ਪੁਰੀ ਪਰਿਵਾਰ ਅਤੇ ਸਮਾਜ ਲਈ ਰਾਹ ਦਸੇਰਾ ਬਣੇ ਟੀਟੂ ਪੁਰੀ ਨਮਿਤ ਪਾਠ ਦਾ ਭੋਗ ਅੱਜ

ਮੋਗਾ ,22 ਅਕਤੂਬਰ (ਜਸ਼ਨ):  ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਪ੍ਰਮਿੰਦਰ ਪੁਰੀ ਜਿਨ੍ਹਾਂ ਨੂੰ ਟੀਟੂ ਪੂਰੀ ਆਖ ਕੇ ਸਤਿਕਾਰਿਆ ਅਤੇ ਪੁਕਾਰਿਆ ਜਾਂਦਾ ਸੀ ,ਬੀਤੀ 13 ਅਕਤੂਬਰ ਨੂੰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ  ।  ਟੀਟੂ ਪੁਰੀ ਦਾ ਜਨਮ ਸ੍ਰੀ ਰਾਕੇਸ਼ ਪਾਲ ਪੁਰੀ ਘੋਲੀਆ ਵਾਲਿਆਂ  ਦੇ ਗ੍ਰਹਿ ਵਿਖੇ  ਹੋਇਆ। ਟੀਟੂ ਪੁਰੀ ਜਿੱਥੇ ਧਾਰਮਿਕ ਪ੍ਰਵਿਰਤੀ ਦੇ ਮਾਲਕ ਸਨ ਉੱਥੇ ਉਹ ਨੇਕ ਦਿਲ ਇਨਸਾਨ ਵੀ ਸਨ ਅਤੇ ਹਰ ਲੋੜਵੰਦ ਦੀ ਸਹਾਇਤਾ ਕਰਨਾ  ਉਹ ਆਪਣਾ ਫਰਜ਼ ਸਮਝਦੇ ਸਨ  ।ਦੁਨੀਆਂ ਵਿੱਚ ਵਿਰਲੇ ਇਨਸਾਨ ਹੀ ਹੁੰਦੇ ਹਨ  ਜਿਨ੍ਹਾਂ ਨੂੰ ਲੋਕ  ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਵੀ ਹਮੇਸ਼ਾ ਯਾਦ ਕਰਦੇ ਨੇ  । ਸ਼ਹਿਰ ਵਿੱਚ ਕੋਈ ਧਾਰਮਿਕ ਸਮਾਗਮ ਹੋਇਆ ਹੋਵੇ ਜਾਂ ਫਿਰ ਲੋੜਵੰਦ ਲੜਕੀਆਂ ਦੇ ਵਿਆਹ, ਟੀਟੂ ਪੁਰੀ ਹਮੇਸ਼ਾ ਆਪਣੇ ਵਿਤੋਂ  ਬਾਹਰੇ ਹੋ ਕੇ ਅਜਿਹੇ ਸਮਾਗਮਾਂ ਨੂੰ ਸਫਲ ਬਣਾਉਣ ਲਈ ਸਹਾਇਤਾ ਕਰਿਆ ਕਰਦੇ ਸਨ  ।ਉਨ੍ਹਾਂ ਆਪਣੀ ਪਤਨੀ ਸੋਨੀਆ ਪੁਰੀ ਨਾਲ ਜ਼ਿੰਦਗੀ ਬਤੀਤ ਕਰਦਿਆਂ ਆਪਣੇ ਬੱਚਿਆਂ ਐਡਵੋਕੇਟ ਚੇਤਨਪੁਰੀ ,ਬੇਟੀ ਮੇਰੂ ਨਿਸ਼ੀ ਅਤੇ ਡਾਕਟਰ ਨੈਨੀ ਪੁਰੀ ਨੂੰ ਉੱਚ ਸਿੱਖਿਆ ਅਤੇ ਸਮਾਜ ਵਿਚ ਸਤਿਕਾਰਤ ਸਥਾਨ ਹਾਸਲ ਕਰਨ ਚ ਸਹਾਇਤਾ ਕੀਤੀ  ।ਆਪਣੇ ਭਰਾ ਬਲਜਿੰਦਰ ਪੁਰੀ ਅਤੇ ਸਮੁੱਚੇ ਪਰਿਵਾਰ ਲਈ ਰਾਹ ਦਸੇਰਾ ਬਣੇ ਰਹੇ ਟੀਟੂ ਪੁਰੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਗਰੁੜ  ਪੁਰਾਣ ਪਾਠ ਦਾ ਭੋਗ ਅੱਜ 22 ਅਕਤੂਬਰ ਮੰਗਲਵਾਰ  ,ਚੋਖਾ ਕੰਪਲੈਕਸ ਗੇਟ ਨੰਬਰ ਦੋ ਵਿਖੇ ,ਦੁਪਹਿਰ 1 ਤੋਂ 2 ਵਜੇ ਤੱਕ ਪਵੇਗਾ ਜਿੱਥੇ  ਸਮਾਜ ਦੇ ਵੱਖ ਵੱਖ ਵਰਗਾਂ ਦੀਆਂ ਸ਼ਖ਼ਸੀਅਤਾਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ  ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ