ਬਾਬਾ ਇਕਬਾਲ ਸਿੰਘ ਨੇ ਅਨਾਥ ਬੱਚਿਆਂ ਨਾਲ ਮਨਾਈ ਲੋਹੜੀ

ਨੱਥੂਵਾਲਾ ਗਰਬੀ , 13 ਜਨਵਰੀ (ਪੱਤਰ ਪਰੇਰਕ)- ਮੋਗਾ ਜ਼ਿਲ੍ਹੇ ਦੇ ਪਿੰਡ ਨੱਥੂਵਾਲਾ ਗਰਬੀ ਦੇ ਜੰਮਪਲ ਬਾਬਾ ਇਕਬਾਲ ਸਿੰਘ ਨੇ ਨਵੀ ਪਿਰਤ ਪਾਉਂਦੇ ਹੋਏ ਅਨਾਥ ਆਸ਼ਰਮ ਦੇ ਬੱਚਿਆਂ ਨਾਲ ,ਉਹਨਾਂ ਦੀ ਮਦਦ ਕਰਕੇ ਲੋਹੜੀ ਦਾ ਤਿਉਹਾਰ ਮਨਾਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੱਥੂਵਾਲਾ ਗਰਬੀ ਦੇ ਪੰਚ ਸੱਤਪਾਲ ਸਿੰਘ ਨੇ ਦੱਸਿਆ ਕਿ ਬਾਬਾ ਇਕਬਾਲ ਸਿੰਘ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਹਨ ।ਇਸ ਵਾਰ ਅਨਾਥ ਆਸ਼ਰਮ ਨਥਾਣਾ ਦੇ ਬੱਚਿਆਂ ਨੂੰ  ਮਿਲ ਕੇ ਮੂਗਫਲੀ, ਰਿਊੜੀਆ, ਗੱਚਕ ਆਦਿ ਵੰਡ ਕੇ ਬੱਚਿਆਂ ਨਾਲ ਲੋਹੜੀ ਦੀ ਖੁਸ਼ੀ ਸ਼ਾਂਝੀ ਕੀਤੀ ਗਈ ।ਇਸ ਤੋਂ ਇਲਾਵਾ ਬੱਚਿਆਂ ਵਾਸਤੇ ਸ਼ਪੈਸ਼ਲ ਪੀਜ਼ਾ ,ਬਰਗਰ ਆਦਿ ਦਾ ਪ੍ਰਬੰਧ ਕੀਤਾ ਗਿਆ। ਅਤੇ ਬੱਚਿਆਂ ਨੂੰ ਖਾਣ ਵਾਸਤੇ ਫਲ ਅਤੇ ਪੀਣ ਵਾਸਤੇ ਦੁੱਧ ਵੀ ਦਿੱਤਾ ਗਿਆ।ਇਸ ਮੌਕੇ ਬਾਬਾ ਇਕਬਾਲ ਸਿੰਘ  ਨੇ ਕਿਹਾ ਕਿ ਅਨਾਥ ਆਸ਼ਰਮ ਦੇ ਬੱਚਿਆਂ ਨੂੰ ਉਹਨਾਂ ਦੀਆਂ ਬੁਨਿਆਦੀ ਲੋੜਾਂ ਦੇ ਨਾਲ ਨਾਲ ਅਪਣੱਤ ਦੀ ਲੋੜ ਹੰੁਦੀ ਹੈ ਤਾਂ ਜੋ ਉਹਨਾਂ ਨੂੰ ਆਪਣੇ ਮਾਪਿਆਂ ਦੀ ਘਾਟ ਮਹਿਸੂਸ ਨਾ ਹੋਵੇ ਅਤੇ ਇਸੇ ਮਕਸਦ ਨਾਲ ਅੱਜ ਉਹਨਾਂ ਨਾਲ ਲੋਹੜੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ । ਜਿਕਰਯੋਗ ਹੈ ਕਿ ਬਾਬਾ ਇਕਬਾਲ ਸਿੰਘ ਨੱਥੂਵਾਲਾ ਗਰਬੀ ਵਾਲੇ ਸੰਗਤਾਂ ਦੇ ਸਹਿਯੋਗ ਦੇ ਨਾਲ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਉਣ,ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣ,ਬੱਚਿਆਂ ਨੂੰ ਵਰਦੀਆਂ ਸ਼ਟੇਸ਼ਨਰੀ ਵੰਡਣ,ਲੋੜਵੰਦਾਂ ਨੂੰ ਮਹੀਨਾਵਾਰ ਰਾਸ਼ਨ ਦੇਣ,ਮਰੀਜ਼ਾਂ ਦਾ ਇਲਾਜ ਕਰਵਾਉਣ ਅਤੇ ਹਰ ਸਾਲ ਲੋੜਵੰਦ ਲੜਕੀਆਂ ਦੇ ਵਿਆਹ ਕਰਕੇ ਅਤੇ ਉਨਾ੍ਹ ਨੂੰ ਸਮਾਨ ਦੇਣਾ ਆਦਿ ਕੰਮ ਨੇਪਰੇ ਚਾੜ੍ਹਦੇ ਹਨ । ਇਸ ਮੌਕੇ ਤੇ ਬੀਬੀ ਕੁਲਵਿੰਦਰ ਕੌਰ, ਹਰਸਿਮਰਨ ਕੌਰ ਨੀਤੂ,  ਗੁਰਵਿੰਦਰ ਕੌਰ, ਰੇਸ਼ਮ ਸਿੰਘ ਸੰਧੂ ,ਗੁਰਮੇਲ ਸਿੰਘ, ਚੰਦ ਸਿੰਘ,ਸੰਦੀਪ ਸਿੰਘ, ਅਰਸ਼ਦੀਪ ਸਿੰਘ  ਆਦਿ ਤੋਂ ਇਲਾਵਾ ਹੋਰ ਵੀ ਸ਼ਰਧਾਲੂ ਹਾਜਰ ਸਨ।