ਸਰਬੱਤ ਦਾ ਭਲਾ ਨੇ ਹੜ ਪ੍ਭਾਵਿਤ ਪਿੰਡਾਂ ਵਿੱਚ ਵੰਡੀ ਮਾਰਕਫੈਡ ਫੀਡ

ਮੋਗਾ 15 ਸਤੰਬਰ (ਜਸ਼ਨ) : ਡਾ. ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਹੜ ਪੀੜਤ ਲੋਕਾਂ ਦੀ ਕੀਤੀ ਜਾ ਰਹੀ ਮੱਦਦ ਦ ਕੜੀ ਵਜੋਂ ਅੱਜ ਮੋਗਾ ਜਿਲੇ ਦੇ ਹੜ ਪ੍ਭਾਵਿਤ ਪੰਜ ਪਿੰਡਾਂ ਬੁੰਡਾਲਾ, ਮਦਾਰਪੁਰ, ਮੰਦਰ ਕਲਾਂ, ਕੰਬੋ ਕਲਾਂ ਅਤੇ ਸ਼ੇਰੇਵਾਲਾ ਵਿੱਚ ਲੋੜਵੰਦ ਪਰਿਵਾਰਾਂ ਨੂੰ 150 ਬੋਰੇ ਮਾਰਕਫੈਡ ਫੀਡ ਵੰਡੀ ਗਈ । ਜਿਕਰਯੋਗ ਹੈ ਕਿ ਡਾ. ਉਬਰਾਏ ਜੀ ਦੇ ਟਰੱਸਟ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਜਲੰਧਰ, ਫਿਰੋਜ਼ਪੁਰ, ਰੋਪੜ ਅਤੇ ਮੋਗਾ ਜਿਲੇ ਨਾਲ ਸਬੰਧਤ ਹੜ ਪ੍ਭਾਵਿਤ ਪਿੰਡਾਂ ਵਿੱਚ ਮੁਫਤ ਮੈਡੀਕਲ ਕੈਂਪ ਲਗਾ ਕੇ ਹਜਾਰਾਂ ਲੋਕਾਂ ਨੂੰ ਮੁਫਤ ਦਵਾਈਆਂ ਵੰਡੀਆਂ ਜਾ ਚੁੱਕੀਆਂ ਹਨ ਅਤੇ ਪਹਿਲੇ ਗੇੜ ਵਿੱਚ 1000 ਬੋਰੀ ਮਾਰਕਫੈਡ ਪਸ਼ੂ ਖੁਰਾਕ ਲੋਕਾਂ ਨੂੰ ਵੰਡੀ ਗਈ ਹੈ । ਅੱਜ ਇਹਨਾ ਪਿੰਡਾਂ ਵਿੱਚ ਸਰਬੱਤ ਦਾ ਭਲਾ ਮੋਗਾ ਇਕਾਈ ਦੇ ਸਮੂਹ ਮੈਂਬਰਾਂ ਨੇ ਆਪਣੇ ਹੱਥੀਂ ਪ੍ਤੀ ਪਸ਼ੂ 6 ਕਿਲੋ ਦੇ ਹਿਸਾਬ ਨਾਲ ਲੋੜਵੰਦ ਲੋਕਾਂ ਨੂੰ ਪਸ਼ੂ ਖੁਰਾਕ ਵੰਡੀ । ਅੱਜ ਦੀ ਇਸ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਸਰਬੱਤ ਦਾ ਭਲਾ ਮੋਗਾ ਇਕਾਈ ਦੇ ਕੈਸ਼ੀਅਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਹਮੇਸ਼ਾਂ ਮੁਸੀਬਤ ਵਿੱਚ ਲੋੜਵੰਦ ਲੋਕਾਂ ਦੇ ਨਾਲ ਖੜਦਾ ਹੈ ਤੇ ਸੰਸਥਾ ਦੇ ਕਈ ਪ੍ੋਜੈਕਟ ਲਗਭਗ ਪੰਜਾਬ ਦੇ ਸਾਰੇ ਜਿਲਿਆਂ ਵਿੱਚ  ਚੱਲ ਰਹੇ ਹਨ, ਜਿਸ ਵਿੱਚ ਮੁਫਤ ਕੰਪਿਊਟਰ ਅਤੇ ਸਿਲਾਈ ਸੈਂਟਰ, ਚੈਰੀਟੇਬਲ ਲੈਬਾਰਟਰੀ, ਸਿਵਲ ਹਸਪਤਾਲ ਮੋਗਾ ਵਿੱਚ ਡਾਇਲਸਿਸ ਮਸ਼ੀਨ, 30 ਸਕੂਲਾਂ ਵਿੱਚ ਆਰ.ਓ., 180 ਦੇ ਕਰੀਬ ਵਿਧਵਾ ਔਰਤਾਂ ਨੂੰ ਹਰ ਮਹੀਨੇ ਪੈਨਸ਼ਨ, ਹਰ ਮਹੀਨੇ ਅੱਖਾਂ ਦਾ ਕੈਂਪ ਅਤੇ ਲੋੜਵੰਦ ਅਤੇ ਹੁਸ਼ਿਆਰ ਬੱਚਿਆਂ ਨੂੰ ਸਮਾਲਰਸ਼ਿਪ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਅਸੀਂ ਜਦ ਡਾ. ਐਸ.ਪੀ. ਸਿੰਘ ਉਬਰਾਏ ਜੀ ਨੂੰ ਮੋਗਾ ਜਿਲੇ ਵਿੱਚ ਹੜਾਂ ਕਾਰਨ ਹੋਈ ਤਬਾਹੀ ਬਾਰੇ ਅਤੇ ਲੋਕਾਂ ਦੀਆਂ ਜਰੂਰਤਾਂ ਸਬੰਧੀ ਦੱਸਿਆ ਤਾਂ ਉਹਨਾਂ ਤੁਰੰਤ ਮੈਡੀਕਲ ਵੈਨਾਂ ਮੋਗਾ ਜਿਲੇ ਦੇ ਹੜ ਪ੍ਭਾਵਿਤ ਪਿੰਡਾਂ ਵਿੱਚ ਭੇਜੀਆਂ, ਜਿਨਾਂ ਲੋਕਾਂ ਦੀ ਜਾਂਚ ਕਰਕੇ ਮੁਫਤ ਦਵਾਈਆਂ ਦਿੱਤੀਆਂ ਅਤੇ ਹੁਣ ਇਹਨਾਂ ਪਿੰਡਾਂ ਵਿੱਚ ਪਸ਼ੂਆਂ ਲਈ ਫੀਡ ਭੇਜੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜੋ ਪਿੰਡ ਅਤੇ ਲੋੜਵੰਦ ਲੋਕ ਰਹਿ ਗਏ ਹਨ, ਉਹਨਾਂ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਫੀਡ ਵੰਡੀ ਜਾਵੇਗੀ ।  ਇਸ ਮੌਕੇ ਸਰਪੰਚ ਹਰਪ੍ੀਤ ਸਿੰੰਘ ਸ਼ੇਰੇਵਾਲਾ, ਗੁਰਮੇਲ ਸਿੰਘ ਮੰਦਰ ਕਲਾਂ, ਦਲਜੀਤ ਸਿੰਘ ਮਦਾਰਪੁਰ, ਹਰਦੀਪ ਸਿੰਘ ਕੰਬੋ ਕਲਾਂ ਅਤੇ ਕਸ਼ਮੀਰ ਕੌਰ ਬੁੰਡਾਲਾ ਨੇ ਸਰਬੱਤ ਦਾ ਭਲਾ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਅਤੇ ਮੋਗਾ ਇਕਾਈ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਵੀ ਕੀਤਾ । ਇਸ ਮੌਕੇ ਟਰੱਸਟ ਦੀ ਮੋਗਾ ਇਕਾਈ ਦੇ ਚੇਅਰਮੈਨ ਗੁਰਬਚਨ ਸਿੰਘ ਗਗੜਾ, ਜਨਰਲ ਸਕੱਤਰ ਦਵਿੰਦਰਜੀਤ ਸਿੰਘ ਗਿੱਲ, ਟਰੱਸਟੀ ਹਰਭਿੰਦਰ ਸਿੰਘ ਜਾਨੀਆਂ, ਜਗਤਾਰ ਸਿੰਘ ਜਾਨੀਆਂ, ਅਵਤਾਰ ਸਿੰਘ ਘੋਲੀਆ, ਸੁਖਦੇਵ ਸਿੰਘ ਬਰਾੜ, ਰਾਮ ਸਿੰਘ ਜਾਨੀਆਂ, ਹਰਜਿੰਦਰ ਸਿੰਘ ਘੋਲੀਆ, ਲਖਵਿੰਦਰ ਸਿੰਘ, ਕੁਲਦੀਪ ਸਿੰਘ ਸੰਗਲਾ, ਗੁਰਜੀਤ ਸਿੰਘ, ਰਾਜ ਕੁਮਾਰ, ਸਤਨਾਮ ਸਿੰਘ ਸ਼ੇਰੇਵਾਲਾ, ਸੁਖਵੀਰ ਸਿੰਘ ਮੰਦਰ, ਚਰਨਜੀਤ ਸਿੰਘ, ਸੁਖਵਿੰਦਰ ਸਿੰਘ, ਬੋਹੜ ਸਿੰਘ, ਨਿਰਮਲ ਸਿੰਘ, ਗੁਰਧਿਆਨ ਸਿੰਘ ਕਲੱਬ ਪ੍ਧਾਨ, ਕਰਨਜੀਤ ਸਿੰਘ ਸਾਬਕਾ ਸਰਪੰਚ, ਜਗੀਰ ਸਿੰਘ ਨੰਬਰਦਾਰ ਮਦਾਰਪੁਰ, ਪੰਚ ਕਿ੍ਸ਼ਨ ਸਿੰਘ, ਕੇਵਲ ਸਿੰਘ, ਬਾਬਾ ਇੰਦਰ ਸਿੰਘ ਬੁੰਡਾਲਾ, ਪੰਚ ਸਰੂਪ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲਾਭਪਾਤਰੀ ਲੋਕ ਹਾਜਰ ਸਨ ।