ਪਾਣੀਆਂ ਦੀ ਕੀਮਤ ਨਾਲ ਪੰਜਾਬ ਵਿਚ ਹੋਵੇਗੀ ੳੇੱਚ ਵਿਦਿਆ ਅਤੇ ਬਿਹਤਰ ਸਿਹਤ ਸਹੂਲਤਾਂ ਦੇ ਯੁੱਗ ਦੀ ਸ਼ੁਰੂਆਤ :ਬੈਂਸ,ਕਿਹਾ,ਮੇਰਾ ਦਾਮਨ ਨਾਂ ਹੁੰਦਾ ਸਾਫ ਤਾਂ ਭ੍ਰਿਸ਼ਟਾਚਾਰੀਆਂ ਦੇ ਚਿਹਰੇ ਕਿਵੇਂ ਕਰਦਾ ਬੇਨਕਾਬ

ਤਲਵੰਡੀ ਸਾਬੋ ਕੀ, 18 ਨਵੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਲੋਕ ਇਨਸਾਫ ਪਾਰਟੀ ਵਲੋਂ ਪੰਜਾਬ ਦੇ ਪਾਣੀਆਂ ਦੀ ਕੀਮਤ ਵਸੂਲੀ ਦੀ ਮੰਗ ਨੂੰ ਲੈ ਕੇ ਕੱਢੀ ਜਾ ਰਹੀ ਵਿਸ਼ਾਲ “ਪੰਜਾਬ ਅਧਿਕਾਰ ਯਾਤਰਾ” ਦੇ ਤੀਜੇ ਦਿਨ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਸਮੁੱਚੇ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਤਖਤ ਸ਼੍ਰੀ ਦਮਦਮਾਂ ਸਾਹਿਬ ਤਲਵੰਡੀ ਸਾਬੋ ਕੀ ਤੋਂ ਯਾਤਰਾ ਸ਼ੁਰੂ ਕੀਤੀ। ਇਸ ਮੋਕੇ ਲੋਕ ਇਨਸਾਫ ਪਾਰਟੀ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦਾ ਆਨੰਦ ਮਾਣਿਆਂ। ਇਸ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰਾਂ ਵਲੋਂ ਸ਼ੁਰੂ ਤੋਂ ਹੀ ਪੰਜਾਬ ਨਾਲ ਵਿੱਤਕਰਾ ਕੀਤਾ ਗਿਆ ਹੈ ਅਤੇ ਪੰਜਾਬ ਦੀਆਂ ਸਰਕਾਰਾਂ ਵੀ ਕੇਂਦਰ ਸਰਕਾਰ ਦੀ ਕੱਠਪੁਤਲੀ ਬਣਕੇ ਰਹਿ ਗਈਆਂ ਹਨ, ਜਿਨਾ ਨੇ ਆਪਣੇ ਨਿੱਜੀ ਮੁਫਾਦਾਂ ਲਈ ਪੰਜਾਬ ਹਿੱਤਾਂ ਨੂੰ ਗਹਿਣੇ ਰੱਖਿਆ ਹੈ।ਉਨਾ ਕਿਹਾ ਕਿ ਪੰਜਾਬ ਵਿਚ ਪਾਣੀ ਕਾਰਨ ਹੀ ਸਭ ਤੋਂ ਵੱਧ ਲੜਾਈ ਝਗੜੇ ਹੁੰਦੇ ਹਨ। ਉਨਾ ਦੱਸਿਆ ਕਿ ਜਿੱਥੇ ਨਹਿਰਾਂ ਪਾਟਦੀਆਂ ਹਨ ਖਾਸ ਕਰਕੇ ਮੋਗਾ, ਫਰੀਦਕੋਟ, ਫਿਰੋਜ਼ਪੁਰ ਆਦਿ ਜਿਿਲਆਂ ਵਿਚ ਉੱਥੇ ਨੇੜੇ ਤੇੜੇ ਟਿਊਵੈਲਾਂ ਦਾ ਪਾਣੀ ਖੇਤੀ ਲਾਇਕ ਨਹੀ ਹੁੰਦਾ ਅਤੇ ਕੁੱਝ ਸਮਾ ਅਜਿਹਾ ਵੀ ਆਉਂਦਾ ਹੈ ਕਿ ਉੱਥੇ ਸੋਕਾ ਪੈ ਜਾਂਦਾ ਹੈ ਤੇ ਪਸ਼ੂ ਪੰਛੀਆਂ ਲਈ ਪੀਣ ਦਾ ਪਾਣੀ ਨਹੀ ਲਭਦਾ। ਉਨਾ ਕਿਹਾ ਕਿ ਇਹ ਕਿਥੋਂ ਦਾ ਇਨਸਾਫ ਹੈ ਕਿ ਪੰਜਾਬ ਦੇ ਪਾਣੀਆਂ ਨੂੰ ਪੰਜਾਬ ਵਾਸੀ ਹੀ ਤਰਸਣ ਅਤੇ ਦੂਜੇ ਸੂਬਿਆਂ ਵਾਲੇ ਵਰਤਣ? ਉਨਾ ਕਿਹਾ ਕਿ ਪੰਜਾਬ ਸਰਕਾਰਾਂ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਸੁਹਿਰਦ ਹੁੰਦੀਆਂ ਤਾਂ ਅੱਜ ਸਾਨੂੰ ਇਹ ਸੰਘਰਸ਼ ਕਰਨ ਦੀ ਲੌੜ ਨਹੀ ਸੀ ਪੈਣੀ, ਕਿਉਂਕਿ ਇਕ ਨੰਬਰ ਦਾ ਸੂਬਾ ਪੰਜਾਬ ਹੁਣ ਇਨਾ ਮਤਲਬੀ ਹੁਕਮਰਾਨਾ ਦੀਆਂ ਪੰਜਾਬ ਮਾਰੂ ਨੀਤੀਆਂ ਕਾਰਨ ਬਹੁਤ ਪੱਛੜ ਚੁੱਕਾ ਹੈ। ਉਨਾ ਕਿਹਾ ਕਿ ਸਤਾ ਭੋਗ ਚੁੱਕਾ ਬਾਦਲ ਪਰਿਵਾਰ ਅਤੇ ਹੁਣ ਸਤਾ ਭੋਗ ਰਿਹਾ ਕੈਪਟਮ ਅਮਰਿੰਦਰ ਸਿੰਘ ਦੋਹਾਂ ਦੀ ਸੋਚ ਇਕੋ ਜਿਹੀ ਹੀ ਹੈ, ਕਿਉਂਕਿ 16 ਨਵੰਬਰ 2016 ਵਿਚ ਪੰਜਾਬ ਦੇ ਪਾਣੀਆਂ ਦੀ ਕੀਮਤ ਵਸੂਲੀ ਲਈ ਪੰਜਾਬ ਵਿਧਾਨ ਸਭਾ ਵਿਚ ਕਾਨੂੰਨ ਪਾਸ ਕੀਤਾ ਜਾ ਚੁੱਕਾ ਹੈ ਪ੍ਰੰਤੂ ਚਾਰ ਸਾਲ ਲੰਘ ਜਾਣ ਤੇ ਵੀ ਕਿਸੇ ਨੇ ਵੀ ਬਿੱਲ ਬਣਾ ਕੇ ੳੱੁਪਰੋਕਤ ਸੂਬਿਆਂ ਦੇ ਨਾਲ ਨਾਲ ਕੇਂਦਰ ਸਰਕਾਰ ਨੂੰ ਭੇਜਣ ਦੀ ਜਰੂਰਤ ਨਹੀ ਸਮਝੀ। ਉਨਾ ਕਿਹਾ ਕਿ ਜੇਕਰ ਪੰਜਾਬ ਇਕ ਅਮੀਰ ਸੂਬਾ ਬਣ ਜਾਵੇਗਾ ਤਾਂ ਪੰਜਾਬ ਦੇ ਲੋਕ ਕਿਸੇ ਲਾਲਚ ਵਿਚ ਆ ਕੇ ਵੋਟ ਨਹੀ ਦੇਣਗੇ, ਜਿਸ ਦਾ ਸਿੱਧਾ ਨੁਕਸਾਨ ਪੰਜਾਬ ਦੀ ਰਵਾਇਤੀ ਸਿਆਸੀ ਪਾਰਟੀਆਂ ਨੂੰ ਹੀ ਹੋਵੇਗਾ, ਜਿਸ ਨਾਲ ਉਹ ਸਤਾ ਵਿਚੋਂ ਬਾਹਰ ਹੋ ਜਾਣਗੇ। ਇਸ ਲਈ ਉਹ ਨਹੀ ਚਾਹੁੰਦੇ ਕਿ ਪੰਜਾਬ ਨੂੰ ਪਾਣੀਆਂ ਦੀ ਕੀਮਤ ਮਿਲੇ ਅਤੇ ਪੰਜਾਬ ਦੇ ਲੋਕ ਆਪਣੇ ਪੈਂਰਾ ਸਿਰ ਹੋਣ। ਉਨਾ ਕਿਹਾ ਕਿ ਇਕਲੇ ਰਾਜਸਥਾਨ ਤੋਂ ਹੀ ਪੰਜਾਬ ਦੇ ਪਾਣੀ ਦਾ 16 ਲੱਖ ਕਰੋੜ ਰੁਪਏ ਲੈਣੇ ਬਣਦੇ ਹਨ ਅਤੇ ਪੰਜਾਬ ਸਿਰ ਕਰਜਾ ਸਿਰਫ 3 ਲੱਖ ਕਰੋੜ ਦਾ ਤੇ ਕਿਸਾਨਾ, ਖੇਤ ਮਜਦੂਰਾਂ ਅਤੇ ਦਲਿਤਾਂ ਸਿਰ ਇਕ ਲੱਖ ਕਰੋੜ ਰੁਪਏ ਦਾ ਹੈ। ਜੇਕਰ 4 ਲੱਖ ਕਰੋੜ ਰੁਪਏ ਕਰਜਾ ਲਾਹ ਦਿੱਤਾ ਜਾਂਦਾ ਹੈ ਤਾਂ ਪੰਜਾਬ ਦੇ ਖਜਾਨੇ ਵਿਚ 12 ਲੱਖ ਕਰੋੜ ਬੱਚ ਜਾਣਗੇ, ਜਿਸ ਨਾਲ ਪੰਜਾਬ ਦੇ ਹਰੇਕ ਵਸਨੀਕ ਕੋਲ ਆਪਣਾ ਘਰ ਹੋਵੇਗਾ, ਉਹ ਆਪਣੇ ਬੱਚਿਆਂ ਨੂੰ ਵੱਡੇ ਸਕੂਲਾਂ ਵਿਚ ਮੁਫਤ ਪੜ੍ਹਾ ਸਕੇਗਾ ਅਤੇ ਕਿਸੇ ਵੀ ਵੱਡੇ ਹਸਪਤਾਲ ਵਿਚ ਮੁਫਤ ਇਲਾਜ ਕਰਵਾ ਸਕੇਗਾ ਤੇ ਬਿਜਲੀ ਦੇ ਬਿੱਲ ਵੀ ਨਾ-ਮਾਤਰ ਹੀ ਆਉਣਗੇ। ਉਨਾ ਕਿਹਾ ਕਿ ਰਾਜਸਥਾਨ, ਹਰਿਆਣਾ ਅਤੇ ਦਿੱਲੀ ਤੋਂ ਪਾਣੀਆਂ ਦੀ ਕੀਮਤ ਵਸੂਲੀ ਤੱਕ ਲੋਕ ਇਨਸਾਫ ਪਾਰਟੀ ਦਾ ਸੰਘਰਸ਼ ਜਾਰੀ ਰਹੇਗਾ। ਉਨਾ ਕਿਹਾ ਕਿ ਪੰਜਾਬ ਵਾਸੀਆਂ ਨੇ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਬਾਰ ਬਾਰ ਆਜ਼ਮਾ ਕੇ ਦੇਖ ਲਿਆ ਹੈ, ਇਸ ਲਈ ਇਕ ਵਾਰ ਲੋਕ ਇਨਸਾਫ ਪਾਰਟੀ ਦੀ ਸਰਕਾਰ ਲਿਆ ਕੇ ਦੇਖੋ, ਜੇਕਰ ਅਸੀ ਦੂਜੇ ਸੂਬਿਆਂ ਤੋਂ ਪਾਣੀ ਦੀ ਕੀਮਤ ਵਸੂਲ ਨਾਂ ਕਰ ਸਕੇ ਤਾਂ ਬੈਂਸ ਪਰਿਵਾਰ ਸਿਆਸਤ ਛੱਡ ਦੇਵੇਗਾ। ਇਸ ਦੋਰਾਨ ਜਦੋਂ ਪੱਤਰਕਾਰਾਂ ਨੇ ਇਕ ਮਹਿਲਾ ਵਲੋਂ ਲਗਾਏ ਗਏ ਆਰੋਪਾਂ ਸੰਬਧੀ ਬੈਂਸ ਨੂੰ ਪੁੱਛਿਆ ਤਾਂ ਉਨਾ 8ਿਕਹਾ ਕਿ ਜੇ ਬੈਂਸ ਦਾ ਦਾਮਨ ਸਾਫ ਨਾਂ ਹੁੰਦਾਂ ਤਾਂ ਪੰਜਾਬ ਦੇ ਭ੍ਰਿਸ਼ਟਾਚਾਰੀਆਂ ਦੇ ਚਿਹਰੇ ਬੇਨਕਾਬ ਨਾਂ ਹੁੰਦੇ। ਉਨਾ ੳੈਲਾਨ ਕੀਤਾ ਕਿ ਆਉਣ ਵਾਲੇ 2-4 ਦਿਨਾਂ ਵਿਚ ਇਸ ਮਾਮਲੇ ਦੀ ਅਸਲ ਸਚਾਈ ਲੋਕਾਂ ਦੇ ਸਾਹਮਣੇ ਆ ਜਾਵੲਗੀ।ਪੰਜਾਬ ਅਧਿਕਾਰ ਯਾਤਰਾ ਦਾ ਤੱਖਤ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਮਾਨਸਾ, ਬਰਨਾਲਾ, ਧਨੋਲਾ, ਸ਼੍ਰੀ ਮਸਤੂਆਣਾ ਸਾਹਿਬ, ਸੰਗਰੂਰ ਭਵਾਨੀਗੜ੍ਹ, ਪਟਿਆਲਾ ਸਮੇਤ ਕਈ ਥਾਂਈ ਸਵਾਗਤ ਕੀਤਾ ਗਿਆ। ਇਸ ਯਾਤਰਾ ਵਿਚ ਬੈਂਸ ਭਰਾਵਾਂ ਤੋਂ ਇਲਾਵਾ ਜਗਮੋਹਣ ਸਿੰਘ ਮੋਗਾ, ਅਮ੍ਰਿਤਪਾਲ ਸਿੰਘ ਮੋਗਾ, ਰਣਧੀਰ ਸਿੰਘ ਸਿਿਵਆ, ਬਲਦੇਵ ਪ੍ਰਧਾਨ, ਗਗਨਦੀਪ ਸਿੰਘ ਸੰਨੀ ਕੈਂਥ, ਗੁਰਜੋਧ ਸਿੰਘ ਗਿੱਲ, ਪਵਨਦੀਪ ਸਿੰਘ ਮਦਾਨ, ਹਰਜਾਪ ਸਿੰਘ ਗਿੱਲ, ਜਰਨੈਲ ਸਿੰਘ ਨੰਗਲ, ਜਸਵੀਰ ਸਿੰਘ ਭੁੱਲਰ, ਰਾਜਪਾਲ ਸੋਨੀ, ਦਵਿੰਦਰਜੀਤ ਸਿੰਘ ਜੀਰਾ, ਜਗਜੋਤ ਸਿੰਘ ਖਾਲਸਾ, ਅਮਰੀਕ ਸਿੰਘ ਵਰਪਾਲ, ਹਰਵਿੰਦਰ ਸਿੰਘ ਕਲੇਰ, ਸੁੱਖਵਿੰਦਰ ਸਿੰਘ ਸੰਘਾ, ਸੁੱਖਵਿੰਦਰ ਸਿੰਘ ਸੁੱਖਾ, ਬੋਨੀ ਮਕਤਸਰ, ਗੁਰਤੇਜ ਸਿੰਘ ਸਾਧਾਂ ਵਾਲਾ, ਗੁਰਜੰਟ ਸਿੰਘ ਸਮੇਤ ਵੱਡੀ ਗਿਣਤੀ ਵਿਚ ਲਿਪ ਅਹੁਦੇਦਾਰ, ਵਰਕਰ ਅਤੇ ਇਲਾਕਾ ਨਿਵਾਸੀ ਹਾਜਰ ਸਨ।


