ਯੂਕੇ ਅਤੇ ਯੂਰਪ ਸਮੇਤ ਬਾਹਰਲੇ ਮੁਲਕਾਂ ਚ ਬੈਠੇ ਸਮਰਥਕਾਂ ਨੇ ਵੀ ਦਿੱਤਾ ਪੂਰਨ ਸਮਰਥਨ, ਬੈਂਸ ਭਰਾਵਾਂ ਨੇ ਕੀਤਾ ਧੰਨਵਾਦ,ਦਾਖਾ ਸਮੇਤ ਪੂਰੇ ਸੂਬੇ ਦੇ ਲੋਕਾਂ ਦੇ ਹਮੇਸ਼ਾਂ ਰਹਾਂਗੇ ਰਿਣੀ :ਬੈਂਸ ਭਰਾ

ਲੁਧਿਆਣਾ, 19 ਅਕਤੂਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :      ਲੋਕ ਇਨਸਾਫ  ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਪਾਰਟੀ ਦੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਅੱਜ ਵਿਧਾਨ ਸਭਾ ਹਲਕਾ ਦਾਖਾ ਵਿੱਖੇ ਚੋਣ ਪ੍ਰਚਾਰ ਦੇ ਆਖਰੀ ਦਿਨ ਜਿੱਥੇ ਹਲਕਾ ਦਾਖਾ ਵਿੱਚ ਰੋਡ ਸ਼ੋਅ ਕੱਢ ਕੇ ਲੋਕਾਂ ਨੂੰ ਲਾਮਬੰਦ ਕੀਤਾ ਉੱਥੇ ਹਲਕਾ ਦਾਖਾ ਸਮੇਤ ਸੂਬੇ ਭਰ ਦੇ ਲੋਕਾਂ ਦੇ ਨਾਲ ਨਾਲ ਯੂ.ਕੇ. ਅਤੇ ਯੂਰਪ ਦੀ ਕੋਰ ਕਮੇਟੀ ਸਮੇਤ ਹੋਰਨਾਂ ਬਾਹਰਲੇ ਮੁਲਕਾਂ ਵਿੱਚ ਬੈਠੇ ਐਨ.ਆਰ.ਆਈ. ਭਰਾਵਾਂ ਅਤੇ ਉਨ•ਾਂ ਦੇ ਪੰਜਾਬ ਵਿੱਚ ਬੈਠੇ ਰਿਸ਼ਤੇਦਾਰਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸਹਿਯੋਗ ਦੇਣ ਵਾਲੇ ਹਰ ਸੱਜਣ ਦੇ ਵਿਸ਼ੇਸ਼ ਰਿਣੀ ਰਹਿਣਗੇ।ਇਸ ਸਬੰਧੀ ਅੱਜ ਆਪਣੇ ਦਫਤਰ ਤੋਂ ਜੱਥਾ ਰਵਾਨਾ ਕਰਨ ਮੌਕੇ ਗੱਲਬਾਤ ਕਰਦੇ ਹੋਏ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਉਹ ਦਾਖਾ ਹਲਕੇ ਦੇ ਨਾਲ ਨਾਲ ਸੂਬੇ ਭਰ ਦੇ ਸਮੂਹ ਲੋਕਾਂ ਦੇ ਹਮੇਸ਼ਾਂ ਰਿਣੀ ਰਹਿਣਗੇ, ਜਿਨ•ਾਂ ਨੇ ਚੋਣ ਪ੍ਰਚਾਰ ਦੌਰਾਨ ਉਨ•ਾਂ ਅਤੇ ਉਨ•ਾਂ ਦੀ ਪਾਰਟੀ ਦੇ ਉਮੀਦਵਾਰਾਂ ਹਲਕਾ ਦਾਖਾ ਤੋਂ ਸੁਖਦੇਵ ਸਿੰਘ ਚੱਕ ਅਤੇ ਹਲਕਾ ਫਗਵਾੜਾ ਤੋਂ ਜਰਨੈਲ ਨੰਗਲ ਦੇ ਹੱਕ ਵਿੱਚ ਖੁਦ ਜਾ ਕੇ ਘਰ ਘਰ ਚੋਣ ਪ੍ਰਚਾਰ ਕੀਤਾ ਅਤੇ ਇਸ ਦੌਰਾਨ ਉਨ•ਾਂ  ਅਨੇਕਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਨ•ਾਂ ਬਾਹਰਲੇ ਮੁਲਕਾਂ ਵਿੱਚ ਬੈਠਿਆਂ ਹੀ ਪੰਜਾਬ ਅੰਦਰ ਆਪਣੇ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਨੂੰ ਪ੍ਰੇਰਿਤ ਕਰਕੇ ਲੋਕ ਇਨਸਾਫ ਪਾਰਟੀ ਨਾਲ ਤੋਰਿਆ। ਉਨ•ਾਂ ਵਿਸ਼ੇਸ਼ ਤੌਰ ਤੇ ਯੂਕੇ ਅਤੇ ਯੂਰਪ ਦੀ ਕੋਰ ਕਮੇਟੀ ਦੇ ਨਾਲ ਨਾਲ ਕਨੇਡਾ, ਫਰਾਂਸ ਅਤੇ ਹੋਰਨਾਂ ਮੁਲਕਾਂ ਵਿੱਚ ਬੈਠੇ ਐਨ.ਆਰ.ਆਈ. ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਪਾਰਟੀ ਲਈ ਕੰਮ ਕਰਨ ਅਤੇ ਆਰਥਿਕ ਤੌਰ ਤੇ ਸਹਿਯੋਗ ਦੇਣ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਤੇ ਵਿਧਾਇਕ ਬੈਂਸ ਭਰਾਵਾਂ ਨੇ ਦੱਸਿਆ ਕਿ ਮੌਜੂਦਾ ਸਰਕਾਰ ਬੇਸ਼ੱਕ ਵੋਟਾਂ ਵਾਲੇ ਦਿਨ ਧੱਕਾ ਕਰੇਗੀ ਪਰ ਲੋਕ ਇਨਸਾਫ ਪਾਰਟੀ ਦੇ ਜੁਝਾਰੂ ਵਰਕਰ ਹਰ ਇੱਟ ਦਾ ਜਵਾਬ ਭਲੀ ਭਾਂਤੀ ਦੇਣਾ ਜਾਣਦੇ ਹਨ। ਉਨ•ਾਂ ਦੱਸਿਆ ਕਿ ਦਾਖਾ ਹਲਕੇ ਤੋਂ ਸੁਖਦੇਵ ਸਿੰਘ ਚੱਕ ਅਤੇ ਫਗਵਾੜਾ ਹਲਕੇ ਤੋਂ ਜਰਨੈਲ ਨੰਗਲ ਭਾਰੀ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ। ਇਸ ਮੌਕੇ ਤੇ ਜੱਥੇਦਾਰ ਜਸਵਿੰਦਰ ਸਿੰਘ ਖਾਲਸਾ,  ਰਣਧੀਰ ਸਿੰਘ ਸਿਵਿਆ, ਯੂਕੇ ਅਤੇ ਯੂਰਪ ਦੀ ਕੋਰ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਾਜਵਾ, ਮੀਤ ਪ੍ਰਧਾਨ ਦਵਿੰਦਰ ਸਿੰਘ ਮੱਲ•ੀ ਸਰਪ੍ਰਸਤ ਬਲਜੀਤ ਸਿੰਘ ਭੁੱਲਰ, ਆਰਗੇਨਾਈਜ਼ਰ ਸ਼ਮਸ਼ੇਰ ਸਿੰਘ, ਜਨਰਲ  ਸਕੱਤਰ ਜਗਮੋਹਨ ਸਿੰਘ ਮਾਹਲ, ਮੁੱਖ ਬੂਲਾਰੇ ਰਾਜਿੰਦਰ ਸਿੰਘ ਥਿੰਦ ਗਗਨਦੀਪ ਸਿੰਘ ਸੰਨੀ ਕੈਂਥ, ਅਰਜੁਨ ਸਿੰਘ ਚੀਮਾ, ਪ੍ਰਧਾਨ ਬਲਦੇਵ ਸਿੰਘ, ਸਵਰਨਦੀਪ ਸਿੰਘ ਚਾਹਲ, ਸਿਕੰਦਰ ਸਿੰਘ ਪੰਨੂ, ਹਰਵਿੰਦਰ ਸਿੰਘ ਕਲੇਰ, ਇੰਦਰਜੀਤ ਸਿੰਘ ਰੂਬਾ, ਕੁਲਦੀਪ ਸਿੰਘ ਬਿੱਟਾ, ਸੁਖਵੀਰ ਸਿੰਘ ਕਾਲਾ, ਗੁਰਨੀਤ ਪਾਲ ਸਿੰਘ ਪਾਹਵਾ, ਰਾਜਿੰਦਰ ਸਿੰਘ ਡਿੰਪੀ, ਹਰਵਿੰਦਰ ਸਿੰਘ ਨਿੱਕਾ, ਰਣਜੀਤ ਸਿੰਘ ਬਿੱਟੂ ਘਟੌੜੇ ਸਮੇਤ ਲੋਕ ਇਨਸਾਫ ਪਾਰਟੀ ਦੇ ਅਨੇਕਾਂ ਵਰਕਰ ਸ਼ਾਮਲ ਸਨ।