ਦੋਸੀਆਂ ਦੀ ਗਿ੍ਫ਼ਤਾਰੀ ਨਾ ਹੋਣ ਕਰਕੇ ਥਾਣਾ ਬਾਘਾਪੁਰਾਣਾ ਮੂਹਰੇ ਦਿੱਤਾ ਰੋਹ ਭਰਪੂਰ ਧਰਨਾ,ਇਨਸਾਫ਼ ਲੈਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਆਗੂ

ਬਾਘਾਪੁਰਾਣਾ-10 ਅਕਤੂਬਰ (ਰਾਜਿੰਦਰ ਸਿੰਘ ਕੋਟਲਾ) ਪਿਛਲੇ ਦਿਨੀ ਪਿੰਡ ਕਾਲੇਕੇ ਵਿਖੇ ਹੋਏ ਇੱਕ ਮਮੂਲੀ ਝਗੜੇ ਦੇ ਬਹਾਨੇ ਕਤਲ ਕੀਤੇ ਗਏ ਬੇਕਸੂਰ ਨੌਜਵਾਨ ਅਵਤਾਰ ਸਿੰਘ ਅਤੇ ਉਸਦੇ ਸਕੇ ਭਰਾਵਾਂ ਜਗਸੀਰ ਸਿੰਘ ਤੇ ਜਸਵੰਤ ਸਿੰਘ ਨੂੰ ਜਖਮੀ ਕਰਨ ਵਾਲੇ ਦੋਸੀਆਂ ਨੂੰ ਗਿ੍ਫ਼ਤਾਰ ਕਰਵਾਉਣ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਖੇਤ ਮਜਦੂਰ ਯੂਨੀਅਨ ਵਲੋਂ ਭਰਾਤਰੀ ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਲੋਕਾਂ ਦੇ ਸਹਿਯੋਗ ਨਾਲ ਥਾਣਾ ਬਾਘਾਪੁਰਾਣਾ ਮੂਹਰੇ ਰੋਸ ਧਰਨਾ ਦਿੱਤਾ ਗਿਆ।ਜਿਸ ਵਿੱਚ ਸੈਂਕੜੇ ਮਜਦੂਰ ਮਰਦ-ਔਰਤਾਂ, ਕਿਸਾਨ, ਨੌਜਵਾਨ ਅਤੇ ਪੀੜਤ ਪਰਿਵਾਰ ਦੇ ਰਿਸ਼ਤੇਦਾਰ ਵੀ ਸ਼ਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਮਜਦੂਰ ਆਗੂ ਮੇਜਰ ਸਿੰਘ ਕਾਲੇਕੇ,ਸੂਬਾ ਆਗੂ ਬਲਵੰਤ ਸਿੰਘ ਬਾਘਾਪੁਰਾਣਾ,ਦਰਸਨ ਸਿੰਘ,ਹਿਮਤਪੁਰਾ ਨੇ ਦੱਸਿਆ ਹੈ ਕਿ ਪਿਛਲੇ ਦਿਨੀ ਪਿੰਡ ਅੰਦਰ ਮਮੂਲੀ ਝਗੜੇ ਦੇ ਬਹਾਨੇ ਕੁਝ ਗੈਂਗ ਨੁਮਾ ਵਿਆਕਤੀਆਂ ਵਲੋਂ ਬੇਕਸੂਰ ਅਵਤਾਰ ਸਿੰਘ ਨੂੰ ਮਿਤੀ 15/9/2020 ਦੀ ਰਾਤ ਨੂੰ ਬੇਰਹਿਮੀ ਨਾਲ ਤੇਜ ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਅਤੇ ਉਸਦੇ ਸਕੇ ਭਰਾਵਾਂ ਜਗਸੀਰ ਸਿੰਘ ਤੇ ਜਸਵੰਤ ਸਿੰਘ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ।ਜਿਸ ਬਾਰੇ ਥਾਣਾ ਬਾਘਾਪੁਰਾਣਾ ਵਿਖੇ ਧਾਰਾ 302 ਕਤਲ ਅਤੇ 307 ਇਰਾਦਾ ਕਤਲ ਸਮੇਤ ਹੋਰ ਧਰਾਵਾਂ ਤਹਿਤ ਪਰਚਾ ਦਰਜ ਹੋ ਚੁੱਕਾ ਹੈ।ਪਰ ਥਾਣਾ ਬਾਘਾਪੁਰਾਣਾ ਦੀ ਪੁਲਿਸ ਵਲੋਂ ਅਜੇ ਤੱਕ ਕਾਤਲ ਫੜੇ ਨਾ ਜਾਣ ਕਾਰਨ ਪਿਤਾ ਸ੍ ਹਰਨੇਕ ਸਿੰਘ ਸਦਮਾ ਨਾ ਸਹਾਰਦੇ ਹੋਏ ਚਲ ਵਸੇ। ਦਰਖਾਸਤ ਦੇਣ ਦੇ ਬਾਵਜੂਦ ਵੀ ਪੁਲਿਸ ਅਤੇ ਪ੍ਰਸਾਸ਼ਨ ਦੇ ਕੰਨਾਂ ਤੇ ਜੂਂਅ ਤੱਕ ਨਹੀਂ ਸਰਕੀ।ਸਗੋਂ ਪੁਲਿਸ ਵਲੋਂ ਪੀੜਤ ਪਰੀਵਾਰ ਨੂੰ ਦੋਸੀਆਂ ਨੂੰ ਫੜਨ ਲਈ ਨਾਲ ਜਾਣ ਅਤੇ ਥਾਣੇ ਬੁਲਾਕੇ ਧਰਨਾ ਨਾ ਲਾਉਣ ਦੀ ਆੜ ਹੇਠ ਜਲੀਲ ਕੀਤਾ ਜਾ ਰਿਹਾ ਹੈ। ਇਹ ਸਭ ਸਪਸਟ ਕਰਦਾ ਹੈ ਕਿ ਇਹ ਕਤਲ ਵਿਉਂਤਬੱਧ ਢੰਗ ਨਾਲ ਕੀਤਾ ਗਿਆ ਕਤਲ ਹੈ। ਜਿਹਨਾਂ ਕਾਤਲਾਂ ਪਿੱਛੇ ਪਿੰਡ ਅਤੇ ਇਲਾਕੇ ਦੇ ਨਾਮਵਰ ਕਾਂਗਰਸੀ ਸਿਆਸਤਦਾਨ ਖੜੇ ਹੋਣ ਦੀ ਪੁਸਟੀ ਹੁੰਦੀ ਹੈ। ਹਲਕਾ ਐਮ ਐਲ ਏ ਦਰਸਨ ਸਿੰਘ  ਬਰਾੜ ਵਲੋਂ ਸੱਥਰ ਤੇ ਬੈਠਣ ਬਹਾਨੇ ਪਿੰਡ ਚ ਲੋਕਾਂ ਨੂੰ ਪਾੜਨ ਲਈ ਛੱਡੀਆਂ ਸਿਆਸੀ ਛੁਰਲੀਆਂ ਵੀ ਪੀੜਤ ਪਰਿਵਾਰ ਨੂੰ ਲੋਕਾਂ ਤੋਂ ਵੱਖ ਨਹੀਂ ਕਰ ਸਕੀਆਂ।ਹੋਰ ਚਾਲਾਂ ਵੀ ਨਕਾਮ ਹੋ ਰਹੀਆਂ ਹਨ।ਆਗੂਆਂ ਨੇ ਧਰਨਾ ਦੇ ਕੇ ਉੱਚ ਅਧਿਕਾਰੀਆਂ ਅਤੇ ਜਿਲ੍ਹਾ ਪ੍ਸਾਸਨ ਤੋਂ ਮੰਗ ਕੀਤੀ ਹੈ ਕਿ  ਸਿਆਸੀ ਬੁੱਕਲਾਂ ਚੋਂ ਕਢਕੇ ਦੋਸੀਆਂ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ,ਪੀੜਤ ਪਰੀਵਾਰ ਨੂੰ ਇਨਸਾਫ਼  ਦਿੱਤਾ ਜਾਵੇ,ਨਸਿਆਂ ਅਤੇ ਗੁੰਡਾਗਰਦੀ ਨੂੰ ਠੱਲ ਪਾਈ ਜਾਵੇ,ਲੋਕਾਂ ਦੀ ਜਾਨ-ਮਾਲ ਦੀ ਰਾਖੀ ਦੀ ਗਰੰਟੀ ਕੀਤੀ ਜਾਵੇ।ਅੱਜ ਦੇ ਧਰਨੇ ਨੂੰ ਟੀ ਐਸ ਯੂ ਦੇ ਸੂਬਾਈ ਆਗੂ ਰਛਪਾਲ ਸਿੰਘ ਡੇਮਰੂ,ਕਮਲੇਸ ਕੁਮਾਰ ਬਾਘਾਪੁਰਾਣਾ,ਸਾਬਕਾ ਡੀ ਟੀ ਐਫ ਆਗੂ ਪਿ੍ੰਸੀਪਲ ਰਣਧੀਰ ਸਿੰਘ ਗਿੱਲ,ਬੀ ਕੇ ਯੂ ( ਉਂਗਰਾਹਾਂ) ਦੇ ਅਮਰੀਕ ਸਿੰਘ ਘੋਲੀਆ ਖੁਰਦ ਰਵੀ ਸਿੰਘ ਖਾਲਸਾ ਨੇ ਸੰਬੋਧਨ ਵੀ ਸੰਬੋਧਨ ਕੀਤਾ। ਇਸ ਸਮੇਂ ਜਗਸੀਰ ਸਿੰਘ,ਹਾਕਮ ਸਿੰਘ,ਜਲੌਰ ਸਿੰਘ,ਗੁਰਦੀਪ ਸਿੰਘ,ਲਾਲ ਸਿੰਘ,ਜਗਤਾਰ ਸਿੰਘ,ਦਰਸਨ ਸਿੰਘ,ਨੱਥੂ ਸਿੰਘ ਮਾਣੂਕੇ,ਰੇਸਮ ਸਿੰਘ ਤੇ ਬਿੰਦਰ ਸਿੰਘ ਢਿਲਵਾਂਵਾਲਾ,ਬੰਤ ਸਿੰਘ ਰਾਜੇਆਣਾ,ਸਵਰਨ ਸਿੰਘ ਔਲਖ,ਆਦਿ ਭਾਰੀ ਗਿਣਤੀ ਵਿੱਚ ਅੌਰਤਾਂ ਅਤੇ ਧਰਨਾਕਾਰੀ ਵੀ ਹਾਜਰ ਸਨ।