ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪਾਵਨ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਲੋਕਲ ਗੁਰਪੁਰਬ ਕਮੇਟੀ ਮੋਗਾ ਵੱਲੋਂ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ

ਮੋਗਾ, 23 ਸਤੰਬਰ (ਜਸ਼ਨ):ਗੁਰਮਤਿ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪਾਵਨ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਲੋਕਲ ਗੁਰਪੁਰਬ ਕਮੇਟੀ ਮੋਗਾ ਵੱਲੋਂ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦਾ ਉਤਘਾਟਨ ਸੰਤ ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ਕਾਰ ਸੇਵਾ ਵਾਲਿਆਂ ਨੇ ਕੀਤਾ । ਆਰੰਭਤਾ ਮੌਕੇ ਬਾਬਾ ਮਹਿੰਦਰ ਸਿੰਘ ਜਨੇਰ ਵਾਲਿਆਂ ਨੇ ਪਵਿੱਤਰ ਅਰਦਾਸ ਕੀਤੀ । ਇਸ ਮੌਕੇ ਲੋਕਲ ਗੁਰਪੁਰਬ ਕਮੇਟੀ ਦੇ ਪ੍ਰਧਾਨ ਗਿਆਨੀ ਬਲਜੀਤ ਸਿੰਘ, ਜਨਰਲ ਸਕੱਤਰ ਗੁਰਪ੍ਰੀਤਮ ਸਿੰਘ ਚੀਮਾ ,ਦਲੀਪ ਸਿੰਘ ਸੀਨੀਅਰ ਮੀਤ ਪ੍ਰਧਾਨ ,ਅਵਤਾਰ ਸਿੰਘ ਬੈਨੀਵਾਲ ਮੀਤ ਪ੍ਰਧਾਨ ,ਬਲਜਿੰਦਰ ਸਿੰਘ ਸਹਿਗਲ ਪ੍ਰੈੱਸ ਸਕੱਤਰ ਅਤੇ ਸਮੂਹ ਮੈਂਬਰ ਹਾਜ਼ਰ ਸਨ। ਇਸ ਮੌਕੇ ਸੈਮੀਨਾਰ ਵਿੱਚ ਪੁੱਜੇ ਮੋਗਾ ਹਲਕੇ ਦੇ ਵਿਧਾਇਕ ਡਾ ਹਰਜੋਤ ਕਮਲ ਸਿੰਘ ਅਤੇ ਪੰਥਕ ਸ਼ਖਸੀਅਤਾਂ ਨੇ ਲੋਕਲ ਗੁਰਪੁਰਬ ਕਮੇਟੀ ਵੱਲੋਂ ਤਿਆਰ ਕਰਵਾਇਆ ਸੋਵੀਨਾਰ ਵੀ ਰਿਲੀਜ਼ ਕੀਤਾ।  ਸੈਮੀਨਾਰ ਦੌਰਾਨ ਵਿਧਾਇਕ ਡਾਕਟਰ ਹਰਜੋਤ ਕਮਲ ਸਿੰਘ ਅਤੇ ਪੰਥਕ ਸ਼ਖਸੀਅਤਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਮੋਗਾ ਦੇ ਸਹਿਜ ਗਿੱਲ ਪੈਲੇਸ ਵਿਖੇ ਹੋਏ ਸਮਾਗਮ ਦੌਰਾਨ ਡਾ. ਅਜਮੇਰ ਸਿੰਘ ਨੇ ‘ਗੁਰੂ ਨਾਨਕ ਸਾਹਿਬ ਬੇਨਜ਼ੀਰ ਵਿਸ਼ਵ ਦਿ੍ਰਸ਼ਟੀ ਦਾ ਪ੍ਰਕਾਸ਼ ’ ਵਿਸ਼ੇ ਤੇ ਵਿਚਾਰ ਚਰਚਾ ਕਰਦਿਆਂ ਗੁਰੂ ਨਾਨਕ ਸਾਹਿਬ ਦੇ ਜੀਵਨ ਤੋਂ ਸਿੱਖਿਆਵਾਂ ਲੈ ਕੇ ਅਜੋਕੀ ਮਨੁੱਖਤਾ ਨੂੰ ਆਪਣਾ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਕੀਤੀ।  ਇਸ ਮੌਕੇ ਡਾ ਗੁਰਦਰਸ਼ਨ ਸਿੰਘ ਢਿੱਲੋਂ ਨੇ ‘ਗੁਰਮਤਿ ਅਤੇ ਅਜੋਕੇ ਹਾਲਤ’ ਵਿਸ਼ੇ ਤੇ ਬੋਲਦਿਆਂ ਆਖਿਆ ਕਿ ਗੁਰੂ ਨਾਨਕ ਸਾਹਿਬ ਦੇ ਫਲਸਫੇ ਸਰਬੱਤ ਦੇ ਭਲੇ ਨੂੰ ਅਮਲੀ ਰੂਪ ਵਿੱਚ ਨਾ ਅਪਨਾਉਣ ਕਰਕੇ ਅਜੋਕੇ ਸਮੇਂ ਵਿੱਚ ਅਸੀਂ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਹੇ ਹਾਂ।  ਇਸ ਮੌਕੇ ਸੰਤ ਬਾਬਾ ਫਤਹਿ ਸਿੰਘ ਖੋਸਾ ਕੋਟਲਾ ਵਾਲਿਆਂ ਤੋਂ ਵਰੋਸਾਏ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਨੇ ਵਾਤਾਵਰਨ ਵਿਸ਼ੇ ਤੇ ਬੋਲਦਿਆਂ ਆਖਿਆ ਕਿ ਬੇਸ਼ੱਕ ਪੰਜਾਬ ਅੱਜ ਪਲੀਤ ਆਬੋ ਹਵਾ ਦੀ ਵੱਡੀ ਸਮੱਸਿਆ ਨਾਲ ਜੂਝ ਰਿਹਾ ਹੈ ਅਤੇ ਜ਼ਿੰਦਗੀ ਸਾਡੇ ਹੱਥਾਂ ਵਿੱਚੋਂ ਕਿਰਦੀ ਰੇਤ ਵਾਂਗ ਕੋਹਾਂ ਦੂਰ ਹੁੰਦੀ ਜਾ ਰਹੀ ਹੈ ਅਤੇ ਅਸੀਂ ਮੌਤ ਵੱਲ ਵਧ ਰਹੇ ਹਾਂ । ਉਨਾਂ ਆਖਿਆ ਕਿ ਪੰਜ ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਪਾਣੀ ਨੂੰ ਪਿਤਾ ਆਖ ਕੇ ਵਡਿਆਇਆ ਸੀ ਲੇਕਿਨ ਅਸੀਂ ਕੁਦਰਤ ਦੀ ਇਸ ਦਾਤ ਨੂੰ ਸੰਭਾਲ ਨਹੀਂ ਸਕੇ ਜਿਸ ਕਰਕੇ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਇਸ ਸਮੇਂ ਪਾਣੀ ਖਤਰੇ ਦੇ ਨਿਸ਼ਾਨ ਤੋਂ ਵੀ ਹੇਠਾਂ ਜਾ ਚੁੱਕਾ ਹੈ। ਉਨਾਂ ਆਖਿਆ ਕਿ ਅਜੇ ਵੀ ਦੇਰ ਨਹੀਂ ਹੋਈ ਜੇ ਅੱਜ ਵੀ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲ ਲੈਂਦੇ ਹਾਂ ਅਤੇ ਕੁਦਰਤੀ ਸਰੋਤਾਂ ਨੂੰ ਸੰਭਾਲ ਲੈਂਦੇ ਹਾਂ ਤਾਂ ਪੰਜਾਬ ਨੂੰ ਨੇਸਤੋਨਬੂਦ ਹੋਣ ਤੋਂ ਬਚਾਇਆ ਜਾ ਸਕਦਾ ਹੈ । ਇਸ ਮੌਕੇ ਪੰਥਕ ਵਿਦਵਾਨ ਭਾਈ ਮਨਧੀਰ ਸਿੰਘ ਨੇ ਵੀ ਸੰਬੋਧਨ ਕੀਤਾ।  ਇਸ ਮੌਕੇ ਪ੍ਰੋਫੈਸਰ ਸੁਰਜੀਤ ਸਿੰਘ ਕਾਉਂਕੇ ,ਨਿਧੜਕ ਸਿੰਘ ਬਰਾੜ, ਪਿ੍ੰਸੀਪਲ ਪੂਰਨ ਸਿੰਘ ਸੰਧੂ ,ਪਿ੍ੰਸੀਪਲ ਅਵਤਾਰ ਸਿੰਘ ਕਰੀਰ ,ਗੁਰਸੇਵਕ ਸੰਨਿਆਸੀ ,ਡਾ ਹਰਨੇਕ ਸਿੰਘ, ਧਰਮਪਾਲ ਸਿੰਘ ,ਸੁਰਿੰਦਰ ਸਿੰਘ ਬਾਵਾ, ਮਨਦੀਪ ਸਿੰਘ, ਪ੍ਰੇਮ ਕੁਮਾਰ ਐਮ ਸੀ ,ਆਤਮਾ ਸਿੰਘ,ਹਰਮੇਲ ਸਿੰਘ ਹੀਰਾ, ਬਾਬਾ ਕਰਨੈਲ ਸਿੰਘ ਹਜੂਰ ਸਾਹਿਬ ਵਾਲੇ ,ਬਾਬਾ ਮਹਿੰਦਰ ਸਿੰਘ ਨਾਨਕਸਰ ਵਾਲੇ ਤੋਂ ਇਲਾਵਾ ਲੋਕਲ ਗੁਰਪੁਰਬ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ,ਜਨਰਲ ਸਕੱਤਰ ਗੁਰਪ੍ਰੀਤਮ ਸਿੰਘ ਚੀਮਾ ,ਦਲੀਪ ਸਿੰਘ ਸੀਨੀਅਰ ਮੀਤ ਪ੍ਰਧਾਨ ,ਅਵਤਾਰ ਸਿੰਘ ਬੈਨੀਵਾਲ ,ਮੀਤ ਪ੍ਰਧਾਨ ਬਲਜਿੰਦਰ ਸਿੰਘ ਸਹਿਗਲ ਪ੍ਰੈੱਸ ਸਕੱਤਰ , ਗੁਰਮੇਜਰ ਸਿੰਘ ,ਕੇਵਲ ਸਿੰਘ, ਸਤਪਾਲ ਕੰਡਾ, ਡਾ ਹਰਵਿੰਦਰ ਸਿੰਘ ਸੰਘੇੜਾ, ਪੂਰਨ ਭਗਤ ਸਿੰਘ , ਰਣਜੀਤ ਸਿੰਘ ਮਾਲਵਾ ,ਰਾਜਪਾਲ ਸਿੰਘ ਮੋਗਾ ,ਅਮਰ ਸਿੰਘ ,ਗੁਰੂ ਸਿੰਘ, ਅਮਰੀਕ ਸਿੰਘ, ਦਰਸ਼ਨ ਲਾਲ ਗਰੋਵਰ ,ਮਨਜੀਤ ਸਿੰਘ ,ਬਲਵਿੰਦਰ ਸਿੰਘ ਜੋਗੇਵਾਲਾ, ਨਿਰਵੈਰ ਸਿੰਘ, ਬਲਜਿੰਦਰ ਸਿੰਘ ਧਾਲੀਵਾਲ ,ਸਤਨਾਮ ਸਿੰਘ ,ਬੀਬੀ ਸੁਰਿੰਦਰ ਕੌਰ ਸੋਢੀ, ਸੁਰਿੰਦਰ ਸਿੰਘ  ਚਾਨਾ ,ਪ੍ਰੋਫੈਸਰ ਐਮ ਐਲ ਜੈਦਕਾ ,ਅਜੀਤ ਸਿੰਘ ਰੋਣੀ ,ਪ੍ਰਵੀਨ ਗੋਗੀ ,ਮਨਮੋਹਨ ਸਿੰਘ ਬਿੰਦਰਾ ,ਜਸਵੰਤ ਸਿੰਘ ਗਿੱਲ ਆਦਿ ਹਾਜ਼ਰ ਸਨ।  ਇਸ ਮੌਕੇ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ । ਸੈਮੀਨਾਰ ਦੇ ਅੰਤ ਵਿਚ ਲੋਕਲ ਗੁਰਪੁਰਬ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਨੇ ਸਮੂਹ ਪੰਥਕ ਸ਼ਖਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।