ਪਿੰਡ ਦੱਦਾਹੂਰ ਵਿਖੇ ਲੱਗੇ ਖੂਨਦਾਨ ਕੈਂਪ ਵਿੱਚ ਨੌਜਵਾਨਾਂ ਨੇ ਕੀਤਾ ਖੂਨਦਾਨ

ਮੋਗਾ, 24 ਦਸੰਬਰ (ਜਸ਼ਨ)-ਖੂਨਦਾਨ ਸਭ ਤੋਂ ਉਤਮ ਦਾਨ ਹੈ। ਕਿਸੇ ਵਿਅਕਤੀ ਦੁਆਰਾ ਦਾਨ ਕੀਤਾ ਗਿਆ ਖੂਨ ਦਾ ਇੱਕ ਯੂਨਿਟ ਚਾਰ ਮਰੀਜਾਂ ਦੀ ਜਾਨ ਬਚਾ ਸਗਦਾ ਹੈ, ਇਸ ਲਈ ਸਾਨੂੰ ਤੰਦਰੁਸਤ ਜਿੰਦਗੀ ਬਤੀਤ ਕਰਨ ਲਈ ਲਗਾਤਾਰ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ । ਇਹਨਾਂ ਵਿਚਾਰਾਂ ਦਾ ਪ੍ਗਟਾਵਾ ਬਲੱਡ ਬੈਂਕ ਮੋਗਾ ਦੇ ਇੰਚਾਰਜ ਡਾ. ਸੁਮੀ ਗੁਪਤਾ ਨੇ ਪਿੰਡ ਦੱਦਾਹੂਰ ਵਿਖੇ ਯੂਥ ਵੈਲਫੇਅਰ ਕਲੱਬ ਦੱਦਾਹੂਰ ਵੱਲੋਂ ਰੂਰਲ ਐਨ.ਜੀ.ਓ. ਮੋਗਾ ਦੇ ਸਹਿਯੋਗ ਨਾਲ ਚਾਰ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਸਮਰਪਿਤ ਲਗਾਏ ਗਏ ਖੂਨਦਾਨ ਕੈਂਪ ਵਿੱਚ ਆਪਣੇ ਸੰਬੋਧਨ ਦੌਰਾਨ ਕੀਤਾ । ਇਸ ਕੈਂਪ ਦਾ ਉਦਘਾਟਨ ਗਿਆਨੀ ਸਾਧੂ ਸਿੰਘ ਜੀ ਗ੍ੰਥੀ ਗੁਰਦੁਆਰਾ ਸਾਹਿਬ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਉਹਨਾਂ ਇਸ ਮੌਕੇ ਤੇ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਹਨਾਂ ਦੇ ਬੈਜ਼ ਲਗਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਰੂਰਲ ਐਨ.ਜੀ.ਓ. ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ‘ਸਾਡਾ ਮੋਗਾ ਡੌਟ ਕੌਮ ’ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਲਗਾਇਆ ਜਾਣ ਵਾਲਾ ਇਹ 148ਵਾਂ ਕੈਂਪ ਹੈ ਦੇ ਇਸ ਸਾਲ 1 ਸਤੰਬਰ ਤੋਂ ਬਾਅਦ ਇਹ ਅੱਠਵਾਂ ਕੈਂਪ ਹੈ। ਉਹਨਾਂ ਕਿਹਾ ਕਿ ਰੂਰਲ ਐਨ.ਜੀ.ਓ. ਮੋਗਾ ਖੂਨਦਾਨ ਦੇ ਖੇਤਰ ਵਿੱਚ ਪਿਛਲੇ 16 ਸਾਲ ਤੋਂ ਕੰਮ ਕਰ ਰਹੀ ਹੈ ਤੇ ਦੋ ਵਾਰ ਸਟੇਟ ਐਵਾਰਡ ਵੀ ਹਾਸਿਲ ਕਰ ਚੁੱਕੀ ਹੈ । ਉਹਨਾਂ ਰੈਗੂਲਰ ਡੋਨਰ ਬਣਨ ਦੇ ਚਾਹਵਾਨ ਨੌਜਵਾਨਾਂ ਨੂੰ ਸੰਸਥਾ ਨਾਲ ਜੁੜਨ ਦੀ ਅਪੀਲ ਕੀਤੀ । ਇਸ ਮੌਕੇ ਬਲੱਡ ਪ੍ੋਜੈਕਟ ਇੰਚਾਰਜ ਅਤੇ ਬਲਾਕ ਪ੍ਧਾਨ ਦਵਿੰਦਰਜੀਤ ਸਿੰਘ ਗਿੱਲ ਨੇ ਖੂਨਦਾਨੀਆਂ ਅਤੇ ਕਲੱਬ ਮੈਂਬਰਾਂ ਨੂੰ ਕੈਂਪ ਨੂੰ ਸਫਲ ਬਨਾਉਣ ਲਈ ਵਧਾਈ ਦਿੱਤੀ। ਇਸ ਮੌਕੇ ਕਲੱਬ ਪ੍ਧਾਨ ਰਮਨਪ੍ੀਤ ਸਿੰਘ ਬਰਾੜ ਨੇ ਬਲੱਡ ਬੈਂਕ ਮੋਗਾ ਦੀ ਟੀਮ, ਰੂਰਲ ਐਨ ਜੀ ਓ ਦੀ ਟੀਮ ਅਤੇ ਇਲਾਕੇ ਭਰ ਦੇ ਪਿੰਡਾਂ ਵਿੱਚੋਂ ਖੂਨਦਾਨ ਕਰਲ ਲਈ ਪਹੁੰਚੇ ਨੌਜਵਾਨਾਂ ਦਾ ਧੰਨਵਾਦ ਕੀਤਾ ਅਤੇ ਬਲਾਕ ਅਤੇ ਜਿਲਾ ਐਨ.ਜੀ.ਓ., ਬਲੱਡ ਬੈਂਕ ਟੀਮ ਅਤੇ ਗੱਜਣਵਾਲ ਕਲੱਬ ਨੂੰ ਸਨਮਾਨਿਤ ਵੀ ਕੀਤਾ, ਇਸ ਮੌਕੇ ਕਲੱਬ ਮੈਂਬਰ ਅਰਸ਼ਦੀਪ ਬਰਾੜ, ਜਗਮੀਤ ਸਿੰਘ, ਲਵਜੀਤ ਸਿੰਘ ਪ੍ਧਾਨ ਗੁਰਦੁਆਰਾ ਕਮੇਟੀ, ਕੁਲਦੀਪ ਸਿੰਘ, ਜਸ਼ਨਦੀਪ ਸਿੰਘ, ਮਨਪ੍ੀਤ ਸਿੰਘ ਹਰਸਿਮਰਨਜੀਤ ਸਿੰਘ, ਹਰਜੀਤ ਸਿੰਘ, ਕੱਤਰ ਸਿੰਘ, ਵਰਿੰਦਰ ਸਿੰਘ ਭੇਖਾ, ਨਵਦੀਪ ਸਿੰਘ ਗੱਜਣਵਾਲਾ, ਤਰਸੇਮ ਸਿੰਘ, ਗੁਰਵਿੰਦਰ ਸਿੰਘ, ਕੁਲਵੰਤ ਸਿੰਘ ਕਾਲੀਏਵਾਲਾ, ਬਲੱਡ ਬੈਂਕ ਮੋਗਾ ਵੱਲੋਂ ਡਾ. ਸੁਮੀ ਗੁਪਤਾ, ਮੈਡਮ ਸ਼ੁਸ਼ਮਾ, ਹਿਮਾਨੀ ਸ਼ੋਸ਼ਲ ਵਰਕਰ, ਜੋਬਨਵੰਤ ਸਿੰਘ, ਬਿਨੈ ਕੁਮਾਰ ਆਦਿ ਹਾਜ਼ਰ ਸਨ ।