News

ਬਾਘਾਪੁਰਾਣਾ13 ਫਰਵਰੀ(ਜਸ਼ਨ) :ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੀਤੀ ਵਾਅਦਾ-ਖਿਲਾਫੀ ਵਿਰੁੱਧ ਪੰਜਾਬ ਦੇ ਲੋਕਾਂ ਅੰਦਰ ਭਰਿਆ ਗੁੱਸਾ ਅਕਾਲੀ ਦਲ ਦੀਆਂ ਪੋਲ ਖੋਲ ਰੈਲੀਆਂ ਦੌਰਾਨ ਫੁੱਟ ਕੇ ਸਾਹਮਣੇ ਆ ਰਿਹਾ ਹੈ ਅਤੇ ਜਨਤਾ ਵੱਲੋਂ ਇਹਨਾਂ ਰੈਲੀਆਂ ਨੰੂ ਭਾਰੀ ਸਮਰਥਨ ਦਿੱਤਾ ਜਾ ਰਿਹਾ ਹੈ। ਇੱਥੇ ਇੱਕ ਭਰਵੀਂ ਰੈਲੀ ਨੰੂ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਵਾਸਤੇ ਸਿੱਧੇ ਤੌਰ ਤੇ ਮੁੱਖ...
ਮੋਗਾ,13 ਫ਼ਰਵਰੀ (ਜਸ਼ਨ)-ਵਧੀਕ ਡਿਪਟੀ ਕਮਿਸਨਰ (ਵਿਕਾਸ)-ਕਮ-ਵਧੀਕ ਜਿਲਾ ਚੋਣਕਾਰ ਅਫ਼ਸਰ ਸ੍ਰੀ ਰਾਜੇਸ਼ ਤਿ੍ਰਪਾਠੀ ਨੇ ਦੱਸਿਆ ਕਿ ਨਗਰ ਨਿਗਮ ਮੋਗਾ ਦੇ ਵਾਰਡ ਨੰ: 25 ਦੀ 24 ਫ਼ਰਵਰੀ ਨੂੰ ਹੋਣ ਵਾਲੀ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅੰਤਿਮ ਦਿਨ ਅੱਜ 13 ਫ਼ਰਵਰੀ ਤੱਕ ਕੁੱਲ 6 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ, ਜਿਨਾਂ ਵਿੱਚ 2 ਕਵਰਿੰਗ ਉਮੀਦਵਾਰ ਵੀ ਸ਼ਾਮਲ ਹਨ। ਸ੍ਰੀ ਰਾਜ਼ੇਸ ਤਿ੍ਰਪਾਠੀ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਕੌਰ ਤੇ...
ਬਾਘਾਪੁਰਾਣਾ,13 ਫਰਵਰੀ (ਜਸਵੰਤ ਗਿੱਲ ਸਮਾਲਸਰ)ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੋਧ ਖੋਲ੍ਹੇ ਗਏ ਮੋਰਚੇ ਤਹਿਤ ਅੱਜ ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿਖੇ ਜਿਲ੍ਹਾ ਦਿਹਾਤੀ ਪ੍ਰਧਾਨ ਤੀਰਥ ਸਿੰਘ ਮਾਹਲਾ ਅਤੇ ਜਿਲ੍ਹਾ ਸ਼ਹਿਰੀ ਪ੍ਰਧਾਨ ਬਾਲ ਕ੍ਰਿਸ਼ਾਨ ਬਾਲੀ ਦੀ ਅਗਵਾਈ ਹੇਠ ‘ਪੋਲ ਖੋਲ੍ਹ’ ਰੈਲੀ ਕੀਤੀ ਗਈ।ਰੈਲੀ ਦੌਰਾਨ ਲੋਕਾਂ ਇਕੱਠ ਨੂੰ ਦੇਖ ਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ,ਬਿਕਰਮਜੀਤ ਸਿੰਘ ਮਜੀਠੀਆਂ,...
ਫਿਰੋਜ਼ਪੁਰ ,13 ਫਰਵਰੀ (ਪੰਕਜ ਕੁਮਾਰ)-ਜ਼ਿਲਾ ਫਿਰੋਜ਼ਪੁਰ ਵਿਖੇ ਇਕ ਨੌਜਵਾਨ ਦੀ ਕੰਬਾਈਨ ਥੱਲੇ ਆਉਣ ਨਾਲ ਮੌਤ ਹੋ ਗਈ । ਇਹ ਘਟਨਾ ਕੰਬਾਈਨ ਉਸ ਸਮੇਂ ਵਾਪਰੀ ਜਦੋ ਪਿੰਡ ਸ਼ਦੀਨ ਵਾਲੇ ਦਾ ਰਹਿਣ ਵਾਲਾ 28 ਸਾਲਾ ਨੌਜਵਾਨ ਸੋਨੂ ਰਾਤ ਨੂੰ ਆਪਣੇ ਘਰੋਂ ਮੋਟਰਸਾਈਕਲ ਤੇ ਕੱਚਾ ਜੀਰਾ ਰੋਡ ਤੇ ਸ਼ਹਿਰ ਵੱਲ ਨੂੰ ਜਾ ਰਿਹਾ ਸੀ ਕਿ ਅਚਾਨਕ ਸਾਹਮਣੇ ਤੋਂ ਆਉਂਦੀ ਇਕ ਕੰਬਾਈਨ ਨਾਲ ਉਸਦੀ ਟੱਕਰ ਹੋ ਗਈ ਤੇ ਉਹ ਮੋਟਰਸਾਈਕਲ ਸਣੇ ਕੰਬਾਇਨ ਦੇ ਥੱਲੇ ਆ ਗਿਆ ਜਿਸ ਤੋ ਬਾਅਦ ਉਸਦੀ ਮੌਕੇ ਤੇ ਹੀ ਮੌਤ...
ਮੋਗਾ/ਫਤਿਹਗੜ ਪੰਜਤੂਰ,13 ਫਰਵਰੀ (ਜਸ਼ਨ)- ਬੀਤੀ ਸ਼ਾਮ ਮੋਗਾ ਦੇ ਕਸਬੇ ਫਤਿਹਗੜ ਪੰਜਤੂਰ ਅਤੇ ਲਾਗਲੇ ਪਿੰਡਾਂ ਵਿਚ ਵਾਵਰੌਲੇ ਨਾਲ ਆਏ ਭਿਆਨਕ ਤੁਫ਼ਾਨ ਕਾਰਨ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ । ਇਸ ਤੁਫ਼ਾਨ ਤੋਂ ਬਾਅਦ ਲੋਕਾਂ ਵਿਚ ਡਰ ਦੀ ਭਾਵਨਾ ਪਾਈ ਜਾ ਰਹੀ ਹੈ ਕਿਉਂਕਿ ਕੁੱਝ ਸਕਿੰਟਾਂ ਦੇ ਤੂਫਾਨ ਨੇ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਕੀਤਾ। ਪ੍ਰਤੱਖ ਦਰਸ਼ੀਆਂ ਮੁਤਾਬਕ ਸੜਕਾਂ ‘ਤੇ ਜਾ ਰਹੇ ਵਾਹਨ ਚਾਲਕਾਂ ਨੇ ਆਪਣੇ ਆਪਣੇ ਵਾਹਨਾਂ ‘ਚੋਂ ਉਤਰ ਕੇ ਜਾਨ ਬਚਾਈ । ਇਹ ਤੁਫ਼ਾਨ...
ਚੰਡੀਗੜ, 12 ਫਰਵਰੀ(ਪੱਤਰ ਪਰੇਰਕ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੂੰ ਨਾਲ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਲਈ ਜੰਗੀ ਪੱਧਰ ’ਤੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਆਗੂ ਸੋਮਵਾਰ ਨੂੰ ਹੋਈ ਪਹਿਲੀ ਮੀਟਿੰਗ ਵਿੱਚ ਸ਼ਾਮਲ...
ਚੰਡੀਗੜ, 12 ਫਰਵਰੀ(ਪੱਤਰ ਪਰੇਰਕ)-ਪੰਜਾਬ ਪੁਲਿਸ ਕਾਨੂੰਨ ਵਿਵਸਥਾ ਦੀਆਂ ਸਮਕਾਲੀ ਚੁਣੌਤੀਆਂ ਨਾਲ ਨਿਪਟਨ ਲਈ ਆਪਣੀ ਸਮਰਥਾ ਨੂੰ ਮਜ਼ਬੂਤ ਬਣਾਉਣ ਵਾਸਤੇ ਡਿਜਿਟਲ ਖੇਤਰ ਵਿਚ ਕੁੱਦ ਪਈ ਹੈ ਜਿਸ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਰਾਧ ਅਤੇ ਅਪਰਾਧੀਆਂ ਦੇ ਖ਼ੁਰਾ-ਖੋਜ ਦਾ ਪਤਾ ਲਾਉਣ ਲਈ ਕਰਾਈਮ ਐਂਡ ਕਰਿਮੀਨਲ ਟਰੈਕਿੰਗ ਨੈਟਵਰਕ ਐਂਡ ਸਿਸਟਮਜ਼(ਸੀ.ਸੀ.ਟੀ.ਐਨ.ਐਸ.) ਦੀ ਸ਼ੁਰੂਆਤ ਕੀਤੀ ਹੈ। ਸੀ.ਸੀ.ਟੀ.ਐਨ. ‘‘ਗੋ ਲਾਈਵ’’ ਦੀ ਸ਼ੁਰੂਆਤ ਦੇ ਨਾਲ ਸੂਬੇ ਵਿਚ...
ਚੰਡੀਗੜ, 12 ਫਰਵਰੀ (ਪੱਤਰ ਪਰੇਰਕ): ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬੇ ਦੇ ਨੌਜਵਾਨਾਂ ਨੂੰ ਮਿਆਰੀ ਤਕਨੀਕੀ ਸਿੱਖਿਆ ਮੁਹੱਈਆ ਕਰਵਾਉਣ ਲਈ ਵਿਭਾਗ ਦੇ ਕੰਮ ਕਾਜ ਵਿਚ ਵੱਡੇ ਬਦਲਾਅ ਕੀਤੇ ਜਾ ਰਹੇ ਹਨ।ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਵਿਭਾਗ ਦੇ ਅੀਧਕਾਰੀਆਂ ਨਾਲ ਅੱਜ ਇੱਥੇ ਉਨਾਂ ਦੇ ਦਫਤਰ ਵਿਚ ਹੋਈ ਮੀਟਿੰਗ ਵਿਚ ਸੂਬੇ ਦੀਆਂ ਸਰਕਾਰੀ ਅਤੇ ਨਿੱਜੀ ਤਕਨੀਕੀ...
ਚੰਡੀਗੜ, 12 ਫਰਵਰੀ: (ਪੱਤਰ ਪਰੇਰਕ)-30 ਦੇਸ਼ਾਂ ਤੋਂ ਆਏ (ਅਫਗਾਨਿਸਤਾਨ, ਜਮਾਇਕਾ, ਕੀਨੀਆ, ਮੌਰੀਸ਼ੀਅਸ ਅਤੇ ਹੋਰ ਏਸ਼ੀਅਨ ਅਤੇ ਅਫਰੀਕੀ ਦੇਸ਼) ਇਕ 50 ਮੈਂਬਰੀ ਵਫਦ ਨੇ ਅੱਜ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ। ਤਿੰਨ ਦਿਨਾਂ ਦੌਰੇ ਦੇ ਪਹਿਲੇ ਦਿਨ ਇਸ ਵਫਦ ਨੇ ਪੰਜਾਬ ਵਿਧਾਨ ਸਭਾ ਵਿਖੇ ਆਪਸੀ ਸੰਵਾਦ ਦੌਰਾਨ ਵਿਧਾਨਕ ਕੰਮ-ਕਾਰ ਬਾਰੇ ਕਾਫੀ ਜਾਣਕਾਰੀ ਇਕੱਤਰ ਕੀਤੀ। ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਵਿਚ ਬਹੁਤ ਸਾਰੇ ਵਿਧਾਨਕ ਮੁੱਦੇ...
ਮੋਗਾ 12 ਫ਼ਰਵਰੀ(ਜਸ਼ਨ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਮੋਗਾ ਵੱਲੋਂ ਜ਼ਿਲੇ ਅੰਦਰ ਬੱਚਿਆਂ ਵਿੱਚ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ (ਡੀ-ਵਾਰਮਿੰਗ ਡੇਅ) ਆਰੀਆ ਗਰਲਜ਼ ਸਕੂਲ ਮੋਗਾ ਵਿਖੇ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਮੋਗਾ ਡਾ: ਮਨਜੀਤ ਸਿੰਘ ਨੇ ‘ਪੇਟ ਦੇ ਕੀੜਿਆਂ ਤੋਂ ਛੁਟਕਾਰਾ, ਸਾਡਾ ਨਰੋਆ ਭਵਿੱਖ ਸਾਰਾ ‘ ਬਾਰੇ ਕਿਹਾ ਕਿ ਪੇਟ ਦੇ ਕੀੜਿਆਂ ਨਾਲ ਬੱਚਿਆਂ ਵਿੱਚ ਕੁਪੋਸ਼ਣ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਹਮੇਸ਼ਾ ਥਕਾਵਟ...

Pages