ਸੱਚ ਬੋਲ ਤਾਂ ਸਹੀ । ਮੂੰਹ ਖੋਲ੍ਹ ਤਾਂ ਸਹੀ।
ਤੇਰੇ ਪੋਤੜੇ ਫੋਲ ਦੇਣਗੇ।
ਕਾਵਾਂ ਦਾ ਟੋਲਾ ਤੈਨੂੰ ਘੇਰ ਲਵੇਗਾ।
ਤੇਰੇ ਤੇ ਤੁਹਮਤਾਂ ਦੀਆਂ ਬਿੱਠਾਂ ਵੀ ਕਰਨਗੇ
ਪਰ ਤੂੰ ਸੱਚ ਦੀ ਗੁਲੇਲ ਖਿੱਚ ਕੇ ਰੱਖੀਂ _ ਢਿੱਲੀ ਨਾ ਛੱਡੀਂ
ਆਪੇ ਹੀ ਚੁੱਪ ਕਰਕੇ ਉੱਡ ਜਾਣਗੇ।
ਡਾ, ਹਰਬੰਸ ਕੌਰ ਗਿੱਲ 9646449871