ਲਾਇਨਜ਼ ਕਲੱਬ ਮੋਗਾ ਵਿਸ਼ਾਲ ਦੇ ਪ੍ਰਧਾਨ ਅਤੇ ਉਹਨਾਂ ਦੀ ਸਾਰੀ ਟੀਮ ਦੀ ਹੋਈ ਤਾਜਪੋਸ਼ੀ, 21 ਹਜ਼ਾਰ ਪੌਦੇ ਲਗਾਉਣ ਦੇ ਪ੍ਰੌਜੈਕਟ ਦੇ ਚੇਅਰਮੈਨ ਹੋਣਗੇ ਲਾਇਨ ਦਵਿੰਦਰ ਪਾਲ ਸਿੰਘ

Tags: 

ਮੋਗਾ,16 ਜੁਲਾਈ (ਜਸ਼ਨ): ਲਾਇਨਜ਼ ਕਲੱਬ ਮੋਗਾ ਵਿਸ਼ਾਲ ਦੀ ਨਵੀਂ ਟੀਮ ਦੀ ਤਾਜਪੋਸ਼ੀ ਦਾ ਸਮਾਗਮ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨ ਲਾਇਨ ਦਰਸ਼ਨ ਗਰਗ , ਸੈਕਟਰੀ ਲਾਇਨ ਦੀਪਕ ਜਿੰਦਲ ਅਤੇ ਕੈਸ਼ੀਅਰ ਰਾਜਨ ਗਰਗ ਦੀ ਤਾਜਪੋਸ਼ੀ ਕੀਤੀ ਗਈ। ਇਸ ਚੋਣ ਸਮਾਗਮ ਵਿਚ ਪਾਸਟ ਗਵਰਨਰ ਲਾਇਨ ਪ੍ਰੀਤ ਕੰਵਰ ਸਿੰਘ ਨੇ ਪਰਿਵਾਰ ਸਮੇਤ ਸ਼ਿਰਕਤ ਕੀਤੀ । ਉਹਨਾਂ ਨੇ ਲਾਇਨਜ਼ ਕਲੱਬ ਮੋਗਾ ਵਿਸ਼ਾਲ ਦੇ ਪਿਛਲੇ ਸਾਲ ਦੇ ਕੀਤੇ ਕੰਮਾਂ ਦੀ ਸਲਾਹੁਤਾ ਕੀਤੀ । ਉਹਨਾਂ ਨੇ ਪ੍ਰਧਾਨ ਸਾਹਿਬ ਅਤੇ ਉਹਨਾਂ ਦੀ ਟੀਮ ਨੂੰ ਹੋਰ ਵੀ ਪ੍ਰੌਜੈਕਟ ਕਰਨ ਲਈ ਸਲਾਹ ਦਿੱਤੀ । ਇਸ ਮੌਕੇ ’ਤੇ ਦਵਿੰਦਰ ਪਾਲ ਸਿੰਘ ,ਦੀਪਕ ਤਾਇਲ ,ਰਵਿੰਦਰ ਗੋਇਲ ਸੀ ਏ,ਵਿਨੋਦ ਬਾਂਸਲ ,ਪ੍ਰਮੋਦ ਬਾਂਸਲ ,ਯੋਗੇਸ਼ ਗੋਇਲ ,ਮਨੋਜ ਬਾਂਸਲ ,ਰਾਕੇਸ਼ ਜੈਸਵਾਲ,ਅਵਤਾਰ ਸਿੰਘ ਸੱਗੂ ,ਅਵਤਾਰ ਸਿੰਘ ,ਪ੍ਰੇਮਦੀਪ ਬਾਂਸਲ,ਪਰਮਜੀਤ ਮਲਹੋਤਰਾ ,ਬਿਪਨ ਗੋਇਲ ,ਐੱਚ ਐੱਲ ਗਰਗ ,ਰਾਜੂ ਗੁਗਨਾਨੀ ,ਪੰੁਨੂੰ ਗੁਗਨਾਨੀ ,ਆਰ ਸੀ ਕਾਂਸਲ ,ਖੁਸ਼ੀਲ ਬਾਂਸਲ ,ਅਨਿਲ ਗੋਇਲ ,ਰਾਜੀਵ ਬਾਂਸਲ ਆਪਣੇ ਆਪਣੇ ਪਰਿਵਾਰਾਂ ਸਮੇਤ ਇਸ ਪ੍ਰੋਗਰਾਮ ਵਿਚ ਪਹੁੰਚੇ । ਸਾਰੇ ਹੀ ਪ੍ਰੋਗਰਾਮ ਨੂੰ ਬੜੇ ਸੁਚਾਰੂ ਰੂਪ ਵਿਚ ਤਰਤੀਬ ਦੇ ਕੇ ਉਲੀਕਿਆ ਗਿਆ ਸੀ ਅਤੇ ਪ੍ਰਧਾਨ ਦਰਸ਼ਨ ਲਾਲ ਗਰਗ ਨੇ ਆਏ ਹੋਏ ਮਹਿਮਾਨਾਂ ਅਤੇ ਸਾਰੇ ਲਾਇਨ ਮੈਂਬਰਾਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਧੰਨਵਾਦ ਕੀਤਾ । ਪ੍ਰਧਾਨ ਲਾਇਨ ਦਰਸ਼ਨ ਲਾਲ ਗਰਗ ਨੇ ਐਲਾਨ ਕੀਤਾ ਕਿ ਮੋਗਾ ਜ਼ਿਲੇ ਵਿਚ ਡਿਪਟੀ ਕਮਿਸ਼ਨਰ ਦੀ ਦੇਖ ਰੇਖ ਹੇਠ 21 ਹਜ਼ਾਰ ਪੌਦੇ ਲਗਾਏ ਜਾਣਗੇ। ਇਸ ਪ੍ਰੌਜੈਕਟ ਦਾ ਚੇਅਰਮੈਨ ਲਾਇਨ ਦਵਿੰਦਰ ਪਾਲ ਸਿੰਘ ਨੂੰ ਬਣਾਇਆ ਗਿਆ ਹੈ। ਉਹਨਾਂ ਨੇ ਬਲੱਡ ਡੋਨੇਸ਼ਨ ਕੈਂਪ ਲਾਉਣ ਦਾ ਵੀ ਐਲਾਨ ਕੀਤਾ ਅਤੇ ਇਸ ਦਾ ਪ੍ਰੌਜੈਕਟ ਚੇਅਰਮੈਨ ਲਾਇਨ ਅਵਤਾਰ ਸਿੰਘ ਨੂੰ ਬਣਾਇਆ ਗਿਆ।