News

ਮੋਗਾ, 14 ਜੁਲਾਈ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਸਥਿਤ ਮਾਉਟ ਲਿਟਰਾ ਜੀ ਸਕੂਲ ਵਿਚ ਆਈਸਕ੍ਰੀਮ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਕਿਹਾ ਕਿ ਵਧਦੀ ਗਰਮੀਆਂ ਵਿਚ ਆਈਸਕ੍ਰੀਮ ਖਾਣਾ ਸਾਰਿਆਂ ਦੀ ਮਨਪਸੰਦੀਦਾ ਆਦਤ ਹੁੰਦੀ ਹੈ ਚਾਹੇ ਉਹ ਬੱਚੇ ਹੋਣ ਦਾ ਬੂਢੇ। ਉਹਨਾਂ ਕਿਹਾ ਕਿ ਆਈਸਕ੍ਰੀਮ ਖਾਣ ਨਾਲ ਸਾਡੇ ਸ਼ਰੀਰ ਨੂੰ ਠੰਡਕ ਮਿਲਦੀ ਹੈ। ਉਹਨਾਂ ਆਈਸਕ੍ਰੀਮ ਦੀ ਮਹੱਤਾ ਬਾਰੇ ਜਾਣਕਾਰੀ...
ਬਰਗਾੜੀ .14 ਜੁਲਾੲੀ ( ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ) ਬਰਗਾੜੀ ਇਨਸ਼ਾਫ ਮੋਰਚੇ ਵਿੱਚ ਸਿੱਖ ਸੰਗਤਾਂ ਦੀ ਆਮਦ ਦਿਨੋ ਦਿਨ ਵਧਦੀ ਜਾ ਰਹੀ ਹੈ ਅੱਜ 44 ਵੇਂ ਦਿਨ ਵੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਕੋਲ ਬਰਗਾੜੀ ਦਾਣਾ ਮੰਡੀ ਵਿੱਚ ਸਿੱਖ ਸੰਗਤਾਂ ਦੇ ਮਾਝੇ ਮਾਲਵੇ ਦੁਆਬੇ ਚੋਂ ਵੱਡੇ ਵੱਡੇ ਕਾਫਲੇ ਪੁੱਜੇ ਅੱਜ ਸੈਫਲਾਬਾਦ ਕਪੂਰਥਲਾ ਦੁਆਬੇ ਚੋਂ ਰੋੜਾਂਵਾਲੀ ਗੁਰਦਾਸਪੁਰ ਮੁੰਡਾ ਪਿੰਡ...
ਮੋਗਾ,14 ਜੁਲਾਈ (ਗਗਨ)-ਅੱਜ ਸਮੂਹ ਜਿਲ੍ਹਾ ਮੋਗਾ ਦੇ ਕਾਮਨ ਸਰਵਿਸ ਸੈਂਟਰ ਸੰਚਾਲਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਦੇ ਸੁਪਰਡੈਂਟ ਜੋਗਿੰਦਰ ਸਿੰਘ ਨੂੰ ਸੌਂਪਿਆ ਗਿਆ। ਇਸ ਮੰਗ ਪੱਤਰ ਰਾਹੀਂ ਸਰਵਿਸ ਸੈਂਟਰ ਸੰਚਾਲਕਾਂ ਨੇ ਪੰਜਾਬ ਸਰਕਾਰ ਦੇ ਸੇਵਾ ਕੇਂਦਰਾਂ ਨੂੰ ਕਾਮਨ ਸਰਵਿਸ ਸੈਂਟਰ ਨਾਲ ਜੋੜਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਐਸ.ਸੀ. ਸੈਂਟਰ ਸੰਚਾਲਕ ਬਲਵੰਤ...
ਕੋਟਕਪੂਰਾ 14 ਜੁਲਾਈ (ਮਹਿੰਦੀਰੱਤਾ) :- ਸੀਨੀਅਰ ਪੱਤਰਕਾਰ ਬਲਵਿੰਦਰ ਹਾਲੀ ਅਤੇ ਤਰਕਸ਼ੀਲ ਆਗੂ ਲਖਵਿੰਦਰ ਹਾਲੀ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ, ਜਦੋਂ ਉਨਾ ਦੇ ਸਤਿਕਾਰਤ ਮਾਤਾ ਨਿਰਮਲਾ ਰਾਣੀ (72) ਪਤਨੀ ਸਵ: ਮਹਿੰਦਰ ਸਿੰਘ ਵਾਸੀ ਪਿੰਡ ਕਿਲਾ ਨੌ ਅਚਾਨਕ ਸਦੀਵੀ ਵਿਛੋੜਾ ਦੇ ਗਏ। ਪਰਿਵਾਰਕ ਸੂਤਰਾਂ ਅਨੁਸਾਰ ਮਾਤਾ ਨਿਰਮਲਾ ਰਾਣੀ ਦਾ ਅੰਤਿਮ ਸੰਸਕਾਰ 15 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9:00 ਵਜੇ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਮਾਤਾ ਜੀ ਦੇ ਅਚਾਨਕ ਵਿਛੋੜੇ ’...
ਕਿਸੇ ਸਮੇਂ ਆਪਣੀ ਅਣਖ ਤੇ ਬਹਾਦਰੀ ਕਰਕੇ ਦੁਨਿਆਂ ਭਰ ਵਿੱਚ ਮਾਣ-ਸਨਮਾਨ ਪ੍ਰਾਪਤ ਕਰਨ ਵਾਲੇ ਪੰਜਾਬੀ ਅੱਜ ਨਸ਼ਿਆਂ ਕਰਕੇ ਸੰਸਾਰ ਭਰ ਵਿੱਚ ਬਦਨਾਮ ਹੋ ਰਹੇ ਹਨ । ਤਾਕਤ, ਜ਼ੋਰ, ਮਿਹਨਤ ਤੇ ਜੂਝਣ ਵਰਗੇ ਸ਼ਬਦਾਂ ਦੀ ਸਮਾਨਾਰਥਕ ਪੰਜਾਬੀਆਂ ਦੀ ‘ਮਾਰਸ਼ਲ ਕੌਮ’ ਦਾ ਵੱਡਾ ਹਿੱਸਾ ਸਿੰਥੈਟਿਕ ਡਰੱਗ ‘ਚਿੱਟੇ’ ਦੀ ਮਾਰ ਹੇਠ ਆ ਚੁੱਕਾ ਹੈ । ਦੁੱਧ ਮੱਖਣਾਂ ਨਾਲ ਪਲਣ ਵਾਲੀ ਜਵਾਨੀ ਕਿਉਂ ਇਸ ਚਿੱਟੇ ਨਾਲ ਪਲਣ ਲੱਗ ਪਈ ਜਾਂ ਪਲਣ ਲਾ ਦਿੱਤੀ ਗਈ ਇਹ ਗੰਭੀਰ ਚਿੰਤਾ ਤੇ ਸੋਚਣ ਸਮਝਣ ਵਾਲਾ ਕਾਰਜ...
ਬਰਗਾੜੀ. 14 ਜੁਲਾਈ ( ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ) ਨੇੜਲੇ ਪਿੰਡ ਬਹਿਬਲ ਕਲਾਂ ਦੇ ਉੱਘੇ ਸਮਾਜ ਸੇਵੀ ਸੀਨੀਅਰ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਸੇਖੋ‘ ਜਰਨਲ ਸਕੱਤਰ ਲੋਕ ਸਭਾ ਯੂਥ ਕਾਂਗਰਸ ਫਰੀਦਕੋਟ, ਜਰਨਲ ਸਕੱਤਰ ਜੱਟ ਮਹਾਂ ਸਭਾ ਪੰਜਾਬ ਨੇ ਆਪਣੇ ਸਮਾਜ ਸੇਵੀ ਕੰਮਾ ਦੀ ਲੜੀ ਨੂੰ ਅੱਗੇ ਤੋਰਦਿਆਂ ਆਪਣੇ ਪਿੰਡ ਬਹਿਬਲ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਬੂਟ ਵੰਡੇ । ਇਸ ਮੌਕੇ ਸਕੂਲ ਮੁੱਖੀ ਮੈਡਮ ਅਮਰਜੀਤ ਕੌਰ ਨੇ ਸੇਖੋ‘ ਪਰਿਵਾਰ ਦੇ ਇਸ...
ਕੋਟਕਪੂਰਾ, 14 ਜੁਲਾਈ (ਮਹਿੰਦੀਰੱਤਾ) :- ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਰਣਜੀਤ ਸਿੰਘ ਕੰਵਲ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਪੈਨਸ਼ਨਰਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਸਮੱਸਿਆਵਾਂ ਦੇ ਸਬੰਧ ’ਚ ਵਿਚਾਰ ਵਟਾਂਦਰਾ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਵਿਚਾਰ ਸਾਂਝੇ ਕੀਤੇ। ਜਥੇਬੰਦੀ ਦੀ ਪ੍ਰੰਪਰਾ ਅਨੁਸਾਰ ਜੁਲਾਈ ਮਹੀਨੇ ’ਚ ਜਨਮ ਲੈਣ ਵਾਲੇ ਪੈਨਸ਼ਨਰਾਂ ਹਰੀਕਿਸ਼ਨ ਬਾਵਾ ਅਤੇ ਬਾਲਕਿਸ਼ਨ ਚੋਪੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।...
ਚੰਡੀਗੜ /ਅੰਮਿ੍ਰਤਸਰ, 13 ਜੁਲਾਈ (ਪੱਤਰ ਪਰੇਰਕ)-ਸਥਾਨਕ ਸਰਕਾਰਾਂ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਸ਼ਹਿਰ ਵਾਸੀਆਂ ਦੀ ਲੰਮੀ ਉਡੀਕ ਨੂੰ ਖਤਮ ਕਰਦੇ ਐਲਾਨ ਹੈ ਕੀਤਾ ਕਿ 15 ਅਕਤੂਬਰ ਨੂੰ ਬੀ. ਆਰ. ਟੀ. ਐਸ ਪ੍ਰਾਜੈਕਟ ਦਾ ਮੁਕੰਮਲ ਉਦਘਾਟਨ ਕਰ ਦਿੱਤਾ ਜਾਵੇਗਾ। ਅੱਜ ਇਸ ਪ੍ਰਾਜੈਕਟ ਦੇ ਮੁੱਦੇ ’ਤੇ ਉਚ ਪੱਧਰੀ ਮੀਟਿੰਗ ਕਰਨ ਅਤੇ ਪ੍ਰਾਜੈਕਟ ਦਾ ਮੌਕੇ ’ਤੇ ਜਾ ਕੇ ਜਾਇਜ਼ਾ ਲੈਣ ਮਗਰੋਂ ਸ. ਸਿੱਧੂ ਨੇ ਦੱਸਿਆ ਕਿ ਪਿਛਲੀ ਸਰਕਾਰ ਵੱਲੋਂ ਕਰੀਬ 500 ਕਰੋੜ ਰੁਪਏ ਦੀ ਲਾਗਤ ਨਾਲ...
ਸਾਦਿਕ,14 ਜੁਲਾਈ (ਰਘਬੀਰ ਸਿੰਘ)-ਥਾਣਾ ਸਾਦਿਕ ਦੀ ਪੁਲਿਸ ਨੇ ਇੰਸਪੈਕਟਰ ਇਕਬਾਲ ਸਿੰਘ ਸੰਧੂ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਕਾਰਵਾਈ ਕਰਦਿਆਂ ਸਹਾਇਕ ਥਾਣੇਦਾਰ ਧਰਮ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੋ ਲੁਟੇਰਿਆਂ ਨੂੰ ਮੋਟਰ ਸਾਈਕਲ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਥਾਣਾ ਸਾਦਿਕ ਦੇ ਮੁਖ ਅਫ਼ਸਰ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਸੁਖਚਰਨ ਸਿੰਘ ਪੁੱਤਰ ਗੁਰਸਾਹਿਬ ਸਿੰਘ ਵਾਸੀ ਪਿੰਡ ਝੋਰੜ, ਥਾਣਾ ਸਦਰ ਮਲੋਟ (ਸ੍ਰੀ ਮੁਕਤਸਰ ਸਾਹਿਬ) ਨੇ ਥਾਣੇ ਵਿਖੇ ਸ਼ਿਕਾਇਤ ਦਰਜ...
ਮੋਗਾ,14 ਅਪਰੈਲ (ਜਸ਼ਨ)-ਅੱਜ ਮੋਗਾ ਵਿਖੇ 22 ਸਾਲਾ ਔਰਤ ਰੇਲ ਗੱਡੀ ਹੇਠ ਆਉਣ ਕਾਰਨ ਹਲਾਕ ਹੋ ਗਈ। ਮੋਗਾ ਦੇ ਪਿੰਡ ਲੰਢੇਕੇ ਦੀ ਵਾਸੀ ਗੀਤਾ ਆਪਣੇ ਪੇਕੇ ਸਾਧਾਂਵਾਲੀ ਬਸਤੀ ਮੋਗਾ ਵਿਖੇ ਆਪਣੇ ਭਾਣਜੇ ਦੇ ਜਨਮਦਿਨ ਦੇ ਸਮਾਗਮ ਵਿਚ ਜਾ ਰਹੀ ਸੀ ਪਰ ਅਕਾਲਸਰ ਰੋਡ ’ਤੇ ਬਣੇ ਰੇਲਵੇ ਫਾਟਕਾਂ ਤੋਂ ਲੰਘਣ ਸਮੇਂ ਲੁਧਿਆਣਾ ਤੋਂ ਫਿਰੋਜ਼ਪੁਰ ਜਾ ਰਹੀ ਰੇਲ ਗੱਡੀ ਦੀ ਜ਼ਦ ਵਿਚ ਆ ਗਈ ਤੇ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ । ਜ਼ਿਕਰਯੋਗ ਹੈ ਕਿ ਫਾਟਕ ਬੰਦ ਸਨ ਪਰ ਔਰਤ ਦੇ ਕਾਹਲੀ ਵਿਚ ਹੋਣ ਅਤੇ...

Pages