ਹੇਮਕੁੰਟ ਸਕੂਲ ਵਿਖੇ ਹੋਈ ਐੱਨ.ਸੀ.ਸੀ ਸੀਨੀਅਰ ਵਿੰਗ ਲੜਕੀਆਂ ਦੀ ਚੋਣ

ਕੋਟਈਸੇ ਖਾਂ,24 ਜੁਲਾਈ (ਜਸ਼ਨ): 5 ਪੰਜਾਬ ਗਰਲਜ਼ ਬਟਾਲੀਅਨ ਮੋਗਾ ਦੇ ਕਰਨਲ ਅਨੁਪਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੀਨੀਅਰ ਵਿੰਗ ਦੀ ਨਵੀਂ ਭਰਤੀ ਹੋਈ । ਇਸ ਮੌਕੇ ਸੂਬੇਦਾਰ  ਸੰਜੀਵ ਕੁਮਾਰ, ਐੱਸ.ਐੱਮ ਚੇਤ ਰਾਮ ਨੇ ਏ.ਐੱਨ.ਓ ਸਿਮਰਨਜੀਤ ਕੌਰ ਦੀ ਹਾਜ਼ਰੀ ਵਿੱਚ ਸਕੂਲ ਦੇ ਗਿਆਰ੍ਹਵੀਂ ਕਲਾਸ ਦੀਆ ਵਿਦਿਆਰਥਣਾਂ ਦੀ ਇੰਟਰਵਿਊ ਉਪਰੰਤ 21 ਕੈਡਿਟਸ ਐੱਨ.ਸੀ.ਸੀ ਸੀਨੀਅਰ ਵਿੰਗ ਲਈ ਚੁਣੇ ਗਏ ਉਨ੍ਹਾਂ ਨੇ ਐੱਨ.ਸੀ.ਸੀ  ਕੈਡਿਟਸ ਨੂੰ ਜੀਵਨ ਵਿੱਚ ਦੇਸ਼ ਪ੍ਰਤੀ ਜਿੰਮੇਵਾਰੀ ਤੇ ਚੰਗੇ ਭਵਿੱਖ ਤੋਂ ਜਾਣੂ ਕਰਵਾਇਆ।ਇਸ ਮੌਕੇ ਸਕੂਲ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਵੀ ਸ਼ਾਮਿਲ ਸਨ। ਸਕੂਲ ਦੇ ਪਿ੍ਰੰਸੀਪਲ ਮੈਡਮ ਹਰਪ੍ਰੀਤ ਕੌਰ ਸੰਧੂ ਨੇ ਕੈਡਿਟਸ ਨੂੰ ਐੱਨ.ਸੀ.ਸੀ ਦੇ ਰੂਲਜ਼ ਆਦਿ ਤੋਂ ਜਾਗਰੂਕ ਕਰਵਾਇਆ  ਅਤੇ ਐੱਨ.ਸੀ.ਸੀ ਦੇ ਫਾਇਦੇ ਅਤੇ ਇਸ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ