ਮਾਉਟ ਲਿਟਰਾ ਜ਼ੀ ਸਕੂਲ ‘ਚ ਮਨਾਇਆ ਗ੍ਰੈਂਡ ਪੈਰੇਂਟਸ ਡੇ

ਮੋਗਾ, 10 ਸਤੰਬਰ (ਜਸ਼ਨ)-ਮਾਉਟ ਲਿਟਰਾ ਜੀ ਸਕੂਲ ਵਿੱਚ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਗ੍ਰੈਂਡ ਪੈਰੇਂਟਸ ਡੇ ਮਨਾਇਆ ਗਿਆ। ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਕਿਹਾ ਕਿ ਇਹ ਉਹਨਾਂ ਸਾਰੇ ਲੋਕਾਂ ਲਈ ਇਕ ਵਿਸ਼ੇਸ਼ ਦਿਨ ਸੀ, ਜਿਨਾਂ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਿੱਸਾ ਲਿਆ। ਉਹਨਾਂ ਕਿਹਾ ਕਿ ਅੱਜ ਦਾ ਦਿਨ ਭਾਗਾਂ ਵਾਲਾ ਹੈ ਜਦੋਂ ਸਾਨੂੰ ਉਮਰ ਦਾ ਤਜ਼ਰੁਬਾ ਰੱਖਣ ਵਾਲੀਆਂ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ। ਪਿ੍ਰੰਸੀਪਲ ਡਾ. ਧਾਰੀ ਨੇ ਆਖਿਆ ਕਿ ਟੀਚਰਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਦਾਦਾ-ਦਾਦੀ ਹਰ ਬੱਚੇ ਦੇ ਜੀਵਨ ਵਿੱਚ ਇਕ ਬਹੁਤ ਵਧੀਆ ਭੂਮਿਕਾ ਨਿਭਾਉਦੇ ਹਨ। ਉਹ ਬੱਚੇ ਦੇ ਸਮਰਥਕ ਅਤੇ ਉਹਨਾਂ ਦੇ ਸਭ ਤੋਂ ਚੰਗੇ ਦੋਸਤ ਹਨ। ਦਾਦਾ-ਦਾਦੀ ਖੁਦ ਮਾਤਾ-ਪਿਤਾ ਤੋਂ ਵੱਧ ਬੱਚਿਆ ਨੂੰ ਪਿਆਰ ਕਰਦੇ ਹਨ। ਵਿਦਿਆਰਥੀਆਂ ਨੇ ਆਪਣੇ ਦਾਦੇ, ਦਾਦੀਆਂ  ਲਈ ਸੁੰਦਰ ਕਾਰਡ ਬਣਾਏ ਜਿਹਨਾਂ ਨੂੰ ਸਕੂਲ ਸਟਾਫ ਤੇ ਹਾਜ਼ਰ ਸ਼ਖਸੀਅਤਾਂ ਨੇ ਖੂਬ ਪਸੰਦ ਕੀਤਾ ।