ਗੋਲਡਨ ਐਜੁਕੇਸ਼ਨ ਦੇ ਡਾਇਰੈਕਟਰ ਅਮਿਤ ਪਲਤਾ ਹੋਏ ਕੈਨੇਡਾ ਰਵਾਨਾ,ਵੱਖ-ਵੱਖ ਯੂਨੀਵਰਸਿਟੀਆਂ ਨਾਲ ਕਰਨਗੇ ਮੀਟਿੰਗਾ

ਮੋਗਾ, 14 ਦਸੰਬਰ (ਜਸ਼ਨ): ਮੋਗਾ ਜ਼ਿਲੇ ਦੀ ਮੰਨੀ-ਪ੍ਰਮੰਨੀ ਸੰਸਥਾ ਗੋਲਡਨ ਐਜੁਕੇਸ਼ਨ ਜੋ ਵਿਦੇਸ਼ੀ ਵੀਜੇ ਅਤੇ ਆਈਲੈਟਸ ਦੀ ਤਿਆਰੀ ਕਰਵਾਉਣ ਲਈ ਆਪਣੀਆਂ ਚੰਗੀਆਂ ਸੇਵਾਵਾਂ ਦੇ ਰਹੀ ਹੈ, ਦੇ ਡਾਇਰੈਕਟਰ ਅਮਿਤ ਪਲਤਾ ਆਪਣੇ ਕੈਨੇਡਾ ਦੌਰੇ ਤੇ ਰਵਾਨਾ ਹੋ ਗਏ ਹਨ। ਇਸ ਤੋਂ ਪਹਿਲਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਡਾਇਰੈਕਟਰ ਅਮਿਤ ਪਲਤਾ ਨੇ ਦੱਸਿਆ ਕਿ ਉਨਾਂ ਵਲੋਂ ਕੀਤਾ ਜਾ ਰਿਹਾ ਇਹ ਦੌਰਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਉਹ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਟਰਾਂਟੋ, ਵੈਨਕੁਵਰ, ਕੈਲਗਿਰੀ ਅਤੇ ਐਡਮਿਟਨ ਵਿਖੇ ਯੂਨੀਵਰਸਿਟੀਆਂ ਦੇ  ਨੁਮਾਇੰਦਿਆਂ ਨਾਲ ਮੀਟਿੰਗਾਂ ਕਰਕੇ ਜਿਥੇ ਨਵੇਂ ਨਿਯਮਾਂ ਦੀ ਜਾਣਕਾਰੀ ਇਕੱਤਰ ਕਰਨਗੇ। ਉਥੇ ਸਟੱਡੀ ਅਤੇ ਹੋਰ ਕਿਸਮਾਂ ਦੇ ਵੀਜ਼ਿਆ ਦੀਆਂ ਜਾਣਕਾਰੀਆਂ ਵੀ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਜਲਦੀ ਆਫਰ ਲੈਟਰ ਮੁੱਹਈਆ ਕਰਵਾਉਣ ਲਈ ਯੂਨੀਵਰਸਿਟੀਆਂ ਨਾਲ ਸਿੱਧਾ ਸੰਪਰਕ ਕੀਤੀ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸੰਸਥਾ ਦੇ ਮੱਖੂ, ਧਰਮਕੋਟ, ਬਾਘਾਪੁਰਾਣਾ, ਕੋਟਕਪੂਰਾ, ਨਿਹਾਲ ਸਿੰਘ ਵਾਲਾ, ਅਜੀਤਵਾਲ ਅਤੇ ਜਗਰਾਓ ਵਿਖੇ ਸਫਲਤਾ ਪੂਰਵਕ ਸੈਂਟਰ ਚੱਲ ਰਹੇ ਹਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ