ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਪਿੰੰਡ ਟਾਂਡੀਵਾਲਾ ਦਾ ਦੌਰਾ,ਪ੍ਰਸਾਸ਼ਨ ਨੂੰ ਰਾਹਤ ਕਾਰਜਾਂ ਦੌਰਾਨ ਹੋਏ ਲੋਕਾਂ ਦੇ ਹੋਏ ਖ਼ਰਚ ਦੀ ਅਦਾਇਗੀ ਕਰਨ ਲਈ ਕਿਹਾ

ਚੰਡੀਗੜ/ਫਿਰੋਜ਼ਪੁਰ, 25 ਅਗਸਤ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਐਤਵਾਰ ਸ਼ਾਮ ਨੂੰ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਟਾਂਫੀਵਾਲ ਦਾ ਦੌਰਾ ਕੀਤਾ ਅਤੇ ਨੁਕਸਾਨੇ ਗਏ ਬੰਨ ਦਾ ਨਿਰੀਖਣ ਕੀਤਾ। ਉਨਾਂ ਨੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸ੍ਰੀ ਚੰਦਰ ਗੈਂਦ ਅਤੇ ਐਸ.ਐਸ.ਪੀ ਸ੍ਰੀ ਵਿਵੇਕ ਐਸ. ਸੋਨੀ ਨਾਲ ਮੋਟਰਬੋਟ ’ਚ ਸਵਾਰ ਹੋ ਕੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਪਾਣੀ ਨਾਲ ਨੁਕਸਾਨੇ ਗਏ ਬੰਨ ਦਾ ਨਿਰੀਖਣ ਕੀਤਾ।
