ਬਿਰਧ ਆਸ਼ਰਮ ਸਭਾ ਸੁਸਾਇਟੀ ਨੇ 65 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਭੇਂਟ ਕੀਤਾ

ਮੋਗਾ,1 ਦਸੰਬਰ (ਜਸ਼ਨ) : ਬਿਰਧ ਆਸ਼ਰਮ ਸਭਾ ਸੁਸਾਇਟੀ ਬੇਦੀ ਨਗਰ ਮੋਗਾ ਵੱਲੋਂ 153ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿੱਚ 65 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਤਕਸੀਮ ਕੀਤਾ ਗਿਆ । ਇਸ ਸਾਦਾ ਸਮਾਗਮ ਵਿੱਚ ਉਘੇ ਸਮਾਜ ਸੇਵੀ ਰੂਰਲ ਐਨ.ਜੀ.ਓ. ਮੋਗਾ ਦੇ ਪ੍ਧਾਨ ਅਤੇ ਸਰਬੱਤ ਦਾ ਭਲਾ ਮੋਗਾ ਦੇ ਕੈਸ਼ੀਅਰ ਮਹਿੰਦਰ ਪਾਲ ਲੂੰਬਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਇਸ ਮੌਕੇ ਸੁਰਿੰਦਰ ਸਿੰਘ ਰਿਟਾ. ਬੈਂਕ ਮੈਨੇਜ਼ਰ, ਜੁਗਰਾਜ ਸਿੰਘ ਕੰਡਾ, ਬਿੱਟੂ ਕਾਲੜਾ, ਸੁਰਿੰਦਰ ਸਿੰਘ ਬਾਵਾ, ਅਵਤਾਰ ਸਿੰਘ ਦੁੱਨੇਕੇ, ਹੀਰਾ ਲਾਲ, ਸਤਦੀਪ ਸਿੰਘ ਅਤੇ ਪ੍ਦੀਪ ਸਚਦੇਵਾ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ, ਜਿਨ੍ਹਾਂ ਨੇ ਆਪਣੇ ਹੱਥਾਂ ਨਾਲ ਲੋੜਵੰਦਾਂ ਨੂੰ ਰਾਸ਼ਨ ਵੰਡਿਆ । ਇਸ ਮੌਕੇ ਆਪਣੇ ਸੰਬੋਧਨ ਦੌਰਾਨ ਮਹਿੰਦਰ ਪਾਲ ਲੂੰਬਾ ਨੇ ਕਿਹਾ ਕਿ ਉਹਨਾਂ ਨੂੰ ਅੱਜ ਇਸ ਬਿਰਧ ਆਸ਼ਰਮ ਵਿੱਚ ਆ ਕੇ ਅਤੇ ਲੋੜਵੰਦਾਂ ਦੀ ਹੱਥੀਂ ਮੱਦਦ ਕਰਕੇ ਕਿਸੇ ਤੀਰਥ ਯਾਤਰਾ ਵਰਗਾ ਅਹਿਸਾਸ ਅਤੇ ਆਨੰਦ ਮਹਿਸੂਸ ਹੋਇਆ ਹੈ। ਉਹਨਾਂ ਕਿਹਾ ਕਿ ਅਸੀਂ ਸਭ ਸ਼੍ੀ ਗੁਰੂ ਨਾਨਕ ਦੇਵ ਜੀ ਦੀ ਔਲਾਦ ਹਾਂ, ਇਸ ਲਈ ਸਾਨੂੰ ਆਪਣੇ ਪਿਤਾ ਦੀਆ ਕਹੀਆਂ ਗੱਲਾਂ ਤੇ ਅਮਲ ਕਰਦਿਆਂ ਧਰਤੀ ਤੇ ਜੀਵਨ ਨੂੰ ਖਤਮ ਹੋਣ ਤੋਂ ਬਚਾਉਣ ਲਈ ਹਵਾ, ਪਾਣੀ ਅਤੇ ਧਰਤੀ ਨੂੰ ਬਚਾਉਣਾ ਪਵੇਗਾ, ਨਹੀਂ ਤਾਂ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਦੋਸ਼ੀ ਕਹਿਲਾਵਾਂਗੇ । ਉਹਨਾਂ ਡਾ. ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਵੱਲੋਂ ਗੁਰਦੁਆਰੇ ਵਾਲੀ ਗਲੀ, ਬਸਤੀ ਗੋਬਿਦਗੜ੍ਹ ਮੋਗਾ ਵਿੱਚ ਚੱਲ ਰਹੀ ਸੰਨੀ ਉਬਰਾਏ ਚੈਰੀਟੇਬਲ ਲੈਬ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲੈਬ ਵਿੱਚ ਬਜਾਰ ਨਾਲੋਂ 80 ਪ੍ਤੀਸ਼ਤ ਤੱਕ ਛੋਟ ਤੇ ਟੈਸਟ ਕੀਤੇ ਜਾਂਦੇ ਹਨ । ਇਸ ਮੌਕੇ ਸ. ਜਸਵੀਰ ਸਿੰਘ ਪੰਜਾਬ ਪੁਲਿਸ, ਜਿਨ੍ਹਾਂ ਦੀ ਰਹਿਨੁਮਾਈ ਵਿੱਚ ਇਸ ਬਿਰਧ ਆਸ਼ਰਮ ਦੀ ਸੇਵਾ ਚੱਲ ਰਹੀ ਹੈ, ਨੇ ਕਿਹਾ ਕਿ ਉਹ ਡਾ. ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਸਮਾਜ ਪ੍ਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਤੋਂ ਬਹੁਤ ਜਿਆਦਾ ਪ੍ਭਾਵਿਤ ਹਨ ਤੇ ਇਹ ਸੇਵਾ ਵੀ ਉਹ ਉਹਨਾਂ ਦੀ ਸਖਸ਼ੀਅਤ ਤੋਂ ਪ੍ਭਾਵਿਤ ਹੋ ਕੇ ਕਰ ਰਹੇ ਹਨ । ਉਹਨਾਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਨੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਅਤੇ ਗੁਰੂ ਦੀ ਗੋਲਕ, ਗਰੀਬ ਦਾ ਮੂੰਹ ਦਾ ਉਪਦੇਸ਼ ਦਿੱਤਾ ਹੈ, ਜਿਸ ਤੇ ਚੱਲ ਕੇ ਸਾਨੂੰ ਸਭ ਨੂੰ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ। ਉਹਨਾਂ ਸੁਸਾਇਟੀ ਨੂੰ ਹਰ ਮਹੀਨੇ ਸੇਵਾ ਭੇਜ ਰਹੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਅਤੇ ਆਮ ਲੋਕਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਪ੍ਧਾਨ ਸੁਰਿੰਦਰ ਸਿੰਘ ਬਾਵਾ ਨੇ ਆਏ ਹੋਏ ਮਹਿਮਾਨਾਂ ਅਤੇ ਮੁੱਖ ਮਹਿਮਾਨ ਮਹਿੰਦਰ ਪਾਲ ਲੂੰਬਾ ਦਾ ਅੱਜ ਦੇ ਸਮਾਗਮ ਵਿੱਚ ਆਉਣ ਤੇ ਵਿਸ਼ੇਸ ਤੌਰ ਤੇ ਧੰਨਵਾਦ ਕਰਦਿਆਂ ਸਭ ਹਾਜਰੀਨ ਨੂੰ ਉਹਨਾਂ ਦੀਆਂ ਕਹੀਆਂ ਹੋਈਆਂ ਸੱਚੀਆਂ ਗੱਲਾਂ ਤੇ ਅਮਲ ਕਰਨ ਲਈ ਕਿਹਾ । ਇਸ ਮੌਕੇ ਜੁਗਰਾਜ ਸਿੰਘ ਕੰਡਾ ਨੇ ਕਿਹਾ ਕਿ ਉਹ ਖੁਦ ਹਰ ਮਹੀਨੇ ਇਸ ਆਸ਼ਰਮ ਵਿੱਚ ਸੇਵਾ ਕਰਿਆ ਕਰਨਗੇ ਅਤੇ ਹੋਰਾਂ ਨੂੰ ਵੀ ਸੇਵਾ ਲਈ ਪ੍ੇਰਿਤ ਕਰਨਗੇ। ਇਸ ਮੌਕੇ ਡਾ. ਰਵੀ ਗਰੋਵਰ ਜੀ ਵੱਲੋਂ ਆਸ਼ਰਮ ਦੇ ਬਜੁਰਗਾਂ ਅਤੇ ਲੋੜਵੰਦ ਮਰੀਜਾਂ ਦਾ ਮੁਫਤ ਚੈਕਅੱਪ ਕਰਕੇ ਉਹਨਾਂ ਨੂੰ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਗੁਰਦੁਆਰਾ ਸੇਵਾਸਰ ਨਿਹਾਲ ਸਿੰਘ ਵਾਲਾ ਦੇ ਸੇਵਾਦਾਰਾਂ ਵੱਲੋਂ ਆਸ਼ਰਮ ਵਿੱਚ ਪਹੁੰਚੀ ਸੰਗਤ ਲਈ ਵਿਸ਼ੇਸ਼ ਤੌਰ ਤੇ ਤਿਆਰ ਕਰਕੇ ਲਿਆਂਦਾ ਗਿਆ ਲੰਗਰ ਵਰਤਾਇਆ ਗਿਆ । ਇਸ ਮੌਕੇ ਉਕਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋੜਵੰਦ ਪਰਿਵਾਰਾਂ ਦੇ ਮੈਂਬਰ ਹਾਜਰ ਸਨ ।