ਜ਼ਿਲੇ ਦੇ ਬਲਾਕ ਮੋਗਾ-1 ਦੇ 62 ਸਕੂਲਾਂ ਵਿੱਚੋਂ 31 ਸਕੂਲ ਬਣੇ ਸਮਾਰਟ ਸਕੂਲ-ਡੀ.ਈ.ਓ. ਨੇਕ ਸਿੰਘ

ਮੋਗਾ 23 ਅਕਤੂਬਰ:(ਜਸ਼ਨ):ਜ਼ਿਲ੍ਹੇ ਦੇ ਬਲਾਕ ਮੋਗਾ-1 ਦੇ 62 ਸਕੂਲਾਂ ਵਿੱਚੋਂ 31 ਸਕੂਲ ਸਮਾਰਟ ਸਕੂਲ ਬਣ ਚੁੱਕੇ ਹਨ ਅਤੇ  ਸਾਰੇ ਸਕੂਲਾਂ ਦੇ ਅਧਿਆਪਕ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਪੂਰਨ ਸਹਿਯੋਗ ਦੇਣ।ਇਹ ਪ੍ਰੇਰਨਾ ਜ਼ਿਲਾ ਸਿੱਖਿਆ ਅਫ਼ਸਰ (ਐ) ਸ੍ਰੀ ਨੇਕ ਸਿੰਘ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੋਗਾ-1 ਦੇ ਦਫਤਰ (ਬੁੱਘੀਪੁਰਾ) ਵਿਖੇ ਬਲਾਕ ਦੇ ਸਾਰੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਸਮੂਹ ਸੈਂਟਰ ਹੈੱਡ ਟੀਚਰ ਤੇ ਹੈੱਡ ਟੀਚਰ ਦੀ ਮੀਟਿੰਗ ਦੌਰਾਨ ਕੀਤਾ।  ਉਨਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਕੋਈ ਕਸਰ ਨਾ ਛੱਡੀ ਜਾਵੇ ਤਾਂ ਜੋ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਿਆ ਜਾ ਸਕੇ। ਉਨਾਂ ਅਧਿਆਪਕਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਬੱਚਿਆਂ ਨੂੰ ਈ ਕੰਨਟੈਂਟ ਮੋਬਾਇਲ ਐਪ ਰਾਹੀਂ ਪੂਰਾ ਪਾਠ ਕ੍ਰਮ, ਪੜੋ ਪੰਜਾਬ ਪੜਾਓ ਪੰਜਾਬ ਦੀਆਂ ਗਤੀਵਿਧੀਆਂ ਦਾ 100 ਫੀਸਦੀ ਟੀਚਾ ਮੁਕੰਮਲ ਕਰਨ ਅਤੇ ਸਾਰਾ ਰਿਕਾਰਡ ਅਪਡੇਟ ਰੱਖਿਆ ਜਾਵੇ।ਇਸ ਮੀਟਿੰਗ ਵਿੱਚ ਸ.ਸੁਖਚੈਨ ਸਿੰਘ ਹੀਰਾ ਪਿ੍ਰੰਸੀਪਲ ਡਾਈਟ ਮੋਗਾ, ਮੈਡਮ ਸ਼ਸ਼ੀ ਬਾਲਾ ਬੀਪੀਈਓ ਮੋਗਾ-1, ਮਨਜੀਤ ਸਿੰਘ ਜਿਲਾ ਕੋਆਰਡੀਨੇਟਰ ਸਮਾਰਟ ਸਕੂਲ, ਮਨਮੀਤ ਸਿੰਘ ਰਾਏ ਜਿਲਾ ਕੋਆਰਡੀਨੇਟਰ ਪੜੋ ਪੰਜਾਬ ਪੜਾਓ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਾਰੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਪੂਰਨ ਸਹਿਯੋਗ ਕਰਨਗੇ। ਇਸ ਸਮੇਂ  ਮੈਡਮ ਮੀਨੂੰ ਸ਼ਪੈਸ਼ਲ ਐਜੂਕੇਸ਼ਨਲ ਟੀਚਰ ਜਿਲਾ ਕੋਆਰਡੀਨੇਟਰ, ਮਨੋਜ ਕੁਮਾਰ ਬੀ.ਐਮ.ਟੀ, ਰੁਬਿੰਦਰ ਕੌਰ, ਪਰਦੀਪ ਕੁਮਾਰ, ਕੁਲਦੀਪ ਸਿੰਘ ਸਾਰੇ ਪੜੋ ਪੰਜਾਬ ਪੜਾਓ ਪੰਜਾਬ, ਚਰਨ ਸਿੰਘ, ਬੇਅੰਤ ਸਿੰਘ, ਵੀਨਾ ਕੁਮਾਰੀ, ਗੁਰਤੇਜ ਸਿੰਘ, ਮਨੂੰ ਸ਼ਰਮਾਂ, ਸੁਰਜੀਤ ਸਿੰਘ, ਮਨਮੋਹਣ ਸਿੰਘ, ਸੁਰਜੀਤ ਸਿੰਘ ਸਮਰਾਟ ਤੇ ਬਲਾਕ ਦੇ ਸਮੂਹ ਹੈੱਡ ਟੀਚਰ ਸਾਮਲ ਹੋਏ।