ਜਗਦੀਪ ਸਿੰਘ ਜੱਗੂ ਬਣੇ ਨਿਊ ਸਬਜ਼ੀ ਮੰਡੀ ਦੇ ਪ੍ਰਧਾਨ

ਮੋਗਾ, 29 ਜੂਨ (ਜਸ਼ਨ): ਅੱਜ  ਨਿਊ ਸਬਜ਼ੀ ਮੰਡੀ ਦਾ ਪ੍ਰਧਾਨ ਸਰਬਸੰਮਤੀ ਨਾਲ ਜਗਦੀਪ ਸਿੰਘ ਜੱਗੂ ਨੂੰ ਬਣਾਇਆ ਗਿਆ, ਇਸ ਮੌਕੇ ਤੇ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਨਵੇਂ ਬਣੇ ਪ੍ਰਧਾਨ ਜਗਦੀਪ ਸਿੰਘ ਜੱਗੂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨਾਂ ਨੂੰ ਵਧਾਈ ਦਿੰਦੇ ਹੋਏ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਜਗਦੀਪ ਸਿੰਘ ਜੱਗੂ ਨੂੰ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਜਿੰਮੇਵਾਰੀ ਉਨਾਂ ਨੂੰ ਮੰਡੀ ਨੇ ਸੌਂਪੀ ਹੈ, ਉਸਦੇ ਲਈ ਉਹ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ। ਇਸ ਮੌਕੇ ਤੇ ਉਨਾਂ ਨੂੰ ਵਧਾਈ ਦੇਣ ਵਾਲਿਆਂ ਵਿੱਚ ਰਾਮਪਾਲ ਧਵਨ, ਹਨੀ ਸੋਢੀ, ਕੁਲਵਿੰਦਰ ਸਿੰਘ ਚੱਕੀਆਂ, ਬਲਜਿੰਦਰ ਸਿੰਘ ਕੁੱਕੂ, ਸੁਖਦੇਵ ਸਿੰਘ, ਗੁਰਜੀਤ ਟੱਕਰ, ਗੁਰਬਚਨ ਸਿੰਘ, ਤਿਰਲੋਚਨ ਸਿੰਘ, ਬਲਵਿੰਦਰ ਸਿੰਘ, ਅਸ਼ੋਕ ਕੁਮਾਰ, ਹਰਜੀਤ ਸਿੰਘ ਸੋਢੀ, ਰੋਸ਼ਨ ਲਾਲ ਚਾਵਲਾ, ਜੁਗਨੂੰ, ਨਾਰਾਇਣ, ਰਾਜਾ, ਪਿਆਰਾ ਸਿੰਘ (ਵਿੱਕੀ), ਹਰਨੀਤ ਸਿੰਘ, ਰਵੀ ਸੂਦ, ਤਰਸੇਮ ਲਾਲ, ਵਿੱਕੀ ਟੱਕਰ, ਬਲਵੰਤ ਸਿੰਘ, ਮਦਨ ਲਾਲ, ਇੰਦਰਜੀਤ ਸਿੰਘ, ਭੁਪਿੰਦਰ ਸਿੰਘ, ਬਾਘ ਸਿੰਘ ਸਾਬਕਾ ਸਰਪੰਚ, ਪ੍ਰਦੀਪ ਕੁਮਾਰ, ਕਾਕਾ ਸਿੰਘ, ਸੋਨੂੰ, ਚਮਕੌਰ ਸਿੰਘ, ਹੈਪੀ, ਦਰਸ਼ਨ ਸਿੰਘ, ਗੁੱਲੂ ਵਾਲੀਆ, ਜਸਵਿੰਦਰ ਸਿੰਘ ਕਾਕਾ ਲੰਢੇਕੇ, ਸੁਨੀਲ ਜੋਇਲ ਭੋਲਾ, ਰਣਜੀਤ ਸਿੰਘ ਬੁੱਕਣਵਾਲਾ ਆਦਿ ਨੇ ਜਗਦੀਪ ਸਿੰਘ ਜੱਗੂ ਨੂੰ ਵਧਾਈ ਦਿੱਤੀ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ