ਹੇਮਕੁੰਟ ਸਕੂਲ ਵਿਖੇ ਸੀ.ਬੀ.ਐੱਸ.ਈ ਸਹੋਦਿਆ ਬਾਸਕਿਟ ਬਾਲ ਮੁਕਾਬਲੇ ਸ਼ੁਰੂ

ਕੋਟਈਸੇ ਖਾਂ,7 ਨਵੰਬਰ (ਜਸ਼ਨ): ਸੀ.ਬੀ.ਐੱਸ.ਆਈ ਬੋਰਡ ਦੇ ਅਧੀਨ ਲੁਧਿਆਣਾ ਸਹੋਦਿਆ ਕੰਪਲੈਕਸ ਵੈਸਟ ਅਧੀਨ ਆਉਂਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਕੂਲਾਂ ਦੇ ਬਾਸਕਿਟਬਾਲ  ਅੰਡਰ-17 ਅਤੇ-19 ਲੜਕੇ -ਲੜਕੀਆਂ ਦੇ ਟੂਰਨਾਮੈਂਟ ਦੀ ਓਪਨਿੰਗ ਅੱਜ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਦੇ ਗਰਾਊਡਾਂ ਵਿੱਚ ਹੋਈ । ਇਸ ਸਮੇਂ ਮੁੱਖ ਮਹਿਮਾਨ ਵਜੋਂ ਪਹੁੰਚੇ ਏ.ਈ.ਓ ਮੋਗਾ ਇੰਦਰਪਾਲ ਸਿੰਘ ਨੇ ਹੇਮਕੁੰਟ ਸਕੂਲ ਵਿਖੇ ਰਿੱਬਨ ਕੱਟ ਕੇ ਬਾਸਕਿਟਬਾਲ ਟੂਰਨਾਮੈਂਟ ਦਾ ਉਦਘਾਟਨ ਕੀਤਾ, ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਜਿਵੇਂ ਆਤਮ ਦੇਵਕੀ ਨਿਕੇਤਨ ਸਕੂਲ ਲੁਧਿਆਣਾ, ਡੀ.ਜੀ.ਐੱਸ.ਸੀ ਪਬਲਿਕ ਸਕੂਲ ਸ਼ਿਮਲਾਪੁਰੀ ਲੁਧਿਆਣਾ, , ਜੀ.ਐੱਚ.ਜੀ. ਐਕਡਮੀ ਕੋਠੇ ਭੱਗੂ ਜਗਰਾਂਉ,ਸ੍ਰੀ ਹੇਮਕੁੰਟ ਸੀਨੀਅਰ,ਸੰਕੈਡਰੀ ਸਕੂਲ ਕੋਟ-ਈਸੇ-ਖਾਂ,ਜਤਿੰਦਰਾ ਗ੍ਰੀਨਫੀਲਡ ਸਕੂਲ ਗੁਰੂਸਰ ਸੁਧਾਰ,ਪੀਸ ਪਬਲਿਕ ਸਕੂਲ ਫਿਰੋਜ਼ਪੁਰ ਰੋਡ ਲੁਧਿਆਣਾ, ਲਰਨਿੰਗ ਫੀਲਡ ਸਕੂਲ,ਸ੍ਰੀ ਹੇਮਕੁੰਟ ਸਾਹਿਬ ਸੀਨੀ.ਸੰਕੈ.ਸਕੂਲ ਫਤਿਹਗੜ੍ਹ ਪੰਜਤੂਰ ਮੋਗਾ , ਗੁਰੂੁ ਨਾਨਕ ਸਕੂਲ ਮੁੱਲਾਪੁਰ ਅਤੇ ਐੱਸ,ਐੱਫ.ਸੀ ਪਬਲਿਕ ਸਕੂਲ ਫਤਿਹਗੜ੍ਹ ਕੋਰੋਟਾਣਾ ਨੇ ਭਾਗ ਲਿਆ ਜਿਸ ਵਿੱਚ ਵੱਖ -ਵੱਖ ਗਰੁਪਾਂ ਦੀਆ 20 ਟੀਮਾਂ ਨੇ ਭਾਗ ਲਿਆ । ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪਿ੍ਰੰਸੀਪਲ ਮੁਨਿਸ਼ ਅਰੋੜਾ ਨੇ ਆਏ ਵੱਖ-ਵੱਖ ਸਕੂਲ ਦੇ ਟੀਮ ਇੰਚਾਰਜਾਂ ਅਤੇ ਖਿਡਾਰੀਆਂ  ਦਾ ਸਕੂਲ ਆਉਣ ਤੇ ਸਵਾਗਤ ਕੀਤਾ ਅਤੇ ਖਿਡਾਰੀਆਂ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਦੇ ਆਦੇਸ਼ ਦਿੱਤੇ ।ਇਹ ਪ੍ਰੋਗਰਾਮ ਡੀ.ਪੀ. ਮਹੇਸ਼ ਕੁਮਾਰ ਦੇ ਸਹਿਯੋਗ ਸਦਕਾ ਹੋਇਆ ।