ਉੱਘੇ ਕਾਰੋਬਾਰੀ ਬਾਦਲ ਸੰਧੂ ਅਤੇ ਸੁਖਦੇਵ ਸੰਧੂ ਨੂੰ ਸਦਮਾ,ਪਿਤਾ ਦੀ ਮੌਤ,ਅੰਤਿਮ ਸੰਸਕਾਰ ਅੱਜ 8 ਨਵੰਬਰ ਨੂੰ

Tags: 

ਕੋਟਈਸੇ ਖਾਂ,7 ਨਵੰਬਰ (ਜਸ਼ਨ):  ਉੱਘੇ ਕਾਰੋਬਾਰੀ ਬਾਦਲ ਸੰਧੂ ਅਤੇ ਸੁਖਦੇਵ ਸੰਧੂ ਦੇ ਪਿਤਾ ਜੰਗੀਰ ਸਿੰਘ ਸੰਧੂ ਬੀਤੀ ਸ਼ਾਮ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਕੋਟਈਸੇ ਖਾਂ ਇਲਾਕੇ ਵਿਚ ਸਤਿਕਾਰਤ ਪਰਿਵਾਰ ਦੇ ਮੁੱਢ ਸ: ਜੰਗੀਰ ਸਿੰਘ ਦੇ ਅਕਾਲ ਚਲਾਣੇ ਦੀ ਖਬਰ ਮਿਲਦਿਆਂ ਹੀ ਸਾਰੇ ਮੋਗੇ ਜ਼ਿਲੇ ਵਿਚ ਸ਼ੋਕ ਦੀ ਲਹਿਰ ਦੌੜ ਗਈ। ਵੱਖ ਵੱਖ ਸਆਸੀ ਪਾਰਟੀਆਂ ,ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾੲੰਦਿਆਂ ਨੇ ਸੰਧੂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਬਾਦਲ ਸੰਧੂ  ਨੇ ਕਿਹਾ ਕਿ ਉਹਨਾਂ ਦੇ ਪਿਤਾ ਸ: ਜੰਗੀਰ ਸਿੰਘ ਦੀ ਤਬੀਅਤ ਪਿਛਲੇ ਕਾਫ਼ੀ ਸਮੇਂ ਤੋਂ ਨਾਸਾਜ਼ ਚੱਲ ਰਹੀ ਸੀ, ਇਸ ਕਰਕੇ ਉਹਨਾਂ ਨੂੰ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ, ਪਰ ਬੀਤੀ ਸ਼ਾਮ ਉਹ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਉਹਨਾਂ ਦੱਸਿਆ ਕਿ ਸ: ਜੰਗੀਰ ਸਿੰਘ ਦਾ ਅੰਤਿਮ ਸੰਸਕਾਰ ਅੱਜ 8 ਨਵੰਬਰ ਨੂੰ ਕੋਟਈਸੇਖਾਂ ਦੇ ਮਸੀਤਾਂ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਵਿਖੇ ਦੁਪਹਿਰ 12 ਵਜੇ ਕੀਤਾ ਜਾਵੇਗਾ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ