ਮੇਨ ਬਜਾਰ ਦੀ ਸੜਕ ਬਣਾਉਣ ਦਾ ਮਾਮਲਾ ਭਖਿਆ,ਸੰਸਥਾ ਵੱਲੋਂ ਚਲਾਈ ਹਸਤਾਖਰ ਮੁਹਿੰਮ ਚ’ ਦੋ ਹਜਾਰ ਲੋਕਾਂ ਨੇ ਦਿੱਤਾ ਸਮਰਥਨ,ਮੋਗਾ ਨਿਵਾਸੀ 23 ਨੂੰ ਬੂਟ ਪਾਲਿਸ਼ਾਂ ਕਰਕੇ ਭਰਨਗੇ ਪੀ ਡਬਲਿਊ ਦੇ ਖਜਾਨੇ: ਸਚਦੇਵਾ

ਮੋਗਾ,18 ਸਤੰਬਰ (ਜਸ਼ਨ): ਪਿਛਲੇ ਲੰਮੇ ਸਮੇਂ ਤੋਂ ਲੋਕ ਹਿੱਤਾਂ ਲਈ ਸੰਘਰਸ਼ ਕਰਦੀ ਆ ਰਹੀ ਸਟੇਟ ਅਵਾਰਡੀ ਸੰਸਥਾਂ ਐਂਟੀ ਕਰੱਪਸ਼ਨ ਅਵੇਰਨੈਸ ਆਰਗੈਨਾਈਜੇਸ਼ਨ, ਪੰਜਾਬ ਅਤੇ ਸੋਹਣਾ ਮੋਗਾ ਸੋਸਾਇਟੀ ਵੱਲੋਂ ਦਿੱਤੇ 7 ਦਿਨਾਂ ਦੇ ਅਲਟੀਮੇਟਮ ਤੋਂ ਬਾਅਦ ਮੇਨ ਬਜਾਰ ਦੀ ਸੜਕ ਬਣਾਉਣ ਦਾ ਮਾਮਲਾ ਪੂਰੀ ਤਰਾਂ ਭੱਖ ਚੱੁਕਿਆ ਹੈ ਜਿਸ ਨੂੰ ਸ਼ਹਿਰ ਨਿਵਾਸੀਆਂ ਵੱਲੋਂ ਭਰਵਾਂ ਸਮਰਥਨ ਮਿਲ ਰਿਹਾ ਹੈ। ਸੰਘਰਸ਼ ਨੂੰ ਅੱਗੇ ਤੋਰਦੇ ਹੋੲ ਅੱਜ ਸੰਸਥਾ ਵੱਲੋਂ ਹਸਤਾਖਰ ਮੁਹਿੰਮ ਦੀ ਸ਼ੁਰੂਵਾਤ ਕੀਤੀ ਜਿਸ ਵਿੱਚ ਸੰਸਥਾਂ ਦੇ ਅਹੁਦੇਦਾਰਾਂ ਨੇ ਦੇਵ ਹੋਟਲ ਤੋਂ ਲੈ ਕੇ ਨਗਰ ਨਿਗਮ ਤੱਕ ਮੇਨ ਬਜਾਰ ਵਿੱਚ ਦੁਕਾਨਦਾਰਾਂ ਅਤੇ ਸ਼ਹਿਰ ਨਿਵਾਸੀਆਂ ਦੇ ਦਸਤਖਤ ਕਰਵਾਏ ਜਿਸ ਵਿੱਚ ਦੋ ਹਜਾਰ ਤੋਂ ਵੱਧ ਮੋਗਾ ਨਿਵਾਸੀਆਂ ਨੇ ਦਸਤਖਤ ਕਰਕੇ ਇਸ ਮੁਹਿੰਮ ਦਾ ਸਮਰਥਨ ਕੀਤਾ। ਇਸ ਸਮੇਂ ਸੰਸਥਾਂ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸਚਦੇਵਾ ਅਤੇ ਮੇਨ ਬਜਾਰ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ, ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੋਗਾ ਨਿਵਾਸੀ ਕਈ ਸਾਲਾਂ ਤੋਂ ਖੱਡਿਆਂ ਵਾਲੇ ਮੇਨ ਬਜਾਰ ਕਰਕੇ ਸੰਤਾਪ ਭੋਗ ਰਹੇ ਹਨ ਅਤੇ ਪੀ ਡਬਲਿਊ ਡੀ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਹਾਲੇ ਤੱਕ ਉਹਨਾਂ ਚੰਡੀਗੜ ਤੋਂ ਮੇਨ ਬਜ਼ਾਰ ਦੀ ਸੜਕ ਦਾ ਐਸਟੀਮੇਟ ਪਾਸ ਕਰਵਾਉਣਾ ਵੀ ਜਰੂਰੀ ਨਹੀਂ ਸਮਝਿਆ ਅਤੇ ਹਮੇਸ਼ਾਂ ਖਜਾਨਾ ਖਾਲੀ ਹੋਣ ਦੀ ਗੱਲ ਕਰਦੇ ਹਨ। ਉਹਨਾਂ ਕਿਹਾਂ ਕਿ ਲੋਕ ਰੋਡ ਟੈਕਸ, ਟੋਲ ਟੈਕਸ,ਡਿਵੈਲਪਮੈਂਟ ਟੈਕਸ, ਇਨਕਮ ਟੈਕਸ, ਜੀ.ਐਸ.ਟੀ. ਸਮੇਤ ਕਈ ਤਰਾਂ ਦੇ ਟੈਕਸ ਭਰਦੇ ਹਨ ਅਤੇ ਜਦੋਂ ਲੋਕ ਕਿਸੇ ਮਜਬੂਰੀ ਕਾਰਨ ਟੈਕਸ ਭਰਨ ਵਿੱਚ ਲੇਟ ਹੋ ਜਾਂਦੇ ਹਨ ਤਾਂ ਉਹਨਾਂ ਨੂੰ 10-20 ਪ੍ਰਤੀਸ਼ਤ ਜੁਰਮਾਨਾ ਅਦਾ ਕਰਨਾ ਪੈਂਦਾ ਹੈ ਪਰ ਜਦੋਂ ਲੋਕਾਂ ਨੂੰ ਸਹੂਲਤ ਦੇਣ ਦੀ ਗੱਲ ਆਉਂਦੀ ਹੈ ਤਾਂ ਅਧਿਕਾਰੀ ਖਜਾਨਾ ਖਾਲੀ ਹੋਣ ਦੀ ਗੱਲ ਕਰਦੇ ਹਨ। ਉਹਨਾਂ ਕਿਹਾ ਕਿ ਖਜਾਨਾ ਲੋਕ ਨਹੀਂ ਖਾਲੀ ਕਰਦੇ ਸਗੋਂ ਭਿ੍ਰਸ਼ਟ ਅਫਸਰ ਤੇ ਭਿ੍ਰਸ਼ਟ ਲੀਡਰ ਖਜ਼ਾਨਾ ਖਾਲੀ ਕਰ ਰਹੇ ਹਨ । ਉਹਨਾਂ ਕਿਹਾ ਕਿ ਮੇਨ ਬਜਾਰ ਦੀ ਸੜਕ ਬਣਾਉਣ ਵਿੱਚ ਦੇਰੀ ਬਿਲਕੁੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜੇਕਰ ਪੀ ਡਬਲਿਊ ਡੀ ਦਾ ਖਜਾਨਾ ਖਾਲੀ ਹੈ ਤਾਂ ਸਮੂਹ ਮੋਗਾ ਨਿਵਾਸੀ 23 ਸਤੰਬਰ ਦਿਨ ਸੋਮਵਾਰ ਨੂੰ ਸਵੇਰ 10 ਤੋਂ 12 ਵਜੇ ਤੱਕ ਮੇਨ ਬਜਾਰ ਵਿੱਚ ਬੂਟ ਪਾਲਿਸ਼ ਕਰਕੇ ਪੀ ਡਬਲਿੳੂ ਡੀ ਦਾ ਖਜਾਨਾ ਭਰਨਗੇ । ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਮੇਨ ਬਾਜ਼ਾਰ ਦੇ ਖੱਡੇ ਭਰਨ ਲਈ ਭਵਿੱਖ ਵਿੱਚ ਵੱਡਾ ਸੰਘਰਸ਼ ਵਿੱਡਿਆ ਜਾਵੇਗਾ। ਇਸ ਸਮੇਂ ਵੱਖ-ਵੱਖ ਇਕਾਈਆਂ ਦੇ ਅਹੁਦੇਦਾਰਾਂ ਸਮੇਤ ਇਸ ਸਮੇਂ ਉਹਨਾਂ ਨਾਲ ਪ੍ਰੇਮ ਗਰਗ, ਦੀਪਕ ਅਰੋੜਾ, ਰਕੇਸ਼ ਛਾਬੜਾ, ਧੀਰਜ ਮਨੋਚਾ, ਰੁਪਪਿੰਦਰ ਸਿੰਘ ਜੋਨੀ, ਅਰਵਿੰਦਰ ਸਿੰਘ ਕਾਨਪੁਰੀਆ, ਵਰਿੰਦਰ ਕੁਮਾਰ, ਪਿਆਰਾ ਸਿੰਘ, ਪਰਮਜੀਤ ਸਿੰਘ ਪੰਮੀ, ਪਰਦੀਪ ਕੁਮਾਰ, ਜਤਿੰਦਰ ਬੇਦੀ, ਮਨਮੋਹਨ ਸਿੰਘ ਬਿੰਦਰਾ, ਪਿ੍ਰਯਾਵਰਤ ਗੁਪਤਾ, ਜੋਗਿੰਦਰਪਾਲ ਸਿੰਘ, ਰਾਜ ਮਨੀ, ਵਿਨੋਦ ਕੁਮਾਰ, ਰਕੇਸ਼ ਕੁਮਾਰ ਨਾਢਾ, ਵਿਨੈ ਕੁਮਾਰ, ਆਦਿ ਹਾਜਿਰ ਸਨ।