ਮਾਉਟ ਲਿਟਰਾ ਜੀ ਸਕੂਲ ਵਿਚ ਜਨਰਲ ਨਾਲੇਜ ਦੀ ਕਰਵਾਈ ਪ੍ਰੀਖਿਆ

ਮੋਗਾ, 11 ਸਤੰਬਰ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਟ ਲਿਟਰਾ ਜੀ ਸਕੂਲ ‘ਚ ਸਾਇੰਸ ਓਲੰਪਿਆਡ ਫਾਊਂਡੇਸ਼ਨ ਇੰਟਰਨੈਸ਼ਨਲ ਵੱਲੋਂ ਜਨਰਲ ਨਾਲੇਜ ਦੀ ਮਹੱਤਤਾ ਵਿਸ਼ੇ ਤੇ ਪ੍ਰੀਖਿਆ ਕਰਵਾਈ ਗਈ। ਇਸ ਵਿਚ ਪਹਿਲੀ ਤੋਂ 11 ਕਲਾਸ ਤੱਕ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਨੇ ਵਿਦਿਆਰਥੀਆਂ ਨੂੰ ਇਨਾਂ ਪ੍ਰੀਖਿਆਵਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਵਿਦਿਆਰਥੀਆਂ ਵਿਚ ਇਹ ਮੁਕਾਬਲੇ ਕਰਵਾਉਣ ਦਾ ਮਕਸਦ ਉਹਨਾਂ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਨਿਖਾਰਨਾ ਹੈ। ਉਹਨਾਂ ਕਿਹਾ ਕਿ ਮੁਕਾਬਲੇ ਵਿੱਚ ਰੈਂਕ ਰੱਖਣ ਵਾਲੇ ਵਿਦਿਆਰਥੀਆ ਵਿੱਚ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਵਿਦਿਆਰਥੀ ਜ਼ਿਆਦਾ ਗਿਆਨ ਹਾਸਲ ਕਰਦੇ ਹਨ। ਉਹਨਾਂ ਕਿਹਾ ਕਿ ਵਿਦਿਆਰਥੀ ਲਿੱਖਣ ਦੇ ਲਈ ਜੁਆਬ ਦੇਣ ਅਤੇ ਆਤਮ ਵਿਸ਼ਵਾਸ ਦਾ ਤਰੀਕਾ ਸਿੱਖਦੇ ਹਨ। ਉਹਨਾਂ ਕਿਹਾ ਕਿ ਮੁਕਾਬਲੇ ਵਿੱਚ ਪ੍ਰਤਿਭਾਗੀਆਂ ਦਾ ਤੇਜ਼ ਦਿਮਾਗ ਪ੍ਰਸ਼ਨਾਂ ਨੂੰ ਹਲ ਕਰਨ ਨਾਲ ਉਹ ਭਵਿੱਖ ਵਿਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਹੰੁਦੇ ਨੇ। ਉਹਨਾਂ ਕਿਹਾ ਕਿ ਸਾਇੰਸ, ਮੈਥ, ਅੰਗ੍ਰੇਜੀ, ਕੰਪਿੳੂਟਰ ਆਦਿ ਵੱਖ-ਵੱਖ ਵਿਸ਼ਿਆ ਤੇ ਪ੍ਰੀਖਿਆ ਆਯੋਜਿਤ ਕੀਤੀ ਜਾਂਦੀ ਹੈ, ਜੋ ਵਿਦਿਆਰਥੀਆਂ ਨੂੰ ਕੁੱਝ ਹੀ ਸਮੇਂ ਵਿੱਚ ਜਟਿਲ ਸਮੱਸਿਆਵਾਂ ਨੂੰ ਹਲ ਕਰਨ ਵਿਚ ਸਹਾਇਤਾ ਕਰਦੀ ਹੈ। ਇਹ ਮੁਕਾਬਲਾ ਨਵਪ੍ਰੀਤ ਦੀ ਅਗਵਾਈ ਹੇਠ ਸਮਾਪਤ ਹੋਇਆ।