ਪਿੰਡ ਖੁਖਰਾਣਾ ਵਿਖੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਪੰਚਾਇਤਾਂ ਨੂੰ ਵੰਡੇ ਬੂਟੇ

ਮੋਗਾ, 24 ਜੁਲਾਈ (ਜਸ਼ਨ): ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਅਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਪੰਜਾਬ ਨੂੰ ਹਰਾ-ਭਰਾ, ਤੰਦਰੁਸਤ ਅਤੇ ਖੁਸ਼ਹਾਲ ਬਣਾਉਣ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਪਿੰਡ ਵਿੱਚ 550 ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਮੋਗਾ ਦੇ ਪਿੰਡ ਖੁਖਰਾਣਾ ਦੀ ਦਾਣਾ ਮੰਡੀ ਵਿੱਚ ਰੱਖੇ ਗਏ ਸਮਾਗਮ ਦੌਰਾਨ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੂਟਿਆਂ ਦੀ ਵੰਡ ਕੀਤੀ। ਇਸ ਮੌਕੇ ਜਸਵੰਤ ਸਿੰਘ ਬੜੈਚ ਬੀ.ਡੀ.ਪੀ.ਓ, ਕਰਮਜੀਤ ਕੌਰ ਏ.ਪੀ.ਓ., ਸਮੂਹ ਨਰੇਗਾ ਸਟਾਫ਼, ਸਰਪੰਚ ਗੁਰਤੇਜ ਸਿੰਘ ਖੁਖਰਾਣਾ ਸਮੂਹ ਪੰਚਾਇਤ, ਸਰਪੰਚ ਗੁਰਵਿੰਦਰ ਸਿੰਘ ਮੰਗੇਵਾਲਾ ਸਮੂਹ ਪੰਚਾਇਤ, ਹਰਭਜਨ ਸਿੰਘ ਸੋਸ਼ਣ ਜਿਲਾ ਪਰੀਸ਼ਦ ਮੈਂਬਰ, ਗੁਰਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਦੀਸ਼ਾ ਬਰਾੜ ਖੁਖਰਾਣਾ, ਸਰਪੰਚ ਸੁਖਜਿੰਦਰ ਸਿੰਘ ਡਗਰੂ, ਕੇਵਲ ਸਿੰਘ ਕਾਹਨ ਸਿੰਘ ਵਾਲਾ, ਗੁਰਲਾਭ ਸਿੰਘ ਬਾਗ ਸਰਪੰਚ ਝੰਡੇਆਣਾ ਗਰਬੀ, ਸਰਪੰਚ ਥੰਮਣਵਾਲਾ ਅਮਰਜੀਤ ਸਿੰਘ, ਸਰਪੰਚ ਦਾਰਾਪੁਰ ਜਰਨੈਲ ਸਿੰਘ, ਸੁਰਜੀਤ ਸ਼ਰਮਾ ਚੋਟੀਆਂ ਕਲਾਂ, ਜੈਮਲ ਸਿੰਘ ਚੋਟੀਆਂ ਖੁਰਦ, ਦਲਵੀਰ ਸਿੰਘ ਧੀਰਾ ਸਰਪੰਚ ਦੌਲਤਪੁਰਾ ਉੱਚਾ, ਗੁਲਸ਼ਨ ਗਾਬਾ ਸਰਪੰਚ ਦੌਲਤਪੁਰਾ ਨੀਵਾਂ, ਰਾਮ ਸਿੰਘ ਸਰਪੰਚ ਸੱਦਾ ਸਿੰਘ ਵਾਲਾ, ਸ਼ਮਸ਼ੇਰ ਸਿੰਘ ਮਹੇਸ਼ਰੀ, ਜਸਵਿੰਦਰ ਸਿੰਘ ਮਹੇਸ਼ਰੀ, ਜਗਸੀਰ ਸਿੰਘ ਸੀਰਾ, ਰਾਜਾ ਸਿੰਘ, ਹਰਦਰਸ਼ਨ ਸਿੰਘ ਬਘੇਲੇਵਾਲਾ, ਦਵਿੰਦਰ ਪਾਲ ਸਿੰਘ ਬਘੇਲੇਵਾਲਾ, ਕੰਵਲਨੈਣ ਅਤੇ ਸਮੂਹ ਵਣ ਰੇਂਜ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦੇ ਹੋਏ ਡਾ. ਹਰਜੋਤ ਕਮਲ ਨੇ ਕਿਹਾ ਕਿ ਜੇਕਰ ਆਉਣ ਵਾਲੀਆਂ ਪੀੜੀਆਂ ਨੂੰ ਚੰਗਾ ਵਾਤਾਵਰਨ ਦੇਣਾ ਹੈ ਤਾਂ ਸਾਨੂੰ ਹੁਣ ਤੋਂ ਹੀ ਵੱਧ ਤੋਂ ਵੱਧ ਰੁੱਖ ਲਗਾਉਣੇ ਪੈਣਗੇ ਅਤੇ ਉਨਾਂ ਦੀ ਦੇਖਭਾਲ ਦਾ ਜਿੰਮਾ ਵੀ ਚੁੱਕਣਾ ਪਵੇਗਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ, ਪਿੰਡਾਂ, ਸ਼ਹਿਰਾਂ, ਗਲੀਆਂ ਆਦਿ ਵਿੱਚ ਜਿੱਥੇ ਵੀ ਬੂਟੇ ਲਗਾਉਣ ਲਈ ਜਗਾਂ ਮਿਲੇ ਉਥੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ।