News

ਮੋਗਾ,18 ਜੁਲਾਈ (ਜਸ਼ਨ)-ਮੋਗਾ ਜ਼ਿਲੇ ਦੇ ਪਿੰਡ ਤਲਵੰਡੀ ਮੱਲੀਆਂ ਦਾ ਫੌਜੀ ਜਵਾਨ ਜਸਪ੍ਰੀਤ ਸਿੰਘ ਜੰਮੂ ਕਸ਼ਮੀਰ ’ਚ ਸ਼ਹੀਦ ਹੋ ਗਿਆ। ਭਾਰਤ ਪਾਕਿ ਸੀਮਾਂ ’ਤੇ ਪਾਕਿਸਤਾਨੀ ਦਹਿਸ਼ਤਗਰਦਾਂ ਵੱਲੋਂ ਕੱਲ ਸ਼ਾਮ ਰਜੌਰੀ ਜ਼ਿਲੇ ਦੇ ਨੌਸ਼ਹਿਰਾ ਸੈਕਟਰ ਵਿਚ ਪੈਂਦੇ ਭਵਾਨੀ ਝਾਂਗਰ ਖੇਤਰ ਵਿਚ ਕੀਤੀ ਗੋਲੀਬਾਰੀ ਦੌਰਾਨ ਜਸਪ੍ਰੀਤ ਸਿੰਘ ਸ਼ਹੀਦ ਹੋ ਗਿਆ । ਤਲਵੰਡੀ ਮੱਲੀਆਂ ਦੇ ਵਾਸੀ ਸਵਰਨ ਸਿੰਘ ਉਰਫ ਭੂਰਾ ਦਾ 26 ਸਾਲਾ ਸਪੁੱਤਰ ਜਸਪ੍ਰੀਤ ਸਿੰਘ ਅਜੇ ਕੁਵਾਰਾ ਸੀ ਅਤੇ ਚਾਰ ਸਾਲ ਪਹਿਲਾਂ ਹੀ ਭਾਰਤੀ...
ਚੰਡੀਗੜ, 18 ਜੁਲਾਈ:(ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਸਨਅਤੀ ਨੀਤੀ ਵਿਚ ਮੌਜੂਦਾ ਉਦਯੋਗਾਂ ਨੂੰ ਮੁੜ ਸੁਰਜੀਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਹੈ ਜਿਸ ਵਿਚ ‘ਵਪਾਰ ਪਹਿਲਾਂ’ ਦੀ ਫਿਲਾਸਫੀ ਨੂੰ ਬੜਾਵਾ ਦੇਣ ਲਈ ਧਿਆਨ ਕੇਂਦਰਤ ਕੀਤਾ ਜਾਵੇਗਾ। ਨਵੀਂ ਸਨਅਤੀ ਨੀਤੀ ਦੇ ਖਰੜੇ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਸਰਕਾਰ ਵਿਚ ਪਹਿਲਾਂ ਹੀ ਬਣੀ ਮਨ ਦੀ ਧਾਰਨਾ ਵਿਚ ਤਬਦੀਲੀ ਲਿਆਉਣ ਦੀ ਗੱਲ...
ਮੋਗਾ,18 ਜੁਲਾਈ (ਜਸ਼ਨ)- ਮੋਗਾ ਪੁਲਿਸ ਵੱਲੋਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ 15 ਇੰਮੀਗਰੇਸ਼ਨ ਸੰਚਾਲਕਾਂ ਅਤੇ ਟਰੈਵਲ ਏਜੰਟਾਂ ਖਿਲਾਫ ਮਾਮਲਾ ਦਰਜ ਹੋਣ ’ਤੇ ਜ਼ਿਲੇ ਭਰ ਵਿਚ ਹੜਕੰਪ ਮੱਚਿਆ ਹੋਇਆ ਹੈ । ਇਸੇ ਸਬੰਧੀ ਅੱਜ ਮੋਗਾ ਦੇ 4 ਜੀ ਹੋਟਲ ਵਿਚ ਇੰਮੀਗਰੇਸ਼ਨ ਸੰਚਾਲਕ ਇਕੱਤਰ ਹੋਏ ਅਤੇ ਬਿਨਾਂ ਦੇਰੀ ਕੀਤਿਆਂ ਨਵੀਂ ਸੰਸਥਾ ‘ਮੋਗਾ ਇਮੀਗਰੇਸ਼ਨ, ਟਰੈਵਲ ਅਤੇ ਆਈਲਸ ਐਸੋਸੀਏਸ਼ਨ ’ ਦਾ ਗਠਨ ਕੀਤਾ ਗਿਆ। ਇੰਮੀਗਰੇਸ਼ਨ ਕੇਂਦਰਾਂ ਦੇ ਮੁਖੀਆਂ ਦੀ ਇਸ ਅਹਿਮ...
ਮੋਗਾ, 18 ਜੁਲਾਈ (ਜਸ਼ਨ):ਮਾਣਯੋਗ ਕਰਨੈਲ ਸਿੰਘ ਜਿਲਾ ਅਤੇ ਸ਼ੈਸ਼ਨ ਜੱਜ ਕਮ-ਪ੍ਰਧਾਨ ਕੰਜਿੳੂਮਰ ਫੋਰਮ ਮੁਕਤਸਰ ਅਤੇ ਫਿਰੋਜ਼ਪੁਰ ਅੱਜ ਵਿਸ਼ਵਕਰਮਾ ਭਵਨ ਮੋਗਾ ਦੀ ਪ੍ਰਬੰਧਕੀ ਕਮੇਟੀ ਦੇ ਸੱਦੇ ’ਤੇ ਸਥਾਨਕ ਵਿਸ਼ਵਕਰਮਾ ਭਵਨ ਵਿਖੇ ਪਹੁੰਚੇ। ਉਨਾਂ ਸ੍ਰੀ ਗੁਰੂ ਗੰ੍ਰਥ ਸਾਹਿਬ ਅੱਗੇ ਨਤਮਸਤਕ ਹੋਣ ਉਪਰੰਤ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ-ਕੱਲ ਵਿਆਹ ਤੋਂ ਬਾਅਦ ਲੜਕੇ ਲੜਕੀਆਂ ਦੇ ਝਗੜਿਆਂ ਦੀ ਵੱਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਉਨਾਂ ਕਿਹਾ...
ਮੋਗਾ,18 ਜੁਲਾਈ (ਜਸ਼ਨ)-ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਲਗਾਤਾਰ ਆਪਣੀ ਦੂਰਅੰਦੇਸ਼ੀ ਨਾਲ ਸੂਬੇ ਨੂੰ ਖੁਸ਼ਹਾਲੀ ਦੇ ਰਾਹ ਤੋਰਨ ਦੇ ਸਮਰੱਥ ਹੋ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਜਗਸੀਰ ਸਿੰਘ ਮੰਗੇਵਾਲਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕੀਤਾ । ਮੰਗੇਵਾਲਾ ਨੇ ਕਿਹਾ ਕਿ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਨੂੰ ਪੂਰਾ...
ਮੋਗਾ, 18 ਜਲਾਈ (ਸਰਬਜੀਤ ਰੌਲੀ)-ਅੱਜ ਸਾਂਝ ਕੇਦਰ ਮਹਿਣਾ ਵਿਖੇ ਮਹੀਨਾ ਵਾਰ ਮੀਟਿੰਗ ਕਮੇਟੀ ਦੇ ਚੈਅਰਮੇਨ ਥਾਣਾ ਮੁੱਖੀ ਇੰਸਪੈਕਟਰ ਪਰਸਨ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਵਿਚ ਜੂਨ ਅਤੇ ਜੁਲਾਈ ਮਹੀਨਿਆਂ ਵਿੱਚ ਕਰਵਾਏ ਕੰਮਾਂ ਬਾਰੇ ਲੇਖਾ ਜੋਖਾ ਕੀਤਾ ਗਿਆ। ਇਸ ਮੌਕੇ ਸਾਂਝ ਕੇਦਰ ਮਹਿਣਾ ਦੇ ਇੰਚਾਰਜ ਕੁਲਵਿੰਦਰ ਸਿੰਘ ਪਿਛਲੇ ਮਹੀਨਿਆਂ ਪਿੰਡਾ ਦੇ ਲੋਕਾ ਨੂੰ ਦਿੱਤੀਆ ਸੇਵਾਵਾ ਬਾਰੇ ਕਮੇਟੀ ਨਾਲ ਵਿਚਾਰਾਂ ਕੀਤੀਆ। ਇਸ ਮੌਕੇ ਤੇ ਕਮੇਟੀ ਚੇਅਰਮੈਨ ਇੰਸੈਪਕਟਰ ਪਰਸਨ...
ਸਮਾਲਸਰ, 18 ਜੁਲਾਈ (ਜਸਵੰਤ ਗਿੱਲ)-ਸਾਹਿਤ ਸਭਾ ਭਲੂਰ (ਰਜਿ:) ਪੰਜਾਬ ਵੱਲੋਂ ਜੀ.ਜੀ.ਐਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲੂਰ ਦੇ ਸਹਿਯੋਗ ਨਾਲ ਸਕੂਲ ਦੇ ਵਿਹੜੇ ਵਿੱਚ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਾਬਕਾ ਵਿਧਾਇਕ ਅਤੇ ਉੱਘੇ ਵਿਦਵਾਨ ਮਾਸਟਰ ਅਜੀਤ ਸਿੰਘ ਸ਼ਾਤ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਮੌਕੇ ਸਭਾ ਦੇ ਪ੍ਰਧਾਨ ਜਸਵੀਰ ਭਲੂਰੀਏ ਨੇ ਆਏ ਹੋਏ ਮਹਿਮਾਨਾਂ ਅਤੇ ਸਾਹਿਤਕਾਰਾਂ ਨੂੰ ਜੀ ਆਇਆ ਆਖਦਿਆਂ ਉੱਘੀ...
ਮੋਗਾ, 18 ਜੁਲਾਈ (ਜਸ਼ਨ)-ਸ਼ਹਿਰ ਦੇ ਬੁੱਘੀਪੁਰਾ ਚੌਂਕ ‘ਚ ਓਜ਼ੋਨ ਕੌਂਟੀ ਸਥਿਤ ਲਿਟਲ ਮਿਲੇਨੀਅਮ ਸਕੂਲ ’ਚ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਅਤੇ ਡਾਇਰੈਕਟਰ ਗੌਰਵ ਗੁਪਤਾ ਦੀ ਅਗਵਾਈ ‘ਚ ਬੱਚਿਆਂ ਨੂੰ ਮੁਸਕਰਾਹਟ ਵਿਸ਼ੇ ਤੇ ਵਿਸ਼ੇਸ਼ ਜਾਣਕਾਰੀ ਦੇਣ ਲਈ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਰੀਬਨ ਕੱਟ ਕਿ ਕੀਤਾ। ਸਮਾਗਮ ਦੌਰਾਨ ਬੱਚਿਆਂ ਨੇ ਵੈਲਕਮ ਡਾਂਸ ਪੇਸ਼ ਕਰਕੇ ਵਾਹ ਵਾਹ ਲੁੱਟੀ। ਉੱਥੇ ਬੱਚਿਆਂ ਦੇ ਨਾਲ ਵੱਖ ਵੱਖ ਪੋਸਟਰ...
ਚੰਡੀਗੜ, 18 ਜੁਲਾਈ (ਜਸ਼ਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕਾਦੀਆਂ ਤੋਂ ਬਿਆਸ ਅਤੇ ਘਰਿਆਲਾ ਤੋਂ ਮੱਲਾਂਵਾਲਾ ਤੱਕ ਦੋ ਨਵੇਂ ਰੇਲ ਲਿੰਕ ਬਣਾਉਣ ਲਈ ਸੂਬਾ ਸਰਕਾਰ ਦੇ ਪ੍ਰਸਤਾਵ ’ਤੇ ਫੈਸਲਾ ਲੈਣ ਵਿੱਚ ਤੇਜ਼ੀ ਲਿਆਉਣ ਵਾਸਤੇ ਕੇਂਦਰੀ ਰੇਲ ਮੰਤਰੀ ਸੁਰੇਸ਼ ਪ੍ਰਭੂ ਨੂੰ ਪੱਤਰ ਲਿਖਿਆ ਹੈ। ਆਪਣੇ ਪੱਤਰ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਨਾਂ ਨੇ ਸੂਬੇ ਦੇ ਲੋਕ ਨਿਰਮਾਣ ਵਿਭਾਗ ਨੂੰ ਕੇਂਦਰੀ ਰੇਲ ਮੰਤਰਾਲੇ ਨਾਲ ਤਾਲਮੇਲ ਕਰਕੇ ਇਸ ਮਸਲੇ ਨੂੰ...
ਮੋਗਾ, 18 ਜੁਲਾਈ (ਜਸ਼ਨ)- ਰੇਹੜਾ ਯੂਨੀਅਨ ਮੋਗਾ (ਮੋਟਰਸਾਈਕਲ ਅਤੇ ਸਕੂਟਰੀ ਰੇਹੜੇ) ਨੇ ਪ੍ਰਧਾਨ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਅੱਜ ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਦੇ ਨਾਮ ਸੌਂਪਿਆ । ਰੇਹੜਾ ਯੂਨੀਅਨ ਮੋਗਾ ਨੇ ਇਹ ਮੰਗ ਪੱਤਰ ਵਿਧਾਇਕ ਡਾ. ਹਰਜੋਤ ਦੇ ਪੀ.ਏ. ਡਾ. ਜੀ.ਐਸ. ਗਿੱਲ ਨੂੰ ਦਿੱਤਾ ਅਤੇ ਡਾ: ਗਿੱਲ ਨੇ ਯੂਨੀਅਨ ਦੀਆਂ ਸਮੱਸਿਆਵਾਂ ਨੂੰ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਜਾਣਕਾਰੀ ਦਿਦਿਆਂ ਪ੍ਰਧਾਨ ਕੁਲਵੰਤ...

Pages