ਮੋਗਾ ਵਾਸੀਆਂ ਨੇ ਵਿਸ਼ਾਲ ਧਰਨਾ ਲਾਕੇ ਫੂਕਿਆ ਐਕਸੀਅਨ ਦਾ ਪੁਤਲਾ,ਅੜਿਕੇ ਪਾਉਣ ਵਾਲੇ ਐਕਸੀਅਨ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ,ਕਾਂਗਰਸ ਜਿਲਾ ਪ੍ਰਧਾਨ ਮਹੇਸ਼ਇੰਦਰ ਸਿੰਘ ਦੇ ਭਰੋਸੇ ਤੋਂ ਬਾਅਦ ਧਰਨਾ ਕੀਤਾ ਸਮਾਪਤ

ਮੋਗਾ,22 ਅਕਤੂਬਰ(ਜਸ਼ਨ) ਲੋਕ ਹਿੱਤਾਂ ਦੀ ਰਾਖੀ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਸਟੇਟ ਅਵਾਰਡੀ ਸੰਸਥਾਂ ਐਂਟੀ ਕਰੱਪਸ਼ਨ ਅਵੇਰਨੈਸ ਔਰਗਨਾਈਜੇਸ਼ਨ, ਪੰਜਾਬ ਅਤੇ ਸੋਹਣਾ ਮੋਗਾ ਸੋਸਾਇਟੀ ਵੱਲੋਂ ਅੱਜ ਸ਼ਹਿਰ ਦੀਆਂ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਦੁਕਾਨਦਾਰ ਐਸੋਸੀਏਸ਼ਨਸ ਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਮੇਨ ਬਜਾਰ ਦੀ ਸੜਕ ਬਨਵਾਉਨ ਲਈ ਪ੍ਰਤਾਪ ਚੌਂਕ, ਮੇਨ ਬਜਾਰ ਵਿੱਚ ਵੱਡੇ ਪੱਧਰ ਤੇ ਧਰਨਾ ਲਗਾਇਆ ਅਤੇ ਪਿਛਲੇ ਕਈ ਸਾਲਾਂ ਤੋਂ ਮੇਨ ਬਜਾਰ ਦੀ ਸੜਕ ਬਨਾਉਨ ‘ਚ ਲਾਪਰਵਾਹੀ ਵਰਤਨ ਵਾਲੇ ਪੀ.ਡਬਲਯੂ.ਡੀ. ਐਕਸੀਅਨ ਦਾ ਪੁਤਲਾ ਫੂਕਿਆ। ਇਸ ਧਰਨੇ ਵਿੱਚ ਸੈਂਕੜੇ ਸ਼ਹਿਰ ਨਿਵਾਸੀਆਂ ਨੇ ਸ਼ਿਰਕਤ ਕਰਕੇ ਪੀ.ਡਬਲਯੂ.ਡੀ. ਐਕਸੀਅਨ ਵਿਰੱੁਧ ਜੋਰਦਾਰ ਨਾਰੇ ਬਾਜੀ ਕੀਤੀ ਅਤੇ ਘੜਾ ਭੰਨਿਆ। ਇਸ ਸਮੇਂ ਸੁੱਤੇ ਐਕਸੀਅਨ ਨੂੰ ਜਗਾਉਨ ਲਈ ਢੋਲ ਨਗਾਰੇ ਵੀ ਵਜਾਏ ਗਏ। ਇਸ ਦੌਰਾਨ ਕਾਂਗਰਸ ਦੇ ਜਿਲਾ ਪ੍ਰਧਾਨ ਅਤੇ ਸਾਬਕਾ ਐਮ.ਐਲ.ਏ. ਮਹੇਸ਼ਇੰਦਰ ਸਿੰਘ ਨੇ ਮੌਕੇ ਤੇ ਪਹੁੰਚਕੇ ਸ਼ਹਿਰ ਨਿਵਾਸੀਆਂ ਨਾਲ ਗੱਲ-ਬਾਤ ਕੀਤੀ ਅਤੇ ਸੜਕ ਬਨਵਾਉਨ ਦਾ ਭਰੋਸਾ ਦਵਾਇਆ ਅਤੇ ਸੜਕ ਬਨਣ ਤੱਕ ਖੱਡਿਆਂ ਵਿੱਚ ਪੈਚ ਲਗਵਾਉਨ ਦਾ ਭਰੋਸਾ ਦਵਾਇਆ ਜਿਸ ਤੋਂ ਬਾਅਦ ਸਮੂੰਹ ਸ਼ਹਿਰ ਨਿਵਾਸੀਆਂ ਨੇ ਧਰਨਾ ਸਮਾਪਤ ਕਰ ਦਿੱਤਾ। ਇਸ ਸਮੇਂ ਪ੍ਰਧਾਨ ਮਹੇਸ਼ਇੰਦਰ ਸਿੰਘ ਨੇ ਪੀ.ਡਬਲਯੂ.ਡੀ. ਮੰਤਰੀ ਸਿੰਗਲਾ ਨਾਲ ਫੋਨ ਤੇ ਗੱਲ-ਬਾਤ ਕਰਕੇ ਇਸ ਗੰਭੀਰ ਮਸਲੇ ਤੋਂ ਜਾਣੂ ਕਰਵਾਇਆ ਤੇ ਜਲਦ ਹੱਲ ਕਰਵਾਉਨ ਦੀ ਬੇਨਤੀ ਕੀਤੀ ਇਸ ਤੋਂ ਇਲਾਵਾ ਉਹਨਾਂ ਸੰਸਥਾਂ ਦੇ ਇੱਕ ਵਫਦ ਨੂੰ ਨਾਲ ਲੈਕੇ ਡੀ.ਸੀ. ਮੋਗਾ ਨਾਲ ਮੀਟਿੰਗ ਕੀਤੀ ਅਤੇ ਜਲਦ ਪੈਚ ਵਰਕ ਕਰਵਾਉਨ ਲਈ ਕਿਹਾ। ਇਸ ਸਮੇਂ ਡੀ.ਸੀ. ਮੋਗਾ ਸੰਦੀਪ ਹੰਸ ਨੇ ਕਿਹਾ ਕਿ ਪੀ.ਡਬਲਯੂ.ਡੀ. ਵਿਭਾਗ ਤੋਂ ਕਰੀਬ 1 ਹਫਤੇ ਵਿੱਚ ਸੜਕ ਮੰਨਜੂਰ ਹੋ ਜਾਵੇਗੀ ਉਸ ਤੋਂ ਬਾਅਦ ਇਸ ਦੇ ਟੈਂਡਰ ਲਗਾ ਦਿੱਤਾ ਜਾਵੇਗਾ।  ਇਸ ਸਮੇਂ ਕਾਂਗਰਸ ਦੇ ਜਿਲਾ ਪ੍ਰਧਾਨ ਮਹੇਸ਼ਇੰਦਰ ਸਿੰਘ ਨੇ ਧਰਨੇ ਤੇ ਬੈਠੇ ਸ਼ਹਿਰ ਨਿਵਾਸੀਆਂ ਨੂੰ ਭਰੋਸਾ ਦਵਾਉਂਦੇ ਹੋਏ ਕਿਹਾ ਕਿ ਤੁਹਾਡੀਆਂ ਮੰਗ ਬਿੱਲਕੁਲ ਜਾਇਜ ਹਨ ਅਤੇ ਕੁੱਝ ਦਿਨਾਂ ਵਿੱਚ ਮੇਨ ਬਜਾਰ ਦੇ ਖੱਡਿਆਂ ਵਿੱਚ ਪੈਚ ਵਰਕ ਕਰਵਾ ਦਿੱਤਾ ਜਾਵੇਗਾ ਅਤੇ ਅੱਜ ਹੀ ਸੰਸਥਾ ਦੇ ਮੈਂਬਰਾਂ ਨੂੰ ਨਾਲ ਲੈਕੇ ਡਿਪਟੀ ਕਮਿਸ਼ਨਰ ਸਾਹਿਬ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਲੋੜ ਪੈਣ ਤੇ ਸਬੰਧਤ ਮੰਤਰੀ ਅਤੇ ਮੁਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਕੇ ਮੇਨ ਬਜਾਰ ਦੀ ਸੜਕ ਜਲਦ ਬਨਵਾਈ ਜਾਵੇਗੀ।ਇਸ ਸਮੇਂ ਸੰਸਥਾਂ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸਚਦੇਵਾ, ਰਾਕੇਸ਼ ਸਿਤਾਰਾ ਤੇ ਪਿ੍ਰਯਾਵਰਤ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੇਨ ਬਜਾਰ ਦੀ ਦੁਰਦਸ਼ਾ ਲਈ ਪੀ.ਡਬਲਯੂ.ਡੀ. ਐਕਸੀਅਨ ਸਿੱਧੇ ਤੌਰ ਤੇ ਜਿੰਮੇਵਾਰ ਹੈ ਜਿਸ ਨੇ ਸਿਆਸੀ ਸ਼ੈਅ ਤੇ ਇਸ ਸੜਕ ਦੇ ਨਿਰਮਾਨ ਵਿੱਚ ਲਾਪਰਵਾਹੀ ਵਰਤੀ ਅਤੇ ਲੋਕਾਂ ਨੂੰ ਹਾਦਸਿਆਂ ਦਾ ਸ਼ਿਕਾਰ ਹੋਣਾ ਪਿਆ। ਉਹਨਾ ਮੰਗ ਕੀਤੀ ਕਿ ਅਜਿਹੇ ਲਾਪਰਵਾਹ ਅਤੇ ਅਧਿਕਾਰੀ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਸੜਕ ਬਨਵਾਈ ਜਾਵੇ। ਉਹਨਾਂ ਕਾਂਗਰਸ ਜਿਲਾ ਪ੍ਰਧਾਨ ਮਹੇਸ਼ਇੰਦਰ ਸਿੰਘ ਦਾ ਧੰਨਵਾਦ ਕੀਤਾ ਕਿ ਉਹਨਾ ਧਰਨੇ ਵਿੱਚ ਪਹੁੰਚਕੇ ਸ਼ਹਿਰ ਨਿਵਾਸੀਆਂ ਦੀ ਸਾਰ ਲਈ ਅਤੇ ਜਲਦ ਮੇਨ ਬਜਾਰ ਵਿੱਚ ਪੈਚ ਵਰਕ ਕਰਵਾਉਨ ਅਤੇ ਸੜਕ ਬਨਵਾਉਨ ਦਾ ਭਰੋਸਾ ਦਵਾਇਆ। ਇਸ ਸਮੇਂ ਐਡਵੋਕੇਟ ਧਰਮਪਾਲ ਡੀ.ਪੀ., ਮੰਗਤ ਮੰਗਾ, ਗੁਰਵਿੰਦਰ ਸਿੰਘ ਡਾਲਾ, ਅਮਰਜੀਤ ਸਿੰਘ ਜੱਸਲ, ਦਿਆਲ ਸਿੰਘ, ਗੋਵਰਧਨ ਬਾਂਸਲ, ਦਲਵੀਰ ਸਿੰਘ ਧਾਲੀਵਾਲ, ਰਜਿੰਦਰ ਸਿੰਘ, ਜਸਵਿੰਦਰ ਸਿੰਘ, ਪ੍ਰੇਮ ਗਰਗ, ਧੀਰਜ ਮਨੋਚਾ, ਰਕੇਸ਼ ਛਾਬੜਾ, ਪਿ੍ਰਯਾਵਰਤ ਗੁਪਤਾ, ਪਿਆਰਾ ਸਿੰਘ, ਰੁਪਪਿੰਦਰਜੀਤ ਸਿੰਘ, ਬਲਵਿੰਦਰ ਸਿੰਘ ਭੱਲੀ, ਤਜਿੰਦਰਪਾਲ ਸਿੰਘ ਗਿੱਲ, ਅਮਨਦੀਪ ਗੋਇਲ, ਰਕੇਸ਼ ਮਖੀਜਾ, ਪਰਦੀਪ ਕੁਮਾਰ, ਗੁਰਪ੍ਰੀਤ ਸਿੰਘ, ਵਿਨੋਦ ਕੁਮਾਰ, ਦਿਲਪ੍ਰੀਤ ਸਿੰਘ, ਮੋਹਨ ਬਾਂਸਲ, ਨਿਰੰਜਨ ਲਾਲ, ਰਾਜਮਨੀ, ਸੰਨੀ ਅਰੋੜਾ, ਮਾਨਿਕ ਅਰੋੜਾ, ਪਿੰਕਾ ਰਾਮੂਵਾਲੀਆ, ਸੰਜੀਵ ਅੰਨਦ ਸ਼ਰਮਾ, ਚੰਦਰ ਪ੍ਰਕਾਸ਼ ਭਾਟੀਆ, ਸੰਜੂ, ਪਾਲੀ, ਰਜੀਵ ਟਵਿੰਕਲ ਹੰਸ ਵੀ.ਪੀ ਸੇਠੀ, ਆਦਿ ਹਾਜ਼ਰ ਸਨ।