ਕੇਂਦਰ ਸਰਕਾਰ ਦੀਆ ਲੋਕ ਮਾਰੂ ਨੀਤੀਆਂ ਦੇ ਖਿਲਾਫ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ ਵਿਚ ਦਿੱਤੇ ਬਲਾਕ ਪੱਧਰੀ ਧਰਨੇ ‘ਚ ਵੱਡੀ ਗਿਣਤੀ ਵਿਚ ਪੁੱਜੇ ਕਾਂਗਰਸੀ ਵਰਕਰ ਅਤੇ ਆਮ ਲੋਕ

ਧਰਮਕੋਟ,25 ਨਵੰਬਰ (ਜਸ਼ਨ): ਹਲਕਾ ਧਰਮਕੋਟ ਵਿਖੇ ਅੱਜ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ ਵਿਚ ਕੇਂਦਰ ਸਰਕਾਰ ਦੀਆ ਲੋਕ ਮਾਰੂ ਨੀਤੀਆਂ ਖਿਲਾਫ ਬਲਾਕ ਪੱਧਰੀ ਧਰਨਾ ਦਿੱਤਾ ਗਿਆ । ਇਸ ਮੌਕੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ,ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਚੇਅਰਮੈਨ ਗੁਰਬੀਰ ਸਿੰਘ ਗੋਗਾ ਸੰਗਲਾ,ਸ਼ਿਵਾਜ ਭੋਲਾ ਮਸਤੇਵਾਲਾ, ਜਰਨੈਲ ਖੰਬੇ , ਸੋਹਣਾ ਖੇਲ੍ਹਾ ਤੋਂ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਮੋਦੀ ਸਰਕਾਰ ਵੱਲੋਂ ਕੀਤੀ ਨੋਟਬੰਦੀ ਕਾਰਨ ਦੇਸ਼ ਵਿਚ ਆਰਥਿਕ ਮੰਦੀ ਛਾਈ ਹੋਈ ਹੈ। ਉਨਾਂ ਕਿਹਾ ਕਿ ਵਧੀ ਮਹਿੰਗਾਈ ਕਾਰਨ ਲੋਕਾਂ ਲਈ ਰਸੋਈ ਲਈ ਜ਼ਰੂਰੀ ਵਸਤੂਆਂ ਇੱਕੋਂ ਤੱਕ ਕਿ ਪਿਆਜ਼ ਤੇ ਟਮਾਟਰ ਖਰੀਦਣਾ ਵੀ ਬਹੁਤ ਔਖਾ ਹੋ ਗਿਆ ਹੈ। ਦੇਸ਼ ਵਿਚ ਪੈਦਾ ਹੋਈ ਸਥਿਤੀ ਤੇ ਆਰਥਿਕ ਮੰਦੀ ਕਾਰਨ ਹਫ਼ਤੇ ਵਿਚ ਘੱਟੋ ਘੱਟ ਦੋ ਦਿਨ ਉਦਯੋਗ ਮਜਬੂਰੀ ਵੱਸ ਬੰਦ ਕਰਨੇ ਪੈ ਰਹੇ ਹਨ। ਉਹਨਾਂ ਕਿਹਾ ਕਿ ਪੜੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਵਧ ਰਹੀ ਹੈ ਅਤੇ ਉਹ ਵਿਹਲੇ ਘੁੰਮ ਰਹੇ ਹਨ, ਜਿਸ ਕਾਰਨ ਉਨਾਂ ਵਿੱਚ ਨਿਰਾਸ਼ਾ ਪੈਦਾ ਹੋ ਰਹੀ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੀਐਸਟੀ ਦਾ ਹਿੱਸਾ ਪੰਜਾਬ ਅਤੇ ਹੋਰ ਰਾਜਾਂ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਸੂਬਿਆਂ ਦੇ ਹਾਲਾਤ ਬੱਦ ਤੋਂ ਬੱਦਤਰ ਹੋ ਰਹੇ ਹਨ। ਇਸ ਮੌਕੇ ਸਰਪੰਚ ਕੁਲਬੀਰ ਸਿੰਘ ਲੌਗੀਵਿੰਡ, ਵਿਜੇ ਧੀਰ ਚੇਅਰਮੈਨ,ਬਿੱਟੂ ਮਲਹੋਤਰਾ,ਪਰਮਜੀਤ ਕਪੂਰੇ,ਜਸਵਿੰਦਰ ਸਿੰਘ ਬਲਖੰਡੀ ਬਲਾਕ ਪ੍ਰਧਾਨ,ਕਰਮਜੀਤ ਸਿੰਘ ਸਰਪੰਚ ਦਾਤਾ,ਮੁਖਤਿਆਰ ਸਿੰਘ ਮੰਦਰ,ਅਮਰਜੀਤ ਸਿੰਘ ਦੌਲੇਵਾਲਾ,ਰਾਜੂ ਬਾਬਾ ਸਰਪੰਚ ਕਮਾਲਕੇ,ਮੁਖਤਿਆਰ ਸਿੰਘ ਦਬੂਰਜੀ,ਬਿੱਟੂ ਸੈਦ ਮੁਹੰਮਦ,ਹਰਪ੍ਰੀਤ ਸਿੰਘ ਸ਼ੇਰੇਵਾਲਾ,ਹਰਚਰਨ ਸਿੰਘ ਮਾਨ ਸਰਪੰਚ ਦਾਤੇਵਾਲਾ,ਬਿੰਦਰ ਘਲੋਟੀ ਸਰਪੰਚ ,ਤਰਸੇਮ ਸਿੰਘ ਕੋਟਈਸੇਖਾਂ , ਬਲਰਾਮ ਬੱਬੀ,ਪਿੱਪਲ ਨੂਰਪੁਰ ਸਰਪੰਚ,ਮਨਜੀਤ ਸਿੰਘ ਸਭਰਾਅ,ਮੋਹਨ ਸਿੰਘ ਸਰਪੰਚ ਭਿੰਡਰ ਕਲਾ,ਬਚਨ ਸਿੰਘ ਸਾਬਕਾ ਸਰਪੰਚ,ਅਮਰਦੀਪ ਸਿੰਘ ਬਲਾਕ ਸੰਮਤੀ ਮੈਂਬਰ,  ਕਾਰਜ ਸਿੰਘ ਢੋਲੇਵਾਲ,ਗੁਰਨਿਸ਼ਾਨ ਸਿੰਘ ਕੈਲਾ ਸਰਪੰਚ,ਜੱਜ ਸਿੰਘ ਮੌਜਗੜ੍ਹ,ਗੁਰਸ਼ਰਨ ਸਿੰਘ ਸਰਪੰਚ ਸ਼ਾਹਵਾਲਾ,ਅਮਰਜੀਤ ਸਿੰਘ ਗਿੱਲ,ਹੈਰੀ ਖੋਸਾ ਵਾਈਸ ਪ੍ਰਧਾਨ ਯੂਥ ਕਾਂਗਰਸ ਧਰਮੋਕਟ,ਪ੍ਰਕਾਸ਼ ਰਾਜਪੂਤ,ਸੁਖਦੇਵ ਸੰਧੂ,ਰਜਿੰਦਰਪਾਲ ਭੰਬਾ ਇੰਦਗੜ੍ਹ,ਸਰਪੰਚ ਜੱਸਮਤ ਸਿੰਘ ਮੱਤਾ,ਬਲਵਿੰਦਰ ਸਿੰਘ ਸਮਰਾ ਪ੍ਰਧਾਨ ਟਰੱਕ ਯੂਨਂਅਨ ਧਰਮਕੋਟ,ਜੁਗਿੰਦਰ ਸਿੰਘ ਪੰਡੋਰੀ ਵਾਈਸ ਚੇਅਰਮੈਨ ਬਲਾਕ ਸੰਮਤੀ ,ਚੇਅਰਮੈਨ ਬਲਤੇਜ ਸਿੰਘ ਗਿੱਲ,ਰੁਪਿੰਦਰ ਸਿੰਘ ਕੜਿਆਲ ਸਰਪੰਚ,ਸਰਪੰਚ ਅਮਰਜੀਤ ਸਿੰਘ ਜਲਾਲਾਬਾਦ ,ਜੁਗਰਾਜ ਸਿੰਘ ਰਾਜਾ ਭਿੰਡਰ ਖੁਰਦ,ਅਸ਼ੋਕ ਸਿੰਘ ਜਿੰਦੜਾ ਸਰਪੰਚ ,ਨੰਬਰਦਾਰ ਗੁਰਜੰਟ ਸਿੰਘ ਖੋਸਾ,ਗੁਰਮੇਲ ਸਿੰਘ ਸਰਪੰਚ ਮੰਦਰ,ਅਮਰਦੀਪ ਸਿੰਘ ਢਿੱਲੋਂ ਤੋਤੇਵਾਲ,ਅਮਰਜੀਤ ਸਿੰਘ ਰਾਊਵਾਲਾ,ਕਾਮਰੇਡ ਸੁਖਵਿੰਦਰ ਸਿੰਘ ਭੈਣੀ, ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।  ਇਸ ਮੌਕੇ ਸਮੂਹ ਕਾਂਗਰਸੀ ਵਰਕਰਾਂ ਨੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ ਵਿਚ ਕੇਂਦਰ ਦੀਆਂ ਨੀਤੀਆਂ ਖਿਲਾਫ਼ ਮੰਗ ਪੱਤਰ ਤਹਿਸੀਲਦਾਰ ਪਵਨ ਕੁਮਾਰ ਗੁਲਾਟੀ ਅਤੇ ਮਨਿੰਦਰ ਸਿੰਘ ਨਾਇਬ ਤਹਿਸੀਦਾਰ ਨੂੰ ਸੌਪਿਆ ਗਿਆ।