ਮਾਹਲਾਂ ਕਲਾਂ ਵਿਖੇ ਤੀਆਂ ਦਾ ਤਿਉਹਾਰ ਬਹੁਤ ਉਤਸਾਹ ਨਾਲ ਮਨਾਇਆ ਗਿਆ

Tags: 

ਨੱਥੂਵਾਲਾ ਗਰਬੀ , 13 ਅਗਸਤ (ਪੱਤਰ ਪਰੇਰਕ)- ਮੋਗਾ ਜ਼ਿਲ੍ਹੇ ਦੇ ਪਿੰਡ ਮਾਹਲਾ ਕਲਾਂ ਵਿਖੇ ਪਿੰਡ ਦੀ ਪੰਚ ਪੂਨਮ ਰਾਣੀ ਦੀ ਅਗਵਾਈ ਵਿੱਚ ਤੀਆਂ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਪਿੰਡ ਦੀਆਂ ਲੜਕੀਆਂ,ਨੂੰਹਾਂ ਅਤੇ ਬੀਬੀਆਂ ਨੇ ਰਲ ਕੇ ,ਰੱਜ ਕੇ ਗਿੱਧਾ ਭੰਗੜਾ ਪਾਇਆ। ਇਸ ਮੌਕੇ ਪਿੰਡ ਦੀਆਂ ਵੱਡੇਰੀ ਉਮਰ ਦੀਆਂ ਬੀਬੀਆਂ ਨੇ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਦੀਆਂ ਬੋਲੀਆਂ ਅਤੇ ਗੀਤ ਪੇਸ਼ ਕੀਤੇ। ਇਸ ਮੌਕੇ ਤੇ  ਨਰਿੰਦਰ ਕੌਰ ਵੜੈਚ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਪਿਛਲੇ ਚਾਰ ਸਾਲ ਤੋਂ ਇਹ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਵਾਸਤੇ ਸਰਪੰਚ ਗੁਰਮੇਲ ਸਿੰਘ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੇ ਪਰਿਵਾਰ ਦੀਆਂ ਔਰਤ ਮਂੈਬਰ ਖੁਦ ਆ ਕੇ ਤੀਆਂ ਦੀ ਰੌਣਕ ਨੂੰ ਵਧਾਉਦੀਆਂ ਹਨ । ਇਸ ਮੌਕੇ ਤੇ ਹਾਜ਼ਰ ਸਰਪੰਚ ਗੁਰਮੇਲ ਸਿੰਘ, ਕਿਸਾਨ ਯੂਨੀਅਨ ਆਗੂ ਬਾਪੂ ਮੁਖਤਿਆਰ ਸਿੰਘ, ਸਮਾਜ ਸੇਵੀ ਜਗਪਾਲ ਸਿੰਘ ਨੇ ਕਿਹਾ ਕਿ ਅੱਜ ਦੇ ਚਿੰਤਾ ਭਰੇ ਜੀਵਨ ਵਿੱਚ ਅਜਿਹੇ ਪ੍ਰੋਗਰਾਮਾਂ ਦਾ ਹੋਣਾ ਬਹੁਤ ਜਰੂਰੀ ਹੈ ਜਿੱਥੇ ਆ ਕੇ ਸਾਡੀਆਂ ਧੀਆਂ-ਭੈਣਾਂ ਕੁਝ ਸਮਾਂ ਚਿੰਤਾ ਮੁਕਤ ਹੋ ਸਕਣ ਅਤੇ ਆਪਣਾ ਮਨੋਰੰਜਨ ਕਰ ਸਕਣ ।ਉਨਾ੍ਹ ਕਿਹਾ ਕਿ ਅੱਜ ਦੇ ਤੇਜ ਤਰਾਰ ਜੀਵਨ ਵਿੱਚ ਹਰ ਇਨਸਾਨ ਹੱਸਣਾ ਖੇਡਣਾ ਹੀ ਭੁੱਲ ਗਿਆ ਹੈ ਇਸ ਵਾਸਤੇ ਉਨਾ੍ਹ ਵੱਲੋਂ ਪਿਛਲੇ ਚਾਰ ਸਾਲ ਤੋਂ ਲਗਾਤਾਰ ਬੀਬੀਆਂ ਨੂੰ ਪ੍ਰੇਰਿਤ ਕਰਕੇ ਤੀਆਂ ਦਾ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ।ਇਸ ਮੌਕੇ ਤੇ ਰਾਜੂ ਵੜੈਚ,ਨਰਿੰਦਰ ਕੌਰ ਵੜੈਚ,ਪੂਨਮ ਰਾਣੀ ਪੰਚ,ਪਰਮਿੰਦਰ ਕੌਰ,ਸੀਰਤ ਰਾਣੀ,ਸਰਬੀ,ਰਾਜੂ,ਰਾਜਵੰਤ ਕੌਰ,ਜਸਪ੍ਰੀਤ ,ਮਾਣੀ,ਸੁਖਪ੍ਰੀਤ,ਪੁਨੀਤ ਵੜੈਚ, ਸੁੱਖੇ, ਸਤਿੰਦਰ, ਸ਼ਰਨਜੀਤ ,ਦਲਜੀਤ , ਅਮਨਦੀਪ , ਲਖਵਿੰਦਰ, ਜਗਦੀਪ  ਆਦਿ ਪਿੰਡ ਦੀਆਂ ਔਰਤਾਂ ਅਤੇ ਵੱਡੀ ਗਿਣਤੀ ਵਿੱਚ ਬੱਚੀਆਂ ਹਾਜਰ ਸਨ।