ਮੋਗਾ ਦੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਵਿੱਚ ਕਰਵਾਇਆ ਗਿਆ ਕੁਸ਼ਟ ਰੋਗ ਵਿਰੋਧੀ ਸੈਮੀਨਾਰ

ਮੋਗਾ 7 ਨਵੰਬਰ:(ਜਸ਼ਨ): ਸਿਵਲ ਸਰਜਨ ਮੋਗਾ ਡਾ ਹਰਿੰਦਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ  ਜਿਲਾ ਕੁਸ਼ਟ ਨਿਵਾਰਨ ਸੋਸਾਇਟੀ ਅਧੀਨ ਸਿਹਤ ਵਿਭਾਗ ਮੋਗਾ ਵੱਲੋਂ ਸੀਨੀਅਰ ਸਕੈਡਰੀ ਸਕੂਲ ਲੜਕੀਆਂ ਮੋਗਾ ਵਿੱਚ ਕੁਸ਼ਟ ਰੋਗ ਵਿਰੋਧੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਿਵਲ ਹਸਪਤਾਲ ਮੋਗਾ ਵਿਖੇ ਤਾਇਨਾਤ ਚਮੜੀ ਰੋਗਾਂ ਦੇ ਮਾਹਰ ਡਾ ਜਸਪ੍ਰੀਤ ਕੌਰ ਨੇ ਸਮੂਹ ਵਿਦਿਆਰਥੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਕੁਸ਼ਟ ਰੋਗ ਛੂਤ ਦੀਆਂ ਬਿਮਾਰੀਆਂ ਵਿੱਚੋਂ ਸਭ ਤੋਂ ਘੱਟ ਛੂਤ ਦੀ ਬਿਮਾਰੀ ਹੈ। ਉਨਾਂ ਦੱਸਿਆ ਕਿ ਕੋਹੜ ਰੋਗ ਕਿਸੇ ਪਾਪ ਜਾਂ ਕਿਸੇ ਸ਼ਰਾਪ ਕਾਰਨ ਨਹੀਂ ਹੁੰਦਾ, ਇਹ ਵੀ ਹੋਰ ਰੋਗਾਂ ਵਾਂਗ ਇੱਕ ਕੀਟਾਣੂ ਤੋਂ ਹੁੰਦਾ ਹੈ ਅਤੇ ਇਸ ਪ੍ਰਤੀ ਜਾਗਰੂਕਤਾ ਹੋਣੀ ਬਹੁਤ ਜਰੂਰੀ ਹੈ। ਉਨਾਂ ਦੱਸਿਆ ਕਿ ਸੁਰੂਆਤੀ ਦਿਨਾ ਵਿੱਚ ਇਸਦਾ ਇਲਾਜ ਸੰਭਵ ਹੈ। ਇਸ ਮੌਕੇ ਉਨਾ ਕਿਹਾ ਜੇ ਸਰੀਰ ਦੇ ਕਿਸੇ ਹਿੱਸੇ ਉੱਤੇ ਹਲਕੇ ਫਿਕੇ ਤਾਂਬੇ ਰੰਗ ਦੇ ਦਾਗ ਜਾਂ ਧੱਬੇ ਹੋਣ ਜਾਂ ਸਰੀਰ ਦਾ ਕੋਈ ਹਿੱਸਾ ਸੁੰਨ ਹੋ ਜਾਵੇ ਜਾਂ ਸਰੀਰ ਦੇ ਕਿਸੇ ਹਿੱਸੇ ਤੇ ਗਰਮ ਜਾਂ ਠੰਡੀ ਚੀਜ਼ ਮਹਿਸੂਸ ਨਾ ਹੋਵੇ ਤਾਂ ਕੁਸ਼ਟ ਰੋਗ ਹੋ ਸਕਦਾ ਹੈ, ਅਜਿਹੀ ਹਾਲਤ ਵਿੱਚ ਤਰੁੰਤ ਡਾਕਟਰੀ ਜਾਂਚ  ਕਰਵਾਉਣੀ ਚਾਹੀਦੀ ਹੈ। ਉਨਾ ਦੱਸਿਆ ਕਿ ਕੋਹੜ ਰੋਗੀ ਜੇ ਆਪਣਾ ਇਲਾਜ ਜਲਦੀ ਸ਼ੁਰੂ ਕਰ ਲੈਣ ਤਾਂ ਉਨਾਂ ਵਿੱਚ ਅੰਗਹੀਣਤਾ ਨਹੀਂ ਹੁੰਦੀ। ਇਸ ਮੌਕੇ ਤੇ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਮੋਗਾ ਨਿਰਦੇਸ਼ਕ ਤੀਰਕ ਸਿੰਘ ਵੱਲੋਂ ਅਤੇ ਸਹਾਇਕ ਨਿਰਦੇਸ਼ਕ ਦਲਜਿੰਦਰ ਕੌਰ ਦੀ ਟੀਮ ਨੇ ਜਾਗਰੂਕਤਾ ਨਾਟਕ ਵੀ ਪੇਸ਼ ਕੀਤਾ। ਇਸ ਮੌਕੇ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ ਕਿ੍ਰਸ਼ਨਾ ਸ਼ਰਮਾ, ਬੀ ਸੀਸੀ ਕੋਆਰਡੀਨੇਟਰ ਮੀਡੀਆ ਵਿੰਗ ਅਮਿ੍ਰਤ ਸ਼ਰਮਾ, ਨਾਨ ਮੈਡੀਕਲ ਸੁਪਰਵਾਇਜ਼ਰ ਗੁਰਪ੍ਰੀਤ ਕੌਰ, ਪਿ੍ਰਸੀਪਲ ਜਸਵਿੰਦਰ ਸਿੰਘ, ਜੋਤੀ ਅਰੋੜਾ ਅਤੇ ਸਮੂਹ ਸਟਾਫ ਵੀ ਹਾਜਰ ਸਨ।