੱਬ ਪ੍ਧਾਨ ਕੁਲਦੀਪ ਸਿੰਘ ਸੰਗਲਾ ਅਤੇ ਬਲਾਕ ਐਨ.ਜੀ.ਓ. ਪ੍ਧਾਨ ਹਰਦੇਵ ਸਿੰਘ ਸੰਗਲਾ ਨੇ ਕੈਂਪ ਨੂੰ ਕਾਮਯਾਬ ਬਨਾਉਣ ਲਈ ਸ. ਅਵਤਾਰ ਸਿੰਘ ਸੌਂਦ ਅਤੇ ਭੁਪਿੰਦਰ ਸਿੰਘ ਸੌਂਦ ਸਮੇਤ ਸਮੂਹ ਸਹਿਯੋਗੀਆਂ ਦੀ ਧੰਨਵਾਦ ਕਰਦਿਆਂ ਸਰਬੱਤ ਦਾ ਭਲਾ ਦੀ ਮੋਗਾ ਇਕਾਈ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ ਅਤੇ ਮਹਿੰਦਰ ਪਾਲ ਲੂੰਬਾ ਦਾ ਵਿਸੇਸ ਸਨਮਾਨ ਕੀਤਾ । ਇਸ ਮੌਕੇ ਉਕਤ ਤੋਂ ਇਲਾਵਾ ਸਾਬਕਾ ਸਰਪੰਚ ਕੁਲਵੰਤ ਸਿੰਘ ਚੀਮਾ, ਲਹਿੰਬਰ ਸਿੰਘ ਕਿੰਗਰਾ, ਸੁਖਪਾਲ ਸਿੰਘ ਚੀਮਾ, ਕੁਲਵੰਤ ਸਿੰਘ ਕਿੰਗਰਾ, ਮਨਪ੍ੀਤ ਕਿੰਗਰਾ, ਯਾਦਵਿੰਦਰ ਸਿੰਘ, ਮੂਖਤਿਆਰ ਸਿੰਘ ਫੌਜੀ, ਗੁਰਸੇਵਕ ਸਿੰਘ ਨੰਬਰਦਾਰ, ਮੁਖਤਿਆਰ ਸਿੰਘ ਭੁੱਲਰ, ਸੁਖਚੈਨ ਸਿੰਘ ਗਿੱਲ, ਬਲਵੀਰ ਸਿੰਘ ਮਾਨ, ਗੁਰਜੀਤ ਸਿੰਘ ਕਿੰਗਰਾ, ਅਜੈਪਾਲ ਸਿੰਘ, ਮਨਪ੍ੀਤ ਕਿੰਗਰਾ, ਸੰਦੀਪ ਕਿੰਗਰਾ, ਗਗਨ ਕਿੰਗਰਾ, ਮਨੀ ਸੌਂਦ, ਜਗਜੀਤ ਸਿੰਘ ਜੋਸ਼ਨ, ਮਨੀ ਚੀਮਾ, ਲਖਵਿੰਦਰ ਕਿੰਗਰਾ, ਕਰਮਨ ਕਿੰਗਰਾ, ਰਘੁਵੀਰ ਸਿੰਘ, ਬਿੱਟੁ ਚੀਮਾ, ਗੁਰਮੁੱਖ ਚੀਮਾ, ਸਤਵਿੰਦਰ ਚੀਮਾ,ਸੁੱਖਾ ਸੌਂਦ, ਜਗਪ੍ੀਤ ਕਿੰਗਰਾ, ਮਿਲਨ ਕਿੰਗਰਾ, ਮੰਨੂੰ ਬਰਾੜ, ਸੁਖਦੀਪ ਕੌਰ ਗਿੱਲ, ਜਸਵਿੰਦਰ ਰਖਰਾ, ਸੁਖਦੇਵ ਸਿੰਘ ਬਰਾੜ, ਅਮਰਜੀਤ ਸਿੰਘ ਨੰਬਰਦਾਰ ਆਦਿ ਮੌਜੂਦ ਸਨ ।