ਰਾਈਟ ਵੇ ਏਅਰਲਿੰਕਸ ਨੇ ਮਨਦੀਪ ਕੌਰ ਦਾ ਲਗਵਾਇਆ ਆਸਟਰੇਲੀਆ ਦਾ ਵਿਦਿਆਰਥੀ ਵੀਜ਼ਾ

ਮੋਗਾ,19 ਨਵੰਬਰ (ਜਸ਼ਨ): ਆਸਟਰੇਲੀਆ ਅੰਬੈਸੀ ਇਸ ਸਮੇਂ ਵਿਦਿਆਰਥੀ ਵੀਜ਼ਾ ਅਤੇ ਸਪਾਊਸ ਵੀਜ਼ਾ ਬਹੁਤ ਆਸਾਨੀ ਨਾਲ ਦੇ ਰਹੀ ਹੈ । ਇਸ ਕੜੀ ਤਹਿਤ ਰਾਈਟ ਵੇ ਏਅਰਲਿੰਕਸ  ਵੱਲੋਂ ਮਨਦੀਪ ਕੌਰ ਦਾ ਆਸਟਰੇਲੀਆ ਦਾ ਵਿਦਿਆਰਥੀ ਵੀਜ਼ਾ ਅਤੇ ਉਸ ਦੇ ਪਤੀ ਦਾ ਸੁਖਪ੍ਰੀਤ ਸਿੰਘ ਦਾ ਸਪਾਊਸ ਵੀਜ਼ਾ ਲਗਾ ਕੇ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਰਾਈਟ ਵੇ ਏਅਰਲਿੰਕਸ ਦੇ ਐੱਮ ਡੀ ਦੇਵਪ੍ਰਿਆ ਤਿਆਗੀ ਨੇ ਦੱਸਿਆ ਕਿ ਆਸਟਰੇਲੀਆ ‘ਚ 12ਵੀਂ ਪਾਸ ਵਿਦਿਆਰਥੀ ਵੀਜ਼ੇ ਲਈ ਅਪਲਾਈ ਕਰ ਸਕਦੇ ਹਨ । ਉਹਨਾਂ ਦੱਸਿਆ ਕਿ ਮਨਦੀਪ ਕੌਰ ਨੂੰ ਐੱਮ ਬੀ ਏ ‘ਚ ਦਾਖਿਲਾ ਮਿਲਿਆ ਹੈ ਅਤੇ ਨਾਲ ਹੀ ਉਸ ਦੇ ਪਤੀ ਨੂੰ ਵੀ ਵੀਜ਼ਾ ਮਿਲਣ ਨਾਲ ਨਵੇਂ ਵਿਆਹਿਆ ਜੋੜਾ ਕਾਫ਼ੀ ਖੁਸ਼ ਨਜ਼ਰ ਆਇਆ। ਉਹਨਾਂ ਕਿਹਾ ਕਿ ਅੰਬੈਸੀ ਵੱਲੋਂ ਦਿੱਤੀ ਇਸ ਢਿੱਲ ਦਾ ਸਭ ਨੂੰ ਫਾਇਦਾ ਉਠਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਬਿਨੇਕਰਤਾ ਰਾਈਟ ਵੇ ਏਅਰਲਿੰਕਸ  ਦੇ ਦਫਤਰ ਮੋਗਾ ਅਤੇ ਇਸ ਤੋਂ ਇਲਾਵਾ ਸੰਗਰੂਰ ,ਖੰਨਾ,ਬਾਘਾਪੁਰਾਣਾ,ਬਰਨਾਲਾ ,ਮੇਰਠ ,ਮੈਲਬੌਰਨ ਅਤੇ ਦਿੱਲੀ ਵਿਚ ਸਥਿਤ ਉਹਨਾਂ ਦੇ ਦਫਤਰਾਂ ਵਿਚ ਪਹੁੰਚ ਕਰ ਸਕਦੇ ਹਨ।