ਇੰਮੀਗਰੇਸ਼ਨ ਕੰਸਲਟੈਂਟਾਂ ਨੇ ਡੀ. ਸੀ. ਮੋਗਾ ਨਾਲ ਹੋਈ ਮੀਟਿੰਗ ਦੌਰਾਨ ਸੰਜੀਦਗੀ ਨਾਲ ਕੰਮ ਕਰਨ ਦੀ ਚੁੱਕੀ ਸਹੁੰ

ਮੋਗਾ, 19 ਅਗਸਤ (ਜਸ਼ਨ)- ਮੋਗਾ ਆਈਲਜ਼ ਟਰੈਵਲ ਐਂਡ ਇੰਮੀਗਰੇਸ਼ਨ ਐਸੋਸੀਏਸ਼ਨ ਅਤੇ ਐਸੋਸੀਏਸ਼ਨ ਆਫ਼ ਕੰਸਲਟੈਂਟਸ ਫਾਰ ਓਵਰਸੀਜ਼ ਸਟੱਡੀਜ਼ ਦੇ ਮੈਂਬਰਾਂ ਦੀ ਇਕ ਮੀਟਿੰਗ ਕੋਆਰਡੀਨੇਟਰ ਦੇਵ ਪਿ੍ਆ ਤਿਆਗੀ ਦੀ ਪ੍ਰਧਾਨਗੀ ਹੇਠ ਡੀ. ਸੀ. ਮੋਗਾ ਸੰਦੀਪ ਹੰਸ ਨਾਲ ਹੋਈ। ਮੀਟਿੰਗ ਦੌਰਾਨ ਨਵੇਂ ਲਾਇਸੈਂਸ ਲੈਣ ਅਤੇ ਪ੍ਰਸ਼ਾਸਨਿਕ ਅਮਲੇ ਵੱਲੋਂ ਵੱਖ ਵੱਖ ਪਰਿਕਿਰਿਆਵਾਂ ਦੌਰਾਨ ਕੀਤੀ ਜਾ ਰਹੀ ਗੈਰ ਜ਼ਰੂਰੀ ਦੇਰੀ ’ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਇੰਮੀਗਰੇਸ਼ਨ ਕੰਸਲਟੈਂਟਾਂ ਦੀਆਂ ਬਕਾਇਆ ਮੰਗਾਂ ਨੂੰ ਵੀ ਡੀ.ਸੀ. ਮੋਗਾ ਨੇ ਪ੍ਰਵਾਨ ਕਰ ਲਿਆ । ਇਸ ਮੌਕੇ ‘ਤੇ ਡੀ.ਸੀ. ਸੰਦੀਪ ਹੰਸ ਨੇ ਵਿਸ਼ਵਾਸ ਦਿਵਾਇਆ ਕਿ ਕੰਸਲਟੈਂਟਸ ਨੂੰ ਕੋਈ ਵੀ ਮੁਸਕਿਲ ਨਹੀਂ ਆਉਣ ਦਿੱਤੀ ਜਾਵੇਗੀ ਪਰ ਪੋਰ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇੰਮੀਗਰੇਸ਼ਨ ਦੇ ਕੰਮ ਵਿਚ ਪੂਰੀ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਉਹਨਾਂ ਇੰਮੀਗਰੇਸ਼ਨ ,ਆਈਲਜ਼ ਅਤੇ ਟਿਕਟਿੰਗ ਕੰਸਲਟੈਂਟਸ ਨੂੰ ਸੱਚੇ ਭਾਰਤੀ ਵਜੋਂ ਸੰਜੀਦਗੀ ਨਾਲ ਕੰਮ ਕਰਨ ਦੀ ਸਹੁੰ ਚੁਕਾਈ ਗਈ। ਇਸ ਮੌਕੇ ਐਸੋਸੀਏਸ਼ਨ ਆਫ਼ ਕੰਸਲਟੈਂਟਸ ਫਾਰ ਓਵਰਸੀਜ਼ ਸਟੱਡੀਜ਼ ਦੇ ਕੋਆਡੀਨੇਟਰ ਦੇਵ ਪਿ੍ਰਆ ਤਿਆਗੀ ਤੋਂ ਇਲਾਵਾ ਮੋਗਾ ਆਈਲਜ਼ ਟਰੈਵਲ ਐਂਡ ਇੰਮੀਗਰੇਸ਼ਨ ਐਸੋਸੀਏਸ਼ਨ ਦੇ ਬਲਦੇਵ ਸਿੰਘ ਵਿਰਦੀ, ਨਵਦੀਪ ਗੁਪਤਾ, V P SINGH,ਜਗਦੀਪ ਪੁਰੀ, ਅਮਿਤ ਚਾਵਲਾ, ਸੰਦੀਪ ਸਿੰਘ, ਪ੍ਰਦੀਪ ਕੌਸ਼ਲ, ਵਰਿੰਦਰ ਸਿੰਘ, ਵਿਸ਼ਾਲ, ਕੁਲਦੀਪ ਸਿੰਘ ਰਾਏ ਅਤੇ ਹੋਰ ਮੈਂਬਰ ਹਾਜ਼ਰ ਸਨ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ