ਲਿਟਲ ਮਿਲੇਨੀਅਮ ਸਕੂਲ ’ਚ ਕਰਿਸਮਿਸ ਮੌਕੇ ਕਰਵਾਇਆ ਵਿਸ਼ੇਸ਼ ਸਮਾਗਮ

ਮੋਗਾ, 24 ਦਸੰਬਰ (ਜਸ਼ਨ)-ਸਥਾਨਕ ਲਿਟਲ ਮਿਲੇਨੀਅਮ ਸਕੂਲ ਵਿਖੇ ਕਰਿਸਮਿਸ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਡਾਇਰੈਕਟਰ ਅਨੁਜ ਗੁਪਤਾ ਤੇ ਸਮੂਹ ਸਟਾਫ ਨੇ ਪ੍ਰਭੂ ਯੀਸੂ ਮਸੀਹ ਦੀ ਤਸਵੀਰ ਸਾਹਮਣੇ ਕੈਂਡਲ ਜਗਾ ਕੇ ਪ੍ਰਾਥਨਾ ਕਰਦਿਆਂ ਕੀਤੀ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਪੂਨਮ ਸ਼ਰਮਾ ਨੇ ਬੱਚਿਆਂ ਨੂੰ ਕਰਿਸਮਿਸ ਦੀ ਮਹੱਤਤਾ ਸਬੰਧੀ ਦੱਸਿਆ। ਉਹਨਾਂ ਕਿਹਾ ਕਿ ਭਾਰਤ ਤਿਉਹਾਰਾਂ ਦਾ ਦੇਸ਼ ਹੈ, ਜਿੱਥੇ ਸਾਰੇ ਧਰਮ ਦੇ ਲੋਕ ਇੱਕਜੁਟ ਹੋ ਕੇ ਤਿਉਹਾਰ ਮਨਾਉਦੇ ਹਨ। ਕਰਿਸਮਿਸ ਤਿਉਹਾਰ ਵੀ ਪ੍ਰਭੂ ਯੀਸੂ ਮਸੀਹ ਦੇ ਜਨਮ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ। 
ਪ੍ਰਭੂ ਯੀਸੂ ਨੇ ਧਰਤੀ ’ਤੇ ਜਨਮ ਲੈ ਕੇ ਸਾਰੇ ਧਰਮਾਂ ਨੂੰ ਇੱਕਜੁਟ ਹੋ ਕੇ ਸ਼ਾਂਤੀ ਦਾ ਸੰਦੇਸ਼ ਦਿੱਤਾ। ਸਮਾਗਮ ਦੌਰਾਨ ਸਾਂਤਾ ਕਲਾਜ ਬਣੇ ਬੱਚਿਆਂ ਨੂੰ ਟਾਫੀਆਂ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
।


