ਸ਼੍ਰੋਮਣੀ ਸਿੱਖ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਮੋਗਾ,23 ਦਸੰਬਰ (ਜਸ਼ਨ)-ਆਲ ਇੰਡੀਆ ਵਾਲਮੀਕ ਖਾਲਸਾ ਦਲ ਵੱਲੋਂ ਚਮਕੌਰ ਦੀ ਗੜੀ ਵਿਚ ਸ਼ਹੀਦ ਹੋਣ ਵਾਲੇ ਸ਼ੋ੍ਰਮਣੀ ਸਿੱਖ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਦਿਹਾੜਾ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰੰਘਰੇਟੇ ਗੁਰੂ ਕੇ ਬੇਟੇ ਵਜੋਂ ਸਤਿਕਾਰ ਹਾਸਲ ਕਰਨ ਵਾਲੇ ਬਾਬਾ ਜੀਵਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲਿਆਂ ਵਿਚ ਪ੍ਰਧਾਨ ਅਮਰਜੀਤ ਸਿੰਘ ਗਿੱਲ ,ਸੀਨੀਅਰ ਵਾਈਸ ਚੇਅਰਮੈਨ ਸ: ਬਲਰਾਜ ਸਿੰਘ ਬੁੱਟਰ, ਜ਼ਿਲਾ ਪ੍ਰਧਾਨ ਜਗਤਾਰ ਸਿੰਘ ਡਰੋਲੀ ,ਰਾਮ ਸਰੂਪ ,ਬਲਵੰਤ ਸਿੰਘ ਭਾੳੂ,ਮੇਘ ਰਾਜ,ਬਘੇਲ ਸਿੰਘ ,ਪਿਆਰਾ ਸਿੰਘ,ਗੁਰਮੇਲ ਸਿੰਘ ਬਹੋਨਾ,ਮਿੱਠੂ ਧਾਲੀਵਾਲ ,ਵਿਜੇ ਗਿੱਲ,ਸਿਕੰਦਰ ਸਿੰਘ ,ਡਾ: ਜਸਵੀਰ ਸਿੰਘ ,ਬੇਅੰਤ ਗਿੱਲ,ਹਰਵਿੰਦਰ ਸਿੰਘ ਅਤੇ ਦਰਸ਼ਨ ਸਿੰਘ ਆਦਿ ਸ਼ਾਮਲ ਸਨ। ਜ਼ਿਲਾ ਪ੍ਰਧਾਨ ਜਗਤਾਰ ਸਿੰਘ ਡਰੋਲੀ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਂਦਨੀ ਚੌਂਕ ਵਿਖੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਸ਼ਹੀਦੀ  ਦਿੱਤੀ ਅਤੇ ਬਾਬਾ ਜੀਵਨ ਸਿੰਘ ਜੀ ਉਹਨਾਂ ਦਾ ਸੀਸ ਚਾਂਦਨੀ ਚੌਂਕ ਤੋਂ 348 ਕਿਲੋਮੀਟਰ ਦਾ ਸਫਰ ਪੈਦਲ ਤੈਅ ਕਰਦਿਆਂ ਸ਼੍ਰੀ ਆਨੰਦਪੁਰ ਸਾਹਿਬ ਲਿਆ ਕੇ ਦਸਵੇਂ ਪਾਤਿਸ਼ਾਹ ਸ਼੍ਰੀ ਗਰੂ ਗੋਬਿੰਦ ਸਿੰਘ ਜੀ ਨੂੰ ਸੌਂਪਦਿਆਂ ਗੁਰੂ ਕੇ ਬੇਟੇ ਦਾ ਖਿਤਾਬ ਹਾਸਲ ਕੀਤਾ ।