ਪੀ ਐੱਸ ਯੂ ਦੇ ਸੰਘਰਸ਼ ਸਦਕਾ ਵਿਦਿਆਰਥੀਆਂ ਨੂੰ ਰੋਕੇ ਹੋਏ ਰੋਲ ਨੰਬਰ ਜਾਰੀ ਹੋਏ

Tags: 

ਮੋਗਾ,30 ਨਵੰਬਰ (ਜਸ਼ਨ): ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੰਘਰਸ਼ ਦੇ ਜ਼ੋਰ ਗੁਰੂ ਨਾਨਕ ਕਾਲਜ ਮੋਗਾ ਵੱਲੋਂ ਵਿਦਿਆਰਥੀਆਂ ਦੇ ਰੋਕੇ ਗਏ ਰੋਲ ਨੰਬਰ ਜਾਰੀ ਕੀਤੇ ਗਏ। ਪੰਜਾਬ ਸਟੂਡੈਂਟ ਯੂਨੀਅਨ ਨੇ ਇਸ ਨੂੰ ਵਿਦਿਆਰਥੀਆਂ ਦੇ ਸੰਘਰਸ਼ ਦੀ ਜਿੱਤ ਦੱਸਿਆ, ਪਰ ਨਾਲ ਹੀ ਉਨ੍ਹਾਂ ਇਹ ਕਿਹਾ ਕਿ ਕਾਲਜ ਵੱਲੋਂ ਜੇ ਕਿਤੇ ਅੱਗੇ ਵੀ ਵਿਦਿਆਰਥੀਆਂ ਨਾਲ ਧੱਕਾ ਕੀਤਾ ਜਾਵੇਗਾ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਸੰਘਰਸ਼ ਕਰੇਗੀ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਲਜ ਵੱਲੋਂ ਨਾਜਾਇਜ਼ ਰੂਪ ਵਿੱਚ ਬਿਨਾਂ ਕਿਸੇ ਨੇ ਦੂਜੇ ਸਮੈਸਟਰ ਦੀ ਅਡਵਾਂਸ ਵਿੱਚ ਫੀਸ ਮੰਗੀ ਜਾ ਰਹੀ ਸੀ ਵਿਦਿਆਰਥੀਆਂ ਦੇ ਰੌਲਾ ਪਾਉਣ ਤੇ ਕਾਲਜ ਵੱਲੋਂ ਉਨ੍ਹਾਂ ਦੇ ਰੋਲ ਨੰਬਰ ਰੋਕ ਲਏ ਗਏ ਜਿਸ ਤੋਂ ਬਾਅਦ ਪੰਜਾਬ ਸਟੂਡੈਂਟਸ ਯੂਨੀਅਨ ਨੇ ਪਿ੍ਰੰਸੀਪਲ ਸਾਹਿਬ ਨਾਲ ਗੱਲ ਕੀਤੀ ਅਤੇ ਏ ਡੀ ਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਉਨ੍ਹਾਂ ਦੇ ਵੀ ਧਿਆਨ ਵਿੱਚ ਮਾਮਲਾ ਲਿਆਂਦਾ ਜਿਸ ਤੋਂ ਬਾਅਦ ਪੰਜਾਬ ਸਟੂਡੈਂਟਸ ਯੂਨੀਅਨ ਨੇ ਰੋਲ ਨੰਬਰ ਨਾ ਮਿਲਣ ਦੀ ਹਾਲਤ ਵਿੱਚ ਕਾਲਜ ਗੇਟ ਤੇ ਧਰਨੇ ਦਾ ਐਲਾਨ ਕੀਤਾ ਤਾਂ ਕਾਲਜ ਨੇ ਵਿਦਿਆਰਥੀਆਂ ਦੇ ਰੋਲ ਨੰਬਰ ਜਾਰੀ ਕਰ ਦਿੱਤੇ। ਉਨ੍ਹਾਂ ਕਾਲਜ ਦੇ ਸਟਾਫ ਵੱਲੋਂ ਵਿਦਿਆਰਥੀਆਂ ਦੇ ਕੱਪੜਿਆਂ ਸੰਬੰਧੀ ਜਾਂ ਫੋਨ ਰੱਖਣ ਸਬੰਧੀ ਕੀਤੀਆਂ ਗਈਆਂ ਘਟੀਆ ਟਿੱਪਣੀਆਂ ਦੀ ਵੀ ਨਿਖੇਧੀ ਕੀਤੀ । ਉਨ੍ਹਾਂ ਚਿਤਾਵਨੀ ਦਿੱਤੀ ਕਿ ਕਾਲਜ ਵੱਲੋਂ ਜੇਕਰ ਵਿਦਿਆਰਥੀਆਂ ਨੂੰ ਅੱਗੇ ਤੋਂ ਡਰਾਇਆ ਧਮਕਾਇਆ ਗਿਆ ਜਾਂ ਨਾਜਾਇਜ਼ ਫੀਸਾਂ ਦੀ ਵਸੂਲੀ ਦੀ ਮੰਗ ਕੀਤੀ ਗਈ ਤਾਂ ਪੀਐੱਸਯੂ ਖਿਲਾਫ ਸੰਘਰਸ਼ ਕਰੇਗੀ । ਇਸ ਮੌਕੇ ਜਸਨਦੀਪ ਸਰਮਾ,ਪ੍ਰੀਤ ਸਰਮਾ, ਹਰਜਿੰਦਰ ਖੋਸਾ , ਅੰਮਿ੍ਰਤ  ਮਮਤਾ ਕੁਮਾਰੀ ,ਜਸਪ੍ਰੀਤ ਕੋਕਰੀ ਕਲਾਂ, ਸਿਮਰਨਜੀਤ ਸਿੰਘ ,ਬਲਰਾਜ ਹਾਜ਼ਰ ਸਨ।