ਸ਼੍ਰੀ ਹੇਮਕੁੰਟ ਸਕੂਲ ਦੇ ਐੱਨ.ਐੱਸ.ਐੱਸ ਵਲੰਟੀਅਰਜ਼ ਵੱਲੋਂ ਕਸਬੇ ‘ਚ ਲਾਏ 550 ਬੂਟੇ

ਕੋਟ ਈਸੇ ਖਾਂ,24 ਅਗਸਤ (ਜਸ਼ਨ): ਸਹਾਇਕ ਡਾਇਰੈਕਟਰ ਯੁਵਕ ਸੇਵਾਵਾ  ਮੋਗਾ ਜਗਦੀਸ਼ ਸਿੰਘ ਰਾਹੀ  ਦੇ ਦਿਸ਼ਾ ਨਿਰਦੇਸ਼  ਅਨੁਸਾਰ ਜੋ ਕਿ ਸ੍ਰੀ  ਗੁਰੁ ਨਾਨਕ ਦੇਵ ਜੀ ਦੇ 500 ਵੇਂ ਪ੍ਰਕਾਸ਼ ਪੂਰਬਾ ਨੂੰ ਸਮਰਪਿਤ ਸ੍ਰੀ ਹੇਮਕੁੰਟ ਸੀਨੀ. ਸੰਕੈ.ਸਕੂਲ ਕੋਟ-ਈਸੇ-ਖਾਂ ਦੇ ਐੱਨ.ਐੱਸ.ਵਲੰਟੀਅਰਜ਼ ਵੱਲੋਂ 550 ਰੁੱਖ ਲਗਾਏ ਜਾਣੇ ਹਨ । ਇਸ ਮੁਹਿੰਮ ਦੀ ਸੁਰੂਆਤ ਸ੍ਰੀ ਗੋਪਾਲ ਕਿ੍ਰਸ਼ਨ ਗਾਊਸ਼ਾਲਾ  ਵਿਖੇ ਪਹਿਲਾ ਬੂਟਾ ਵਿਜੇ ਕੁਮਾਰ ਧੀਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ,ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ, ਕਾਗਰਸੀ ਆਗੂ  ਬਿੱਟੂ ਮਲਹੋਤਰਾਂ,ਪ੍ਰਕਾਸ਼ ਰਾਜਪੂਤ ,ਅਸ਼ੋਕ ਠਾਕੁਰ ਸਾਬਕਾ ਸਿਟੀ ਪ੍ਰਧਾਨ ,ਮੁਲਖ ਰਾਜ ਮੁਟਨੇਜਾ,ਅਸ਼ੋਕ ਗਰੋਵਰ,ਸੁਰਿੰਦਰ ਐੱਮ ਸੀ, ਮਹਿੰਦਰ ਰਾਜਪੂਤ,ਪੰਕਜ ਛਾਬੜਾ,ਜਸਵੰਤ ਸਿੰਘ ਕੋਲਸਰ,ਗੁਰਦੀਪ ਰਾਜਪੂਤ, ਮਿੰਟਾ ਸਚਦੇਵਾ ,ਐੱਨ.ਐੱਸ ਵਲੰਟੀਅਰਜ਼ ਵੱਲੋਂ ਸਾਂਝੇ ਤੋਰ ਤੇ ਲਗਾ ਕੇ ਸ਼ੁਰੂਆਤ ਕੀਤੀ ।ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ ਸੰਬੋਧਨ ਕਰਦਿਆ ਕਿਹਾ ਕਿ ਵਾਤਾਵਰਣ ਪ੍ਰਦੂਸ਼ਣਤਾ ਸਰਬ ਲੋਕਾਈ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ । ਜਿਸ ਨੂੰ ਵੇਖਦਿਆ ਸਾਡੇ ਵਲੰਟੀਅਰਜ਼ ਵੱਲੋਂ ਗਾਊਸ਼ਾਲਾ ,ਸ਼ਮਸ਼ਾਨਘਾਟ ਅਤੇ ਹੋਰ ਖਾਲੀ ਪਾਏ ਸਥਾਨਾ ਤੇ 550 ਬੂਟੇ ਲਗਾਏ ਜਾਣਗੇ ।ਉਨਾਂ ਦੁਆਲੇ ਟਰੀ ਗਾਰਡ ਲਗਾ ਕੇ ਵੱਡੇ ਹੋਣ ਤੱਕ ਸੰਭਾਲ ਕੀਤੀ ਜਾਵੇਗੀ ।