ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀਆਂ ਦੋ ਵਿਦਿਆਰਥਣਾਂ ਦੀ ਚੋਣ ਨੈਸ਼ਨਲ ਆਰਚਰੀ ਲਈ ਹੋੋਈ

ਮੋਗਾ,23 ਦਸੰਬਰ (ਜਸ਼ਨ):ਮੋਗਾ ਕੋਟਕਪੂਰਾ ਰੋਡ ’ਤੇ ਸਥਿਤ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀਆਂ ਦੋ ਵਿਦਿਆਰਥਣਾਂ ਫੀਲਡ ਆਰਚਰੀ ਦੇ ਨੈਸ਼ਨਲ ਮੁਕਾਬਲਿਆਂ ਲਈ ਚੁਣੀਆਂ ਗਈਆਂ ਹਨ। ਵਰਦਾਨ ਕੌਰ ਪੁੱਤਰੀ ਕੁਲਤਾਰ ਸਿੰਘ ਸਿੰਘ ਸੰਧੂ ਅਤੇ ਗਗਨਪ੍ਰੀਤ ਕੌਰ ਪੁੱਤਰੀ ਜਗਜੀਤ ਸਿੰਘ 24 ਤੋਂ 28 ਦਸਬੰਰ ਨੂੰ ਮੱਧ ਪ੍ਰਦੇਸ਼ ਦੇ ਉਜੈਨ ਵਿਖੇ ਹੋਣ ਵਾਲੇ ਅੰਡਰ 17 ਦੇ ਮੁਕਾਬਲਿਆਂ ‘ਚ ਫੀਲਡ ਆਰਚਰੀ ਦੇ ਇੰਡੀਅਨ ਰਾਊਂਡ ਭਾਗ ਲੈਣਗੀਆਂ।   ਕੈਂਬਰਿਜ ਸਕੂਲ ਦੀ ਸਮੁੱਚੀ ਮੈਨੇਜਮੈਂਟ ਅਤੇ ਪਿ੍ਰੰਸੀਪਲ ਸ਼੍ਰੀਮਤੀ ਸਤਵਿੰਦਰ ਕੌਰ ਨੇ ਟੀਮ ਲਈ ਚੁਣੇ ਗਏ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੀ ਸਫ਼ਲਤਾ ਦੀ ਕਾਮਨਾ ਕੀਤੀ। ਉਹਨਾਂ ਦੱਸਿਆ ਕਿ ਕੈਂਬਰਿਜ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਹਰ ਫੀਲਡ ਵਿਚ ਮੱਲਾਂ ਮਾਰਦੇ ਹਨ। ਕੈਂਬਰਿਜ ਸਕੂਲ ਦੀ ਮੈਨੇਜਮੈਂਟ ਨੇ ਆਰਚਰੀ ਕੋਚ ਧਰਮਿੰਦਰ ਸਿੰਘ ਨੂੰ ਵੀ ਇਸ ਸਫਲਤਾ ਲਈ ਵਧਾਈ ਦਿੱਤੀ। ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਬੱਚਿਆਂ ਦੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਖੋ ਵੱਖਰੇ ਕੋਚ ਭਰਤੀ ਕੀਤੇ ਹੋਏ ਹਨ ਤਾਂ ਜੋ ਬੱਚੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਨਾਮਣਾ ਖੱਟ ਸਕਣ।