ਲਾਇਨਜ਼ ਕਲੱਬ ਮੋਗਾ ਵਿਸ਼ਾਲ ਲਗਵਾਏਗਾ ਮੋਗਾ ਜੇਲ ’ਚ ਆਰ ਓ ਸਿਸਟਮ,ਚੇਅਰਮੈਨ ਸੁਭਾਸ਼ ਪਲਤਾ ਬਣੇ ਲਾਇਨਜ ਕਲੱਬ ਦੇ ਨਵੇਂ ਮੈਂਬਰ

Tags: 

ਮੋਗਾ,13 ਅਗਸਤ (ਜਸ਼ਨ): ਅੱਜ ਲਾਇਨਜ ਕਲੱਬ ਮੋਗਾ ਵਿਸ਼ਾਲ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਦਰਸ਼ਨ ਲਾਲ ਗਰਗ ਦੀ ਪ੍ਰਧਾਨਗੀ ਹੇਠ ਹੋਈ,ਜਿਸ ਵਿਚ ਲਾਇਨਜ਼ ਕਲੱਬ ਵੱਲੋਂ ਫੈਸਲਾ ਲਿਆ ਗਿਆ ਕਿ ਮੋਗਾ ਜੇਲ ’ ਚ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਛੇਤੀ ਹੀ ਜੇਲ ਵਿਚ ਆਰ ਓ ਸਿਸਟਮ ਲਗਾਇਆ ਜਾਵੇਗਾ । ਇਸ ਤੋਂ ਪਹਿਲਾਂ ਲਾਇਨਜ ਕਲੱਬ ਮੋਗਾ ਵਿਸ਼ਾਲ ਵੱਲੋਂ ਵਾਤਾਵਰਨ ਸ਼ੁੱਧਤਾ ਲਈ ਜ਼ਿਲੇ ‘ਚ 21 ਹਜ਼ਾਰ ਪੌਦੇ ਲਗਵਾਉਣ ਦਾ ਟੀਚਾ ਰੱਖਿਆ ਗਿਆ ਸੀ ਜਿਸ ਅਧੀਨ ਪ੍ਰਾਜੈਕਟ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਵੱਲੋਂ ਪਾਏ ਯੋਗਦਾਨ ਸਦਕਾ ਹੁਣ ਤੱਕ 11 ਹਜ਼ਾਰ 696 ਪੌਦੇ ਲਗਵਾਉਣ ਦਾ ਟੀਚਾ ਪੂਰਾ ਕਰ ਲਿਆ ਗਿਆ ਜਦਕਿ ਬਾਕੀ ਪੌਦੇ ਵੀ 31 ਅਗਸਤ ਤੱਕ ਲਗਾ ਦਿੱਤੇ ਜਾਣਗੇ। ਇਸ ਮੌਕੇ ਸਮੂਹ ਕਲੱਬ ਮੈਂਬਰਾਂ ਨੇ ਪੌਦੇ ਲਗਾਉਣ ਦੀ ਮੁਹਿੰਮ  ਨੂੰ ਸਫਲਤਾ ਪੂਰਵਕ ਚਲਾਉਣ ਲਈ ਪਾਏ ਯੋਗਦਾਨ ਲਈ ਚੇਅਰਮੈਨ ਦਵਿੰਦਰਪਾਲ ਸਿੰਘ,ਲਾਇਨ ਗੁਰਪ੍ਰੀਤ ਸਿੰਘ, ਲਾਇਨ ਸੁਮਿਤ ਚਾਵਲਾ ਅਤੇ ਲਾਇਨ ਦੀਪਕ ਤਾਇਲ ਦਾ ਧੰਨਵਾਦ ਕੀਤਾ । ਇਸ ਮੌਕੇ ਰਵਿੰਦਰ ਗੋਇਲ ਸੀ ਏ ਵੱਲੋਂ ਸ੍ਰੀ ਸੁਭਾਸ਼ ਪਲਤਾ ਚੇਅਰਮੈਨ ਹੌਲੀ ਹਾਰਟ ਸਕੂਲ ਨੂੰ ਚਿੰਨ ਲਗਾ ਕੇ ਲਾਇਨਜ ਕਲੱਬ ਮੋਗਾ ਦਾ ਨਵਾਂ ਮੈਂਬਰ ਬਣਾਇਆ ਗਿਆ । ਇਸ ਮੌਕੇ ਕਲੱਬ ਮੈਂਬਰਾਂ ਨੇ ਲਾਈਨ ਅਵਿਨਾਸ਼ ਗੁਪਤਾ ਨੂੰ ਇੰਟਰਨੈਸ਼ਨਲ ਕਾਨਫਰੰਸ ‘ਚ ਭਾਗ ਲੈ ਕੇ ਵਾਪਸ ਪਰਤਣ ਤੇ ਸਨਮਾਨਿਤ ਕੀਤਾ । ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ, ਦੀਪਕ ਜਿੰਦਲ, ਰਾਜਨ ਗਰਗ, ਯੋਗੇਸ਼ ਗੋਇਲ, ਰਾਕੇਸ਼ ਜੈਸਵਾਲ, ਪ੍ਰੇਮ ਦੀਪ ਬਾਂਸਲ, ਡਾ ਕਾਂਸਲ, ਵਿਵੇਕ ਸਿੰਗਲਾ, ਹਰਬੰਸ ਲਾਲ ਗਰਗ, ਪੀ ਐੱਸ ਤੂਰ, ਨਵਦੀਪ ਗਰਗ, ਅਨੂਪ ਬਾਂਸਲ, ਅਨਿਲ ਗੋਇਲ, ਵਿਕਾਸ ਮਿੱਤਲ ਅਤੇ ਵਿਸ਼ਾਲ ਜਿੰਦਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ