ਰੂਰਲ ਐਨ.ਜੀ.ਓ. ਮੋਗਾ ਨੇ ਆਪਣੀਆਂ ਬਲਾਕ ਅਤੇ ਜਿਲ੍ਹਾ ਪੱਧਰੀ ਚੋਣਾਂ ਦਾ ਐਲਾਨ ਕੀਤਾ,29 ਫਰਵਰੀ ਨੂੰ ਹੋਵੇਗੀ ਨਵੀਂ ਜਿਲ੍ਹਾ ਕਮੇਟੀ ਦੀ ਚੋਣ-ਲੂੰਬਾ

Tags: 

ਮੋਗਾ,31 ਦਸੰਬਰ (ਜਸ਼ਨ) : ਸਮਾਜ ਸੇਵਾ ਦੇ ਖੇਤਰ ਵਿੱਚ ਮੋਹਰੀ ਰੋਲ ਅਦਾ ਕਰ ਰਹੀ ਮੋਗਾ ਜਿਲ੍ਹੇ ਦੇ ਪਿੰਡਾਂ ਦੀਆਂ ਕਲੱਬਾਂ ਦੇ ਸੰਗਠਨ ਦੇ ਤੌਰ ਤੇ ਕੰਮ ਕਰ ਰਹੀ ਸਟੇਟ ਐਵਾਰਡੀ ਸੰਸਥਾ ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਵੱਲੋਂ ਦੋ ਸਾਲ ਪੂਰੇ ਹੋ ਜਾਣ ਤੇ ਆਪਣੀਆਂ ਬਲਾਕ ਕਮੇਟੀਆਂ ਅਤੇ ਜਿਲ੍ਹਾ ਕਮੇਟੀ ਦੀ ਨਵੀਂ ਚੋਣ ਕਰਵਾਉਣ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਅੱਜ ਬਲਾਕ ਅਤੇ ਜਿਲ੍ਹਾ ਕਮੇਟੀ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਜਿਲ੍ਹਾ ਪ੍ਧਾਨ ਮਹਿੰਦਰ ਪਾਲ ਲੂੰਬਾ ਦੀ ਪ੍ਧਾਨਗੀ ਹੇਠ ਹੋਈ । ਮੀਟਿੰਗ ਵਿੱਚ ਹਾਜਰ ਸਾਰੇ ਮੈਂਬਰਾਂ ਵੱਲੋਂ ਚੋਣਾਂ ਦੀਆਂ ਤਰੀਕਾਂ ਅਤੇ ਢੰਗ ਤਰੀਕੇ ਸਬੰਧੀ ਆਪਣੇ ਸੁਝਾਅ ਪੇਸ਼ ਕੀਤੇ, ਜਿਨ੍ਹਾਂ ਤੇ ਵਿਚਾਰ ਕਰਨ ਉਪਰੰਤ ਕੁੱਝ ਫੈਸਲੇ ਸਰਬਸੰਮਤੀ ਨਾਲ ਕੀਤੇ ਗਏ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਧਾਨ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਬਲਾਕ ਨਿਹਾਲ ਸਿੰਘ ਵਾਲਾ ਦੀ ਚੋਣ 11 ਜਨਵਰੀ ਦਿਨ ਸ਼ਨੀਵਾਰ ਨੂੰ ਡੇਰਾ ਬਾਬਾ ਭਰਥਰੀ ਪਿੰਡ ਤਖਤੂਪੁਰਾ ਸਾਹਿਬ ਵਿਖੇ ਸਵੇਰੇ 11 ਵਜੇ, ਬਲਾਕ ਧਰਮਕੋਟ ਦੀ ਚੋਣ 16 ਜਨਵਰੀ ਦਿਨ ਵੀਰਵਾਰ ਨੂੰ ਗੁਰਦੁਆਰਾ ਸਿੰਘ ਸਭਾ ਪਿੰਡ ਸੰਗਲਾ ਵਿਖੇ ਦੁਪਹਿਰ 1 ਵਜੇ, ਬਲਾਕ ਮੋਗਾ ਦੋ ਦੀ ਚੋਣ 18 ਜਨਵਰੀ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਬਾਬਾ ਹਜਾਰਾ ਸਿੰਘ ਪਿੰਡ ਘੱਲਕਲਾਂ ਵਿਖੇ ਸਵੇਰੇ 11 ਵਜੇ, ਬਲਾਕ ਬਾਘਾ ਪੁਰਾਣਾ ਦੀ ਚੋਣ 25 ਜਨਵਰੀ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਪਾਤਸ਼ਾਹੀ ਛੇਵੀਂ ਪਿੰਡ ਮਾੜੀ ਮੁਸਤਫਾ ਵਿਖੇ ਦੁਪਹਿਰ 1 ਵਜੇ ਅਤੇ ਬਲਾਕ ਮੋਗਾ ਇੱਕ ਦੀ ਚੋਣ 1 ਫਰਵਰੀ ਦਿਨ ਸ਼ਨੀਵਾਰ ਨੂੰ ਮਾਤਾ ਮੰਦਿਰ ਪਿੰਡ ਬੁੱਘੀਪੁਰਾ ਵਿਖੇ ਹੋਵੇਗੀ । ਬਲਾਕਾਂ ਦੀਆਂ ਚੋਣਾਂ ਤੋਂ ਬਾਅਦ ਹਰ ਬਲਾਕ ਵਿੱਚੋਂ 15 ਡੈਲੀਗੇਟ ਚੁਣ ਕੇ ਆਉਣਗੇ ਅਤੇ ਕੁੱਲ੍ਹ 75 ਡੈਲੀਗੇਟ  ਜਿਲ੍ਹਾ ਕਮੇਟੀ ਦੀ ਚੋਣ ਕਰਨਗੇ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੰਸਥਾ ਦੀਆਂ ਗਤੀਵਿਧੀਆਂ ਦੀ ਡਾਇਰੀ ਜਿਲ੍ਹਾ ਕਮੇਟੀ ਦੀ ਚੋਣ ਵਾਲੇ ਦਿਨ ਜਾਰੀ ਕੀਤੀ ਜਾਵੇਗੀ, ਜਿਸ ਵਿੱਚ ਜਿਲ੍ਹਾ ਭਰ ਦੀਆਂ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਸਰਕਾਰੀ ਅਤੇ ਪ੍ਾਈਵੇਟ ਮਹੱਤਵਪੂਰਨ ਦਫਤਰਾਂ ਦੇ ਸੰਪਰਕ ਨੰਬਰ ਦਿੱਤੇ ਜਾਣਗੇ । ਉਹਨਾਂ ਇਹ ਵੀ ਦੱਸਿਆ ਕਿ ਜਿਲ੍ਹਾ ਕਮੇਟੀ ਦੀ ਚੋਣ 29 ਫਰਵਰੀ ਦਿਨ ਸ਼ਨੀਵਾਰ ਨੂੰ ਮੋਗਾ ਵਿਖੇ ਕੀਤੀ ਜਾਵੇਗੀ, ਜਿਸਦੀ ਜਗ੍ਹਾ ਬਾਰੇ ਫੈਸਲਾ ਬਾਅਦ ਵਿੱਚ ਕੀਤਾ ਜਾਵੇਗਾ । ਉਹਨਾਂ ਪਿੰਡਾਂ ਵਿੱਚ ਕੰਮ ਕਰ ਰਹੀਆਂ ਕਲੱਬਾਂ ਨੂੰ ਇਹਨਾਂ ਚੋਣਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਤਾਂ ਜੋ ਕਲੱਬਾਂ ਨੂੰ ਕੰਮ ਕਰਦੇ ਹੋਏ ਆ ਰਹੀਆਂ ਪ੍ੇਸ਼ਾਨੀਆਂ ਅਤੇ ਸਮੱਸਿਆਵਾਂ ਦਾ ਮਿਲ ਜੁਲ ਕੇ ਹੱਲ ਕੱਢਿਆ ਜਾ ਸਕੇ । ਉਹਨਾਂ ਦੱਸਿਆ ਕਿ ਰੂਰਲ ਐਨ.ਜੀ.ਓ. ਪਿੰਡਾਂ ਵਿੱਚ ਕੰਮ ਕਰ ਰਹੀਆਂ ਕਲੱਬਾਂ ਦਾ ਸੰਗਠਨ ਹੈ, ਜੋ ਕਿ ਸਾਲ 2001 ਤੋਂ ਸੰਗਠਿਤ ਹੋ ਕੇ ਆਮ ਲੋਕਾਂ ਦੀ ਸੇਵਾ ਕਰ ਰਹੀ ਹੈ ਤੇ ਨਵੀਂ ਤੋਂ ਨਵੀਂ ਜਾਣਕਾਰੀ ਲੋਕਾਂ ਤੱਕ ਪਹੁੰਚਾ ਰਹੀ ਹੈ । ਇਸ ਮੀਟਿੰਗ ਵਿੱਚ ਜਿਲ੍ਹਾ ਸੀਨੀਅਰ ਮੀਤ ਪ੍ਧਾਨ ਹਰਭਿੰਦਰ ਸਿੰਘ ਜਾਨੀਆਂ, ਜਿਲ੍ਹਾ ਕੈਸ਼ੀਅਰ ਜਗਤਾਰ ਸਿੰਘ ਜਾਨੀਆਂ, ਮੁੱਖ ਸਲਾਹਕਾਰ ਹਰਜਿੰਦਰ ਸਿੰਘ ਚੁਗਾਵਾਂ, ਜਨਰਲ ਸਕੱਤਰ ਦਵਿੰਦਰਜੀਤ ਸਿੰਘ ਗਿੱਲ, ਮੀਤ ਪ੍ਧਾਨ ਕੁਲਦੀਪ ਸਿੰਘ ਸੰਗਲਾ, ਬਲਾਕ ਧਰਮਕੋਟ ਦੇ ਪ੍ਧਾਨ ਹਰਦੇਵ ਸਿੰਘ ਸੰਗਲਾ, ਬਲਾਕ ਨਿਹਾਲ ਸਿੰਘ ਵਾਲਾ ਦੇ ਪ੍ਧਾਨ ਜਸਵੀਰ ਸਿੰਘ ਜੱਸੀ ਦੀਨਾ ਸਾਹਿਬ, ਬਲਾਕ ਮੋਗਾ ਇੱਕ ਦੇ ਪ੍ਧਾਨ ਗਗਨ ਟੰਡਨ, ਬਲਾਕ ਮੋਗਾ ਦੋ ਦੇ ਪ੍ਧਾਨ ਰਮਨਪ੍ੀਤ ਸਿੰਘ ਬਰਾੜ, ਬਲਾਕ ਬਾਘਾ ਪੁਰਾਣਾ ਦੇ ਪ੍ਧਾਨ ਅਵਤਾਰ ਸਿੰਘ ਘੋਲੀਆ, ਇਕਬਾਲ ਸਿੰਘ ਖੋਸਾ, ਪ੍ੇਮ ਕੁਮਾਰ ਸ਼ਰਮਾ, ਕੇਵਲ ਕਿ੍ਸ਼ਨ ਨਿਹਾਲਗੜ੍ਹ, ਵਰਿੰਦਰ ਸਿੰਘ ਭੇਖਾ, ਸੁਖਦੇਵ ਸਿੰਘ ਬਰਾੜ, ਕਮਲਜੀਤ ਸਿੰਘ ਮਹੇਸਰੀ, ਜਸਵੰਤ ਸਿੰਘ ਪੁਰਾਣੇਵਾਲਾ, ਡਾ. ਜਸਵੰਤ ਸਿੰਘ ਧਰਮਕੋਟ, ਕਮਲਜੀਤ ਸਿੰਘ ਧੂੜਕੋਟ ਚੜ੍ਹਤ ਸਿੰਘ ਵਾਲਾ, ਲਖਵਿੰਦਰ ਸਿੰਘ ਦੀਨਾ ਅਤੇ ਰਾਮ ਸਿੰਘ ਜਾਨੀਆਂ ਆਦਿ ਹਾਜਰ ਸਨ ।