ਕਰਨਲ ਬਾਬੂ ਸਿੰਘ ਦੀ ਅਗਵਾਈ ਹੇਠ ਜਿਲਾ ਕਾਂਗਰਸ ਕਮੇਟੀ ਵੱਲੋਂ ਦੇਸ਼ ਦੀ ਅਖੰਡਤਾ ਲਈ ਰੱਖਿਆ ਇਕ ਦਿਨ ਦਾ ਵਰਤ

ਮੋਗਾ, 10 ਅਪ੍ਰੈਲ (ਜਸ਼ਨ): ਜਿਲਾ ਕਾਂਗਰਸ ਕਮੇਟੀ ਵੱਲੋਂ ਜਿਲਾ ਹੈਡਕੁਆਰਟਰ ਦਫ਼ਤਰ ਵਿਖੇ ਦੇਸ਼ ਦੀ ਏਕਤਾ ,ਅਖੰਡਤਾ, ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਣ ਲਈ ਜਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਪ੍ਰਧਾਨਗੀ ਹੇਠ ਇਕ ਦਿਨ ਦਾ ਵਰਤ ਰੱਖਿਆ ਗਿਆ। ਇਸ ਮੌਕੇ ਤੇ ਮਹਿਲਾ ਕਾਂਗਰਸ ਜ਼ਿਲਾ ਮੋਗਾ ਦੀ ਪ੍ਰਧਾਨ ਵੀਰਪਾਲ ਕੌਰ ਜੌਹਲ , ਵਿਧਾਇਕ ਡਾ: ਹਰਜੋਤ ਕਮਲ ਸਿੰਘ ਦੀ ਪਤਨੀ ਡਾ. ਰਜਿੰਦਰ ਕੌਰ ਕਮਲ, ਜਗਸੀਰ ਸੀਰਾ, ਰਾਮਪਾਲ ਧਵਨ, ਡਾ. ਜੀ.ਐਸ. ਗਿੱਲ ਪੀ.ਏ. ਟੂ ਐਮ.ਐਲ.ਏ. ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਕਿਹਾ ਕਿ 2 ਅਪ੍ਰੈਲ 2018 ਨੂੰ ਭਾਰਤ ਬੰਦ ਦੇ ਸੱਦੇ ਤੇ ਐਸ.ਸੀ./ਐਸ.ਟੀ. ਜਮਾਤ ਦੇ ਲੋਕਾਂ ਨੇ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਦਿਆਂ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਸੀ। ਇਸ ਲਈ ਦੇਸ਼ ਦੇ ਸਮੂਹ ਵਰਗ ਵਪਾਰੀ, ਕਰਮਚਾਰੀ, ਕਿਸਾਨ, ਮਜਦੂਰ ਤੋਂ ਲੈ ਕੇ ਸਭ ਨੇ ਭਰਵਾਂ ਸਹਿਯੋਗ ਦਿੱਤਾ ਕਿਉਕਿ ਭਾਰਤ ਦੇ ਸੰਵਿਧਾਨ ਅਨੁਸਾਰ ਐਸ.ਸੀ./ਐਸ.ਟੀ. ਦੇ ਹੱਕਾਂ ਦੀ ਰਾਖੀ ਕਰਨ ਵਾਲੇ ਕਾਨੂੰਨ ਨੂੰ ਕਮਜੋਰ ਕਰਨ ਦੀ ਸਾਜ਼ਿਸ਼ ਰਚ ਰਹੇ ਸਨ। ਸੰਪੂਰਨ ਬੰਦ ਨੂੰ ਦੇਖ ਕੇ ਕੇਂਦਰ ਸਰਕਾਰ ਨੇ ਇਸ ਲਈ ਲੋੜੀਂਦੇ ਫੈਸਲੇ ਤਾਂ ਕੀ ਲੈਣੇ ਸਨ ਸਗੋਂ ਕੇਂਦਰ ਸਰਕਾਰ ਆਪਣੇ ਆਪ ਨੂੰ ਹਾਰੀ ਸਮਝਣ ਲੱਗੀ ਹੈ।  ਇਹ ਹਾਰ ਸਰਕਾਰ ਦੇ ਹਜ਼ਮ ਨਾ ਆਈ ਤਾਂ ਗੁੰਡਾ ਅਨਸਰਾਂ ਨੂੰ ਉਕਸਾ ਕੇ ਦੰਗੇ ਕਰਵਾਏ ਗਏ ਜਿਸ ਵਿੱਚ ਬੇਕਸੂਰਾਂ ਦੀਆਂ ਜਾਨਾਂ ਗਈਆ। ਇਹ ਦੰਗੇ ਫਸਾਦ ਜਿਹੜੇ ਸੂਬਿਆਂ ਵਿੱਚ ਭਾਜਪਾ ਸਰਕਾਰ ਸੀ ਉਥੇ ਹੀ ਦੇਖਣ ਨੂੰ ਮਿਲੇ। ਕੀ ਇਹ ਕੇਂਦਰ ਸਰਕਾਰ ਦੀ ਲਾਪਰਵਾਹੀ ਨਹੀਂ ਸੀ। ਕੇਂਦਰ ਸਰਕਾਰ ਇਸ ਤੋਂ ਮੁਨਕਰ ਨਹੀਂ ਹੋ ਸਕਦੀ। ਜਿਲਾ ਪ੍ਰਧਾਨ ਕਰਨਲ ਬਾਬੂ ਸਿੰਘ  ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ, ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸ਼ੁੱਭ ਕੰਮ ਲਈ ਸਮੂਹ ਕਾਂਗਰਸ ਜੱਥੇਬੰਦੀਆਂ ਰਾਹੁਲ ਗਾਂਧੀ ਨਾਲ ਚੱਟਾਨ ਵਾਂਗ ਖੜੀਆਂ ਹਨ। ਜਿਲਾ ਪ੍ਰਧਾਨ ਨੇ ਜਿਲੇ ਦੇ ਸਮੂਹ ਕਾਂਗਰਸੀ ਲੀਡਰ ਅਤੇ ਵਰਕਰਾਂ ਨੂੰ ਦੇਸ਼ ਦੀ ਅਖੰਡਤਾ, ਸ਼ਾਂਤੀ ਅਤੇ ਭਾਈਚਾਰਕ ਢਾਂਚੇ ਦੀ ਰੱਖਿਆ ਲਈ ਤਿਆਰ ਬਰ ਤਿਆਰ ਰਹਿਣ ਲਈ ਪੇ੍ਰਰਿਤ ਕੀਤਾ। ਜਿਲਾ ਪ੍ਰਧਾਨ ਨੇ ਕਿਹਾ ਕਿ ਐਸ.ਸੀ./ਐਸ.ਟੀ. ਅਤੇ ਬਾਕੀ ਦੇਸ਼ ਦੀਆਂ ਸਮੂਹ ਜਮਾਤਾਂ ਕਾਂਗਰਸ ਦਾ ਅਨਿੱਖੜਵਾਂ ਅੰਗ ਹਨ। ਕੇਂਦਰ ਸਰਕਾਰ ਤਾਂ ਕੀ ਦੁਨੀਆਂ ਦੀ ਕੋਈ ਤਾਕਤ ਵੀ ਸਾਨੂੰ ਇੱਕ ਦੂਸਰੇ ਤੋਂ ਅਲੱਗ ਨਹੀਂ ਕਰ ਸਕਦੀ। ਇਸ ਮੌਕੇ ਤੇ ਜਸਵੀਰ ਸਿੰਘ ਬਾਜਵਾ, ਬਾਲ ਿਸ਼ਨ ਭੱਲਾ, ਕਸ਼ਮੀਰ ਲਾਲਾ, ਪਰਮ ਕਪੂਰੇ, ਸਰਬਜੀਤ ਕੌਰ, ਰਾਜ ਕੌਰ, ਕਮਲਜੀਤ ਧੱਲੇਕੇ, ਸਤਨਾਮ ਮਹੇਸ਼ਰੀ, ਸੀਮਾ ਰਾਣੀ, ਹਾਕਮ ਸਿੰਘ, ਰਾਮ ਸਿੰਘ, ਨਿਰਮਲ ਮਹੇਸ਼ਰੀ, ਸਤਪਾਲ ਸਿੰਘ ਭਾੳੂ, ਜਗਦੀਪ ਸਿੰਘ, ਮਨਦੀਪ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਹਰਨਾਮ ਸਿੰਘ, ਗੁਰਤੇਜ ਸਿੰਘ  ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ। 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ