ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਦਸਵੀਂ ਦਾ ਨਤੀਜਾ 100% ਰਿਹਾ,ਮਾਧਵ ਗੋਇਲ ਨੇ 99.2% ਅੰਕ ਹਾਸਲ ਕਰਕੇ ਜ਼ਿਲ੍ਹੇ ਵਿੱਚ ਕੀਤਾ ਟੌਪ

ਮੋਗਾ, 16 ਅਪ੍ਰੈਲ (ਜਸ਼ਨ ) ਸੀ.ਬੀ.ਐਸ.ਈ ਬੋਰਡ(ਨਵੀਂ ਦਿੱਲੀ) ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿੱਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ। ਮਾਧਵ ਗੋਇਲ ਨੇ 99.2% ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਗੁਣਰੀਤ ਕੌਰ ਨੇ 99% ਅੰਕ ਲੈ ਕੇ ਦੂਸਰਾ, ਹਿਮਾਂਸ਼ੀ ਗੋਇਲ ਨੇ 98.6% ਅੰਕ ਪ੍ਰਾਪਤ ਕਰਕੇ ਤੀਸਰਾ, ਨੂਰ ਗਿਰਧਰ ਅਤੇ ਯੁਵਰਾਜ ਸਿੰਘ ਸੰਧੂ ਨੇ 98.4% ਹਾਸਲ ਕਰਕੇ ਚੌਥਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਗੁਰਵੀਰ ਕੌਰ 97.6%, ਖੁਸ਼ਪ੍ਰੀਤ ਕੌਰ 96.8%, ਸੁਖਮਨਦੀਪ ਸਿੰਘ 96.6% ,ਹਰਸਿਮਰਨ ਕੌਰ 96%, ਅਰਮਾਨ ਸਿੰਘ ਸੰਧੂ 95.4%, ਅਰਸ਼ਦੀਪ ਸਿੰਘ 95 % ਅਤੇ ਪਰੰਜੇ ਤਾਇਲ 95%, ਸਿਮਰਨ ਕੌਰ 94.8%, ਸਮਨਦੀਪ ਕੌਰ 94.4%, ਖੁਸ਼ੀ ਸ਼ਾਹੀ 94.2%, ਕੋਮਲਪ੍ਰੀਤ ਕੌਰ ਗਿੱਲ 93.2%, ਹਰਨੂਰ ਕੌਰ 92.4%, ਜਸਮਨਪ੍ਰੀਤ ਕੌਰ 91.8%, ਲਾਡਵਿੰਦਰ ਸਿੰਘ 91.4%, ਤਨਵੀਰ ਕੌਰ ਧਾਲੀਵਾਲ 90.2, ਏਂਜਲ ਤਨੇਜਾ 89.8%, ਮਨਜੋਤ ਸਿੰਘ 89.8% ਅੰਕ,ਜੋਬਨਪ੍ਰੀਤ ਕੌਰ 89.6% ਅੰਕ ਪ੍ਰਾਪਤ ਕਰਕੇ ਮੱਲਾਂ ਮਾਰੀਆਂ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਵਿੱਚ 10 ਵਿਦਿਆਰਥੀਆਂ ਨੇ 100% ਅੰਕ ਹਾਸਲ ਕੀਤੇ। ਗੁਣਵੀਰ ਕੌਰ, ਨੂਰ ਗਿਰਧਰ, ਹਿਮਾਂਸ਼ੀ ਗੋਇਲ, ਗੁਰਵੀਰ ਕੌਰ , ਪਰੰਜੇ ਤਾਇਲ ਅਤੇ ਕੋਮਲਪ੍ਰੀਤ ਕੌਰ ਗਿੱਲ ਨੇ ਪੰਜਾਬੀ ਵਿਸ਼ੇ ਵਿੱਚੋਂ 100% ਅੰਕ ਪ੍ਰਾਪਤ ਕੀਤੇ। ਮਾਧਵ ਗੋਇਲ ਨੇ ਅੰਗਰੇਜ਼ੀ ਅਤੇ ਹਿਸਾਬ ਵਿਸ਼ੇ ਵਿੱਚੋਂ 100% ਅੰਕ , ਗੁਨਵੀਰ ਕੌਰ ਨੇ ਸਮਾਜਿਕ ਸਿੱਖਿਆ ਵਿਸ਼ੇ ਵਿੱਚੋਂ 100% ਅੰਕ, ਨੂਰ ਗਿਰਧਰ ਅਤੇ ਹਰਸਿਮਰਨ ਕੌਰ ਨੇ ਬਿਊਟੀ ਐਂਡ ਵੈਲਨੈਸ ਵਿੱਚੋਂ 100% ਅੰਕ ਪ੍ਰਾਪਤ ਕੀਤੇ। ਯੁਵਰਾਜ ਸਿੰਘ ਸੰਧੂ, ਪਰਾਂਜੇ ਤਾਇਲ ਅਤੇ ਅਰਮਾਨ ਸਿੰਘ ਸੰਧੂ ਨੇ ਫਿਜੀਕਲ ਐਕਟੀਵਿਟੀ ਟਰੇਨਰ ਵਿੱਚੋਂ 100 % ਅੰਕ ਹਿਮਾਂਸ਼ੀ ਗੋਇਲ ਨੇ ਹਿੰਦੀ ਵਿੱਚੋਂ 99% ਅੰਕ ਅਤੇ ਯੁਵਰਾਜ ਸਿੰਘ ਸੰਧੂ ਨੇ ਸਾਇੰਸ ਵਿੱਚੋਂ 96% ਅੰਕ ਪ੍ਰਾਪਤ ਕੀਤੇ। ਨਤੀਜੇ ਵਾਲੇ ਦਿਨ ਸਕੂਲ ਖੁਸ਼ੀ ਦਾ ਮਾਹੌਲ ਸੀ। ਵਿਦਿਆਰਥੀਆਂ ਨੇ ਇੱਕ ਦੂਜੇ ਨੂੰ ਮਿਠਾਈ ਖਵਾ ਕੇ ਵਧਾਈ ਦਿੱਤੀ। ਸਕੂਲ ਦੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਨੇ ਇਸ ਮੌਕੇ ਕਿਹਾ ਇਹ ਸਫਲਤਾ ਵਿਦਿਆਰਥੀਆਂ ਦੀ ਲਗਨ, ਅਧਿਆਪਕਾਂ ਦੀ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਸਾਡਾ ਸਕੂਲ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਬਿਹਤਰੀਨ ਨਤੀਜੇ ਦੇਣ ਲਈ ਵਚਨਬੱਧ ਹੈ ਅਤੇ ਵਿਦਿਆਰਥੀਆਂ ਨੂੰ ਤਮਗੇ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਦੇ ਚੇਅਰਮੈਨ ਸ. ਦਵਿੰਦਰ ਪਾਲ ਸਿੰਘ, ਪ੍ਰੈਜੀਡੈਂਟ ਸ. ਕੁਲਦੀਪ ਸਿੰਘ ਸਹਿਗਲ, ਵਾਈਸ ਪ੍ਰੈਜੀਡੈਂਟ ਡਾਕਟਰ ਇਕਬਾਲ ਸਿੰਘ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ,ਮੁੱਖ ਸਲਾਹਕਾਰ ਮੈਡਮ ਹਰਪ੍ਰੀਤ ਕੌਰ ਨੇ ਸਕੂਲ ਦੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ,ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਅਤੇ ਸਮੁੱਚੇ ਸਟਾਫ ਨੂੰ ਉਹਨਾਂ ਦੀ ਮਿਹਨਤ ਅਤੇ ਯੋਗ ਅਗਵਾਈ ਲਈ ਮੁਬਾਰਕਬਾਦ ਦਿੱਤੀ । ਇਸਦੇ ਨਾਲ ਹੀ ਸਕੂਲ ਦੇ ਮੈਨੇਜਮੈਂਟ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਸਕੂਲ ਦੇ ਚੇਅਰਮੈਨ ਸਰਦਾਰ ਦਵਿੰਦਰ ਪਾਲ ਸਿੰਘ ਨੇ "ਸਾਡਾ ਮੋਗਾ ਡੌਟ ਕੌਮ" ਨਿਊਜ਼ ਪੋਰਟਲ ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਕੂਲ ਪੜ੍ਹਾਈ ਦੇ ਨਾਲ ਨਾਲ ਹਰ ਖੇਤਰ ਵਿੱਚ ਵਿਕਾਸ ਕਰ ਰਿਹਾ ਹੈ ਅਤੇ ਮੱਲਾਂ ਮਾਰਦਾ ਹੈ । ਸਕੂਲ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਇਸੇ ਕਰਕੇ ਬੱਚਿਆਂ ਵਿੱਚ ਇਸ ਸਕੂਲ ਵਿੱਚ ਦਾਖਲ ਹੋਣ ਦਾ ਵੱਖਰਾ ਉਤਸ਼ਾਹ ਹੈ। ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਖੇਡਾਂ ਵਿੱਚ ਵੀ ਮੱਲਾਂ ਮਾਰ ਰਹੇ ਹਨ। ਸਕੂਲ ਦੀ ਵਿਦਿਆਰਥਣ ਅਨੁਕ੍ਰਿਤੀ ਨੇ ਤਾਇਕਵਾਂਡੋ ਕਰਾਟੇ ਵਿੱਚ ਨੈਸ਼ਨਲ ਲੈਵਲ ਤੇ ਗੋਲਡ ਮੈਡਲ ਜਿੱਤ ਕੇ ਸਕੂਲ ਦੇ ਨਾਮ ਨੂੰ ਚਾਰ ਚੰਨ ਲਾਏ ਹਨ। ਸਕੂਲ ਵਿੱਚ ਵਿਦਿਆਰਥੀਆਂ ਦੀ ਓਵਰਆਲ ਡਿਵੈਲਪਮੈਂਟ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।


