News

ਮੋਗਾ,10 ਜੁਲਾਈ (ਜਸ਼ਨ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਰੋਡ ਮੋਗਾ ਵਿਖੇ ਅਧਿਆਪਕਾਂ ਲਈ ਸਟਰੈਂਸ ਮੈਨੇਜ਼ਮੈਂਟ ਵਿਸ਼ੇ ਤੇ ਵਰਕਸ਼ਾਪ ਲਗਾਈ ਗਈ। ਮੈਡਮ ਜਸਪ੍ਰੀਤ ਕੌਰ ਕਾਲੜਾ (ਕੌਂਸਲਰ ਇਨ ਹਿਪਨੋਥੈਰੇਪੀ) ਵੱਲੋਂ ਇਹ ਵਰਕਸ਼ਾਪ ਲਗਾਈ ਗਈ। ਮੈਡਮ ਜਸਪ੍ਰੀਤ ਕੌਰ ਨੇ ਦੱਸਿਆ ਕਿ ਅੱਜ ਦੇ ਮਸ਼ੀਨੀ ਯੁੱਗ ਵਿਚ ਹਰ ਇਕ ਇਨਸਾਨ ਮਾਨਸਿਕ ਬੋਝ ਦੇ ਹੇਠਾਂ ਦੱਬਿਆ ਹੋਇਆ ਹੈ। ਕੁਝ ਦੇਰ ਬਾਅਦ ਇਸ ਬੋਝ ਨੂੰ ਘਟਾਉਣਾ ਤੇ ਕੱਢਣਾ ਜ਼ਰੂਰੀ ਹੈ। ਉਨਾਂ ਨੇ ਅਧਿਆਪਕਾਂ ਨੂੰ ਤਣਾਅ ਤੋਂ ਮੁਕਤ ਕਰਨ...
ਮੋਗਾ,10 ਜੁਲਾਈ (ਜਸ਼ਨ)-ਰੋਟਰੀ ਕਲੱਬ ਮੋਗਾ ਗੇ੍ਰਟਰ ਵੱਲੋਂ ਸਥਾਨਕ ਗਾਂਧੀ ਰੋਡ ਸਥਿਤ ਅਪਾਹਿਜ ਗੳੂਸ਼ਾਲਾ ਵਿਖੇ ਗੳੂਧਨ ਦੇ ਲਈ ਹਰਾ ਚਾਰਾ, ਗੜ, ਤੂੜੀ, ਦਲੀਆ ਅਤੇ ਹੋਰ ਸਮੱਗਰੀ ਭੇਂਟ ਕੀਤੀ ਗਈ। ਕਲੱਬ ਦੇ ਨਵ ਨਿਯੁਕਤ ਪ੍ਰਧਾਨ ਨਰਿੰਦਰ ਜਿੰਦਲ ਅਤੇ ਸਮੂਹ ਮੈਂਬਰਾਂ ਨੇ ਗੳੂਸ਼ਾਲਾ ਵਿਚ ਸਥਾਪਿਤ ਮੰਦਰ ਵਿਚ ਪੂਜਾ ਅਰਜਨਾ ਕਰਦਿਆਂ ਭਗਵਾਨ ਕਰਿਸ਼ਨ ਅਤੇ ਗੳੂਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਸਮਾਜ ਸੇਵੀ ਕਾਰਜਾਂ ਨੂੰ ਜਾਰੀ ਰੱਖਣ ਦਾ ਪ੍ਰਣ ਲਿਆ। ਨਰਿੰਦਰ ਜਿੰਦਲ ਨੇ ਦੱਸਿਆ ਕਿ...
ਮੋਗਾ,10 ਜੁਲਾਈ (ਜਸ਼ਨ)-ਯੂਥ ਅਰੋੜਾ ਮਹਾਂਸਭਾ ਦੁਆਰਾ ਸਮਾਜ ਸੇਵੀ ਸੰਕਲਪਾਂ ਦੇ ਤਹਿਤ ਸਥਾਨਕ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਸਮੂਹਿਕ ਕੰਨਿਆਦਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਸ਼ਹਿਰ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਪਹੁੰਚ ਕੇ ਜੋੜਿਆ ਨੂੰ ਆਸ਼ੀਰਵਾਦ ਦਿੱਤਾ। ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਮਹਾਂਸਭਾ ਦੇ ਪੰਜਾਬ ਦੇ ਉਪ ਪ੍ਰਧਾਨ ਸੰਜੀਵ ਨਰੂਲਾ ਦੀ ਅਗਵਾਈ ਵਿਚ ਬਰਾਤਾਂ ਦਾ ਸਵਾਗਤ ਕੀਤਾ ਗਿਆ। ਚਾਰ ਜੋੜਿਆਂ ਦੇ ਸਮੂਹਿਕ...
ਮੋਗਾ,10 ਜੁਲਾਈ (ਜਸ਼ਨ)-ਰੋਟਰੀ ਕਲੱਬ ਮੋਗਾ ਸਿਟੀ ਦੇ ਨਵ-ਨਿਯੁਕਤ ਪ੍ਰਧਾਨ ਪਿ੍ਰਤਪਾਲ ਸਿੰਘ ਨੇ ਰੋਟਰੀ ਕਲੱਬ ਮੋਗਾ ਸਿਟੀ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਡਾ. ਵੀ.ਬੀ. ਦੀਕਸ਼ਿਤ ਜਿਲਾ ਗਵਰਨਰ ਨੇ ਪਿ੍ਰਤਪਾਲ ਸਿੰਘ ਨੂੰ ਰੋਟਰੀ ਕਲੱਬ ਮੋਗਾ ਸਿਟੀ ਦੇ ਪ੍ਰਧਾਨ ਦਾ ਅਹੁਦਾ ਸੌਂਪਦੇ ਹੋਏ ਕਿਹਾ ਕਿ ਰੋਟਰੀ ਇਕ ਕਲੱਬ ਦੀ ਤਰਾਂ ਨਹੀਂ, ਬਲਕਿ ਪਰਿਵਾਰ ਦੀ ਤਰਾਂ ਕਾਰਜ ਕਰ ਰਿਹਾ ਹੈ। ਉਨਾਂ ਕਿਹਾ ਕਿ ਰੋਟਰੀ ਇੰਟਰਨੈਸ਼ਨਲ ਦੁਨੀਆਂ ਦਾ ਸਭ ਤੋਂ ਵੱਡਾ...
ਮੋਗਾ,10 ਜੁਲਾਈ (ਜਸ਼ਨ)-ਅੱਜ ਪੰਜਾਬ ਪੈਨਸ਼ਨਰਜ਼ ਯੂਨੀਅਨ ਰਜਿ: (ਏਟਕ) ਇਕਾਈ ਮੋਗਾ ਦੀ ਮਹੀਨਾਵਾਰ ਮੀਟਿੰਗ ਕਾ. ਸਤੀਸ਼ ਲੂੰਬਾ ਭਵਨ ਮੋਗਾ ਵਿਚ ਜਥੇਬੰਦੀ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਡਗਰੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਡਗਰੂ ਨੇ ਦੱਸਿਆ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੋਈ ਨਿਪਟਾਰਾ ਨਹੀਂ ਕਰ ਰਹੀ। ਇਸ ਮੌਕੇ ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਸਿਆਸੀ ਹਸਤੀਆਂ, ਧਾਰਮਿਕ ਹਸਤੀਆਂ, ਪਿਛਲੀ ਸਰਕਾਰ ਵੇਲੇ ਦੀ ਮੰਤਰੀਆਂ ਵਿਧਾਇਕਾਂ,...
ਮੋਗਾ,10 ਜੁਲਾਈ (ਜਸ਼ਨ)-ਅੱਜ ਆਲ ਇੰਡੀਆ ਆਂਗਣਵਾੜੀ ਵਰਕਰਜ਼ ਅਤੇ ਹੈਲਪਰਜ਼ ਯੂਨੀਅਨ ਇਕਾਈ ਮੋਗਾ ਦੀ ਜ਼ਿਲ੍ਹਾ ਪ੍ਰਧਾਨ ਸ਼ਿੰਦਰ ਕੌਰ ਦੁੱਨੇਕੇ, ਗੁਰਚਰਨ ਕੌਰ ਮੋਗਾ, ਬਲਵਿੰਦਰ ਕੌਰ ਖੋਸਾ ਦੀ ਅਗਵਾਈ ਵਿੱਚ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੇ ਨਾਂ ਦਾ ਇੱਕ ਚੇਤਾਵਣੀ ਦਿੰਦਾ ਹੋਇਆ ਯਾਦ ਪੱਤਰ ਡਿਪਟੀ ਕਮਿਸ਼ਨਰ ਮੋਗਾ ਰਾਹੀਂ ਭੇਜਿਆ। ਇਸ ਯਾਦ ਪੱਤਰ ਵਿੱਚ ਕੈਪਟਨ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਵੀ ਚੇਤੇ ਕਰਵਾਏ ਗਏ ਅਤੇ ਕਿਹਾ ਕਿ ਜੇ ਚੋਣਾਂ ਤੋਂ ਪਹਿਲਾਂ ਮਿਨੀਮਮ ਵੇਜ ਦਾ...
ਨੱਥੂਵਾਲਾ ਗਰਬੀ , 9 ਜੁਲਾਈ (ਪੱਤਰ ਪਰੇਰਕ)-ਪੰਜਾਬ ਵਿੱਚ ਚੱਲ ਰਹੀ ਨਸ਼ੇ ਦੀ ਹਨੇਰੀ ਵਿੱਚ ਹੁਣ ਤੱਕ 50 ਦੇ ਕਰੀਬ ਨੌਜਵਾਨਾਂ ਦਾ ਫਨਾਹ ਹੋ ਜਾਣਾ ਬਹੁਤ ਹੀ ਦੁੱਖਦਾਈ ਅਤੇ ਸ਼ਰਮਨਾਕ ਗੱਲ ਹੈ ਜੋ ਕਿ ਪੰਜਾਬੀਆਂ ਦੇ ਮੱਥੇ ਤੇ ਕਿਸੇ ਕਲੰਕ ਤੋਂ ਘੱਟ ਨਹੀ ਹੈ। ਇਸ ਗੱਲ ਅਤੇ ਆਉਣ ਵਾਲੇ ਖਤਰੇ ਨੂੰ ਭਾਪਦੇ ਹੋਏ ਪਿੰਡ ਭਲੂਰ (ਮੋਗਾ) ਦੇ ਨੌਜਵਾਨਾਂ ਨੇ ਲੋਕ ਜਾਗਰੂਕਤਾ ਕਮੇਟੀ ਭਲੂਰ ਦੇ ਨਾਮ ਹੇਠ ਇਕੱਤਰ ਹੋ ਕੇ ਪਿੰਡ ਵਿੱਚੋਂ ਤੰਬਾਕੂ ਨਾਲ ਸਬੰਧਿਤ ਹਰ ਚੀਜ਼ (ਬੀੜੀ ,ਸਿਗਰਟ,ਜਰਦਾ ,...
ਜਹਾਨ ਖੇਲਾਂ (ਹੁਸ਼ਿਆਰਪੁਰ), 9 ਜੁਲਾਈ(ਪੱਤਰ ਪਰੇਰਕ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਪੁਲਿਸ ਕਰਮਚਾਰੀਆਂ ਲਈ ਯਕੀਨਨ ਸੇਵਾ ਤਰੱਕੀ (ਐਸ਼ਿਓਰਡ ਕਰੀਅਰ ਪ੍ਰੋਗ੍ਰੈਸ਼ਨ) ਲਈ ‘ਇਕ ਰੈਂਕ ਅੱਪ ਪ੍ਰਮੋਸ਼ਨ ਸਕੀਮ’ ਦੀ ਸ਼ੁਰੂਆਤ ਕੀਤੀ। ਉਨਾਂ ਕਿਹਾ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਪੁਲਿਸ ਵਿੱਚ ਤਾਇਨਾਤ ਕੋਈ ਵੀ ਕਰਮਚਾਰੀ ਏ.ਐਸ.ਆਈ. ਦੇ ਅਹੁਦੇ ’ਤੇ ਪਦਉਨਤ ਹੋਣ ਤੋਂ ਪਹਿਲਾਂ ਸੇਵਾ-ਮੁਕਤ ਨਹੀਂ ਹੋਵੇਗਾ। ਮੁੱਖ ਮੰਤਰੀ ਅੱਜ ਪੀ.ਆਰ.ਟੀ.ਸੀ. ਜਹਾਨਖੇਲਾਂ...
ਚੰਡੀਗੜ੍ਹ 9 ਜੁਲਾਈ : ਗੈਂਗਸਟਰ ਦਿਲਪੀ੍ਰਤ ਸਿੰਘ ਉਰਫ ਬਾਬਾ ਵਾਸੀ ਪਿੰਡ ਢਾਹਾਂ ਜਿਲਾ ਰੂਪਨਗਰ ਨੂੰ ਅੱਜ ਪੰਜਾਬ ਪੁਲਿਸ ਦੀ ਕ੍ਰਾਈਮ ਬ੍ਰਾਂਚ ਅਤੇ ਜਲੰਧਰ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਚੰਡੀਗ੍ਹ ਦੇ 43 ਬੱਸ ਅੱਡੇ ਨੇੜਿਓਂ ਇੱਕ ਮੁਕਾਬਲੇ ਦੌਰਾਨ ਗਿ੍ਰਫਤਾਰ ਕਰ ਲਿਆ ਜਿਸ ਦੌਰਾਨ ਉਹ ਜ਼ਖਮੀ ਵੀ ਹੋ ਗਿਆ ਅਤੇ ਹੁਣ ਉਸ ਨੂੰ ਜਖ਼ਮੀ ਹਾਲਤ ਵਿਚ ਪੀ.ਜੀ.ਆਈ ਚੰਡੀਗੜ ਵਿਖੇ ਦਾਖਲ ਕਰਵਾਇਆ ਗਿਆ ਹੈ।ਇਹ ਖੁਲਾਸਾ ਅੱਜ ਚੰਡੀਗੜ੍ਹ ਵਿੱਚ ਜਲੰਧਰ ਦਿਹਾਤੀ ਦੇ ਐਸਐਸਪੀ ਗੁਰਪ੍ਰੀਤ ਸਿੰਘ...
ਸਾਦਿਕ, 9 ਜੁਲਾਈ (ਰਘਬੀਰ ਸਿੰਘ) :- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਜ਼ਿਲਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਦੀ ਪ੍ਰਧਾਨਗੀ ਹੇਠ ਹੋਈ,ਜਿਸ ਵਿਚ ਅਹਿਮ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਿੰਦਰ ਸਿੰਘ ਗੋਲੇਵਾਲਾ ਜ਼ਿਲਾ ਪ੍ਰਧਾਨ ਫਰੀਦਕੋਟ ਨੇ ਕਿਹਾ ਕਿ ਜਥੇਬੰਦੀ ਨਸ਼ਿਆਂ ਵਿਚ ਡੁੱਬਦੀ ਜਾ ਰਹੀ ਜਵਾਨੀ ਤੋਂ ਹਮੇਸ਼ਾ ਚਿੰਤਤ ਰਹੀ ਹੈ ਤੇ ਸਭ ਤੋਂ ਪਹਿਲਾਂ ਸੜਕਾਂ ਕਿਨਾਰੇ ਖੜੇ ਪੋਸਤ ਦੇ ਬੂਟੈ ਖਤਮ ਕਰਨ ਦੀ ਮੁਹਿੰਮ ਵੀ ਇਸੇ ਜਥੇਬੰਦੀ ਨੇ ਸ਼ੁਰੂ...

Pages