ਹੇਮਕੁੰਟ ਸਕੂਲ ਦੇ 13 ਬਟਾਲੀਅਨ ਐੱਨ.ਸੀ.ਸੀ ਵਲੰਟੀਅਰਜ਼ ਨੇ ਸਵੱਛਤਾ ਪਖਵਾੜੇ ਦੀ ਕੀਤੀ ਆਰੰਭਤਾ

ਕੋਟਈਸੇ ਖਾਂ,2 ਦਸੰਬਰ (ਜਸ਼ਨ): ਕਮਾਂਡਿੰਗ ਅਫਸਰ ਐੱਚ.ਪੀ.ਅਰੋੜਾ  13 ਪੰਜਾਬ ਬਟਾਲੀਅਨ ਐੱਨ.ਸੀ.ਸੀ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਨੀਅਰ ਵਿੰਗ ਦੇ ਐੱਨ.ਸੀ.ਸੀ ਕੈਡਿਟਸ ਵੱਲੋਂ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ਸਵੱਛਤਾ ਪਖਵਾੜੇ ਦਾ ਆਰੰਭ ਕੀਤਾ ਗਿਆ ।ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਐੱਨ.ਸੀ.ਸੀ ਸਵੱਛਤਾ ਪਖਵਾੜੇ ਸਮਾਗਮ ਦਾ ਉਦਘਾਟਨ ਰਿੱਬਨ ਕੱਟ ਕੇ ਕੀਤਾ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ  ਸਵੱਛਤਾ ਪਖਵਾੜੇ ਤੇ ਚਾਨਣਾ ਪਾਉਦਿਆਂ ਕਿਹਾ ਕਿ ਸਾਨੂੰ ਆਪਣੀ ਅਤੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣੀ ਚਾਹੀਦੀ ਹੈ ਜੇਕਰ ਅਸੀ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਾਗੇ ਤਾਂ ਹੀ ਅਸੀ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ । ਸਵੱਛਤਾ ਪਖਵਾੜੇ ਦੌਰਾਨ ਪਿ੍ਰੰਸੀਪਲ ਮੁਨੀਸ਼ ਅਰੋੜਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਵੱਛਤਾ ਪਖਵਾੜਾ ਮਨਾਉਦੇ ਹੋਏ ਅਸੀ ਕਿਸ ਤਰ੍ਹਾਂ ਆਪਣੇ ਆਲੇ-ਦੁਆਲੇ, ਪਿੰਡ ਅਤੇ ਸ਼ਹਿਰ ਨੂੰ ਸਾਫ ਸੁਥਰਾ ਰੱਖ ਸਕਦੇ ਹਾਂ ਅਤੇ ਦੂਸਰਿਆਂ ਨੂੰ ਵੀ ਇਸ ਪ੍ਰਤੀ ਸਾਂਜੀਵਾਲ ਬਣਾ ਸਕਦੇ ਹਾਂ । ਨਿੱਜੀ ਸਫਾਈ ਸਬੰਧੀ ਕਿਸ ਤਰ੍ਹਾਂ ਆਪਣੀ ਸਫ਼ਾਈ ਰੱਖਣੀ ਹੈ ,ਪਲੋਜਿੰਗ ਐਕਟੀਵਿਟੀ , ਹੈਡ ਵਾਸ਼ ਅਤੇ ਰੈਲੀ ਜਿਸ ਦੌਰਾਨ ਵਲੰਟੀਅਰਜ਼ ਸਕੂਲ ਦੇ ਵਿਦਿਆਰਥੀਆਂ ਅਤੇ ਪਿੰਡ ਅਤੇ ਸ਼ਹਿਰ ਦੇ ਵਸਨੀਕਾ ਨੂੰ ਲੋਕਾ ਨੰੁੂ ਕਿਸ ਤਰ੍ਹਾਂ ਜਾਗਰੂਕ ਕਰਣਗੇ।ਇਸ ਸਮੇਂ  ਏ.ਐਨ.ਓ ਮਹੇਸ਼ ਕੁਮਾਰ ਅਤੇ ਸਿਮਰਨਜੀਤ ਕੌਰ ਹਾਜ਼ਰ ਸਨ ਅਤੇ ਉਹ ਇਹਨਾਂ ਵਲੰਟੀਅਰਜ਼ ਦੀ ਅਗਵਾਈ ਕਰਨਗੇ ।