ਸਵ. ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਹਾੜੇ ਮੌਕੇ ਡਾ. ਹਰਜੋਤ ਕਮਲ, ਵਿਨੋਦ ਬਾਂਸਲ ਅਤੇ ਕਾਂਗਰਸੀ ਆਗੂਆਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਂਟ

ਮੋਗਾ, 20 ਅਗਸਤ (ਜਸ਼ਨ): ਅੱਜ ਮੋਗਾ ਵਿਖੇ ਦੇਸ਼ ਦੇ ਮਰਹੂਮ ਕਾਂਗਰਸ ਪਾਰਟੀ ਦੇ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਜੀ ਦਾ 75ਵਾਂ ਜਨਮਦਿਹਾੜਾ ਮਨਾਇਆ ਗਿਆ। ਇਸ ਮੌਕੇ ਤੇ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਅਤੇ ਸਿਟੀ ਪ੍ਰਧਾਨ ਵਿਨੋਦ ਬਾਂਸਲ ਦੀ ਅਗੁਵਾਈ ਵਿੱਚ ਐਮ.ਐਲ.ਏ. ਦਫ਼ਤਰ ਮੋਗਾ ਵਿਖੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਡਾ. ਹਰਜੋਤ ਕਮਲ, ਸਿਟੀ ਪ੍ਰਧਾਨ ਵਿਨੋਦ ਬਾਂਸਲ ਅਤੇ ਸਮੂਹ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਨੂੰ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਤਸਵੀਰ ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਦੇਸ਼ ਦੀ ਤਰੱਕੀ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ। ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਡਾ. ਹਰਜੋਤ ਕਮਲ ਨੇ ਕਿਹਾ ਕਿ ਮਰਹੂਮ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਜੀ ਨੇ ਭਾਰਤ ਦੇਸ਼ ਨੂੰ ਨਵੀਂ ਕ੍ਰਾਂਤੀ ਪ੍ਰਦਾਨ ਕੀਤੀ ਹੈ। ਜੋਕਿ ਬਹੁਤ ਹੀ ਪੜੇ ਲਿਖੇ, ਸੂਝਵਾਨ ਅਤੇ ਦੂਰਅੰਦੇਸ਼ੀ ਵਾਲੇ ਪ੍ਰਧਾਨ ਮੰਤਰੀ ਸਨ। ਡਾ. ਹਰਜੋਤ ਨੇ ਦੱਸਿਆ ਕਿ ਭਾਰਤ ਨੂੰ ਕੰਪਿੳੂਟਰ ਦੀ ਦੇਣ ਉਨਾਂ ਦੀ ਹੀ ਅਤੇ ਪੰਚਾਇਤੀ ਰਾਜ ਸਿਸਟਮ ਨੂੰ ਵੀ ਉਨਾਂ ਨੇ ਹੀ ਲਾਗੂ ਕੀਤਾ। ਜਿਸ ਨਾਲ ਦੇਸ਼ ਦਾ ਵਿਕਾਸ ਸੰਭਵ ਹੋ ਸਕਿਆ।  ਇਸ ਮੌਕੇ ਤੇ ਸਿਟੀ ਪ੍ਰਧਾਨ ਵਿਨੋਦ ਬਾਂਸਲ ਨੇ ਵੀ ਸਵ. ਪ੍ਰਧਾਨ ਮੰਤਰੀ ਜੀ ਦੇ ਜੀਵਨ ਤੇ ਚਾਨਣਾ ਪਾਇਆ। ਇਸ ਮੌਕੇ ਤੇ ਸੋਹਣ ਸਿੰਘ ਸੱਗੂ, ਪੰਡਿਤ ਸ਼ਾਮ ਲਾਲ, ਅਸ਼ੋਕ ਧਮੀਜਾ ਕੌਂਸਲਰ, ਜਗਜੀਤ ਸਿੰਘ ਜੀਤਾ, ਪ੍ਰਵੀਨ ਮੱਕੜ, ਧੀਰਜ ਕੁਮਾਰ ਧੀਰਾ, ਆਤਮਾ ਸਿੰਘ, ਲਖਵੀਰ ਸਿੰਘ ਲੱਖਾ ਦੁੰਨੇਕੇ, ਰਮਨ ਮੱਕੜ, ਲਾਲਾ ਤਾਇਲ, ਹਿੰਮਤ ਸਿੰਘ ਜੱਬਲ, ਅਮਰਜੀਤ ਅੰਬੀ, ਦਵਿੰਦਰ ਸਿੰਘ, ਸਰਵਜੀਤ ਸਿੰਘ ਹਨੀ ਸੋਢੀ, ਗੁਰਪ੍ਰੀਤਮ ਸਿੰਘ ਚੀਮਾ, ਭਾਨੂੰ ਪ੍ਰਤਾਪ ਸਿੰਘ, ਸੰਜੀਵ ਬਠਲਾ, ਸਿਮਰਨਜੀਤ ਸਿੰਘ ਰਿੱਕੀ, ਗੁਰਚਰਨ ਸਿੰਘ ਕੋਠੇ ਚੜਿਕ, ਪ੍ਰੇਮਸ਼ਰਨਜੀਤ ਸਿੰਘ ਹੈਪੀ, ਨਿਰਮਲ ਸਿੰਘ ਮੀਨੀਆ, ਜਤਿੰਦਰ ਅਰੋੜਾ, ਵਿਜੈ ਖੁਰਾਨਾ, ਕਸ਼ਮੀਰ ਸਿੰਘ ਲਾਲਾ, ਸ਼ਿੰਦਾ ਬਰਾੜ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।