ਸ਼੍ਰੀ ਹੇਮਕੁੰਟ ਸਕੂਲ ਵਿਖੇ ਜਨਮ ਅਸ਼ਟਮੀ ਦੇ ਸਬੰਧ ਵਿੱਚ ਕਰਵਾਈ ਵਿਸ਼ੇਸ਼ ਪ੍ਰਰਾਥਨਾ ਸਭਾ

ਕੋਟਈਸੇ ਖਾਂ,23 ਅਗਸਤ (ਜਸ਼ਨ): ਸ਼੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਵਿਖੇ ਸ਼੍ਰੀ ਕਰਿਸ਼ਨ ਜੀ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਨੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ । ਇਸ ਮੌਕੇ ਬਾਲਾਂ ਨੇ ਭਜਨ ਗਾਇਨ ਕੀਤਾ। ਇਸ ਮੌਕੇ ਨੰਨ੍ਹੇ-ਮੁਂੰਨ੍ਹੇ ਬੱਚੇ  ਸ੍ਰੀ ਕਰਿਸ਼ਨ ਅਤੇ ਰਾਧਾ ਜੀ ਦੇ ਰੂਪ ਵਿੱਚ ਸਜੇ ਸਟੇਜ ਦਾ ਸ਼ਿੰਗਾਰ ਬਣੇ । ਚੌਥੀ ਅਤੇ ਪੰਜਵੀ ਕਲਾਸ ਦੀਆ ਵਿਦਿਆਰਥਣਾਂ ਨੇ ਕੋਰਿਓਗ੍ਰਾਫੀ “ਰਾਧਾ ਕੈਸੇ ਨਾ ਜਲੇ ” ਅਤੇ ਸੱਤਵੀਂ ,ਨੌਵੀਂ ਅਤੇ ਦਸਵੀਂ ਕਲਾਸ ਦੀਆਂ ਵਿਦਿਆਰਥਣਾ ਨੇ “ ਰਾਮ ਜੀ ਕੀ ਕਿ੍ਰਪਾ ਸੇ ਮੈਂ ਬਚੀ” ਪੇਸ਼ਕਾਰੀ ਕੀਤੀ । ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ , ਐੱਮ.ਡੀ.ਮੈਡਮ ਨੇ ਸਮੂਹ ਸਟਾਫ ਅਤੇ ਬੱਚਿਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੰਦਿਆ ਇਹ ਸੁਨੇਹਾ ਦਿੱਤਾ ਕਿ ਸਾਨੂੰ ਕਰਮ ਕਰਦੇ ਰਹਿਣਾ ਚਾਹੀਦਾ ਹੈ ਪਰ ਫਲ ਦੀ ਇੱਛਾ ਨਹੀ ਰੱਖਣੀ ਚਾਹੀਦੀ  ਅਤੇ ਸਾਡਾ ਫਰਜ਼ ਬਣਦਾ ਹੈ ਕਿ ਜਾਤ-ਪਾਤ, ਧਰਮ,ਮਜ੍ਹਬ ਤੋਂ ਉੱਪਰ ਉੱਠ ਕੇ ਆਪਣੇ ਅਤੇ ਆਪਣੇ ਬੱਚਿਆਂ ਵਿੱਚ ਸਰਬ ਸਾਂਝੇ ਧਰਮ ਦਾ ਸੁਨੇਹਾ ਦੇਈਏ। ਇਸ ਖਾਸ ਪ੍ਰਰਾਥਨਾ ਸਭਾ ਦਾ ਆਯੋਜਨ ਰੈੱਡ ਹਾਊਸ ਦੇ ਵਿਦਿਆਰਥੀਆਂ ਅਤੇ ਹਾਊਸ ਮਾਸਟਰ ਨੇ ਮੈਡਮ ਜਸਵਿੰਦਰ ਕੌਰ,ਜੋਤੀ, ਸੋਮਾ ਅਤੇ ਰਾਜਵੰਤ ਕੌਰ ਦੇ ਸਹਿਯੋਗ ਸਦਕਾ ਕੀਤਾ ।