BUTA GULAMIWALA

Image: 

ਆਇਆ ਮਹੀਨਾ ਸਾਉਣ ਦਾ

ਆਇਆ ਮਹੀਨਾ ਸਾਉਣ ਦਾ
•••••••••••••••••••••••••• 
ਆਇਆ ਮਹੀਨਾ ਸਾਉਣ ਦਾ, ਬਈ ਆਇਆ ਮਹੀਨਾ ਸਾਉਣ ਦਾ,
ਪਿੱਪਲੀ ਪੀਘਾਂ ਪਾਉਣ ਦਾ
ਆਇਆ ਮਹੀਨਾ ਸਾਉਣ ਦਾ
••••••••••••••••••••
ਸਹੁਰਿਉ ਕੁੜੀਆਂ ਪੇਕੇ ਆਈਆਂ
ਮੋਹ ਮਹੁੱਬਤਾਂ ਦਿਲ ਵਿਚ ਛਾਈਆਂ
ਇੱਕ ਦੂਜੀ ਨੂੰ ਦੇਣ ਵਧਾਈਆਂ 
ਰਲਮਿਲ ਤ੍ਰਿੰਝਣ ਲਾਉਣ ਦਾ
ਆਇਆ ਮਹੀਨਾ ਸਾਉਣ ਦਾ
••••••••••••••••••
ਪੈਲਾਂ ਪਾਉਂਦੇ ਮੋਰ ਨੱਚਦੇ,
ਨੰਗ ਧੜੰਗੇ ਬਾਲ ਨੱਠਦੇ,
ਬੁੱਲਾ ਉਤੇ ਬੋਲ ਸੱਚਦੇ
ਚਾਅ ਮੀਹ ਦੇ ਵਿਚ ਨਹਾਉਣ ਦਾ
ਆਇਆ ਮਹੀਨਾ ਸਾਉਣ ਦਾ
•••••••••••••••
ਪਿੜਾਂ ਵਿੱਚ ਨੇ ਪੈਦੇ ਗਿੱਧੇ,
ਜੋ  ਚਾਵਾ ਦੇ ਨਾਲ ਨੇ ਭਿੱਜੇ,
ਚੁੱਲਿਆਂ ਉਤੇ ਖੀਰ ਪਈ ਰਿੱਝੇ
ਨਾਲ ਪੂੜੇ ਪਕਾਉਣ ਦਾ
ਆਇਆ ਮਹੀਨਾ ਸਾਉਣ ਦਾ
•••••••••••••••••••
ਨਿੱਕੀਆ ਨਿੱਕੀਆ ਪੈਣ ਫੁਹਾਰਾਂ
ਹਰ ਪਾਸੇ ਖਿੜੀਆਂ ਗੁਲਜਾਰਾਂ
ਡੱਡੂ ਵੀ ਨੇ ਲਾਉਦੇ ਟਾਂਰਾਂ
ਰਲ ਕੇ ਖੁਸ਼ੀ ਮਨਾਉਣ ਦਾ 
ਆਇਆ ਮਹੀਨਾ ਸਾਉਣ ਦਾ
•••••••••••••••••
ਬੂਟਾ ਕੁਦਰਤ ਦੇ ਬਲਿਹਾਰੇ
ਜਿਸ ਨੇ ਸਾਜੇ ਮੋਸਮ ਸਾਰੇ
ਗੁਰਬਾਣੀ ਵੀ ਸੰਦੇਸ ਪੁਕਾਰੇ
ਰੱਬ ਦਾ ਸੁਕਰ ਮਨਾਉਣ ਦਾ
ਆਇਆ ਮਹੀਨਾ ਸਾਉਣ ਦਾ 
ਬਈ ਆਇਆ ਮਹੀਨਾ ਸਾਉਣ ਦਾ
•••••••••••••••••••
ਬੂਟਾ ਗੁਲਾਮੀ ਵਾਲਾ ਕੋਟ ਈਸੇ ਖਾ ਮੋਗਾ 
94171 97395