ਸੰਤ ਬਾਬਾ ਪ੍ਰਤਾਪ ਸਿੰਘ ਜੀ ਲੰਗੇਆਣਾ ਦਾ ਅੰਗੀਠਾ ਸੰਭਾਲਿਆ

ਬਾਘਾਪੁਰਾਣਾ,10 ਨਵੰਬਰ (ਜਸਵੰਤ ਗਿੱਲ ਸਮਾਲਸਰ)- ਗੁਰਦੁਆਰਾ ਗੋਬਿੰਦਸਰ ਸਾਹਿਬ ਲੰਗੇਆਣਾ ਕਲਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਪ੍ਰਤਾਪ ਸਿੰਘ ਜੀ ਲੰਗੇਆਣਾ ਜੋ ਕਿ ਬੀਤੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ ਦਾ ਬੀਤੇ ਕੱਲ ਅੰਗੀਠਾ ਸੰਭਾਲਿਆ ਗਿਆ। ਉਪਰੰਤ ਗ੍ਰੰਥੀ ਸਿੰਘਾਂ ਵੱਲੋਂ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਦਿਆਂ ਅੰਗੀਠੇ ਨੂੰ ਜਲ ਪ੍ਰਵਾਹ ਕਰਨ ਲਈ ਸ੍ਰੀ ਕੀਰਤਪੁਰ ਸਾਹਿਬ ਲਈ ਗੱਡੀਆਂ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਬਾਬਾ ਬਲਦੇਵ ਸਿੰਘ ਜੋਗੇਵਾਲਾ,ਬਾਬਾ ਕਰਨੈਲ ਸਿੰਘ ਮੋਗਾ, ਡਾ: ਸੰਤ ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ਕਾਰ ਸੇਵਾ ਵਾਲੇ ,ਐੱਸ.ਜੀ.ਪੀ.ਸੀ.ਮੈਂਬਰ ਭਾਈ ਜਗਤਾਰ ਸਿੰਘ ਰੋਡੇ,ਸੰਤ ਬਾਬਾ ਬਲਦੇਵ ਸਿੰਘ ਮੰਡੀਰਾਂ ਵਾਲੇ, ਸਮਾਜ ਸੇਵੀ ਹਰਪ੍ਰੀਤ ਸਿੰਘ ਡੋਨੀ,ਭਾਈ ਅਮਰਜੀਤ ਸਿੰਘ ਲਧਾਈ ਕੇ,ਬਾਬਾ ਗੁਰਦਿਆਲ ਸਿੰਘ,ਭਾਈ ਦਲਜੀਤ ਸਿੰਘ,ਭਾਈ ਸਾਧੂ ਸਿੰਘ,ਭਾਈ ਅਮਰਜੀਤ ਸਿੰਘ,ਗਿਆਨੀ ਰਣਜੀਤ ਸਿੰਘ,ਗਿਆਨੀ ਉਂਕਾਰ ਸਿੰਘ,ਸਾਬਕਾ ਸਰਪੰਚ ਜੋਗਿੰਦਰ ਸਿੰਘ,ਜੈਲਦਾਰ ਸਾਧੂ ਸਿੰਘ,ਸਤਵੰਤ ਸਿੰਘ ਬਰਾੜ,ਪਿ੍ਰੰਸੀਪਾਲ ਤੇਜਿੰਦਰ ਕੌਰ (ਵੀਰ ਸਿੰਘ ਸਕੂਲ ਨੱਥੂਵਾਲਾ ਗਰਬੀ),ਪਿ੍ਰੰਸੀਪਾਲ ਸੁਖਮਿੰਦਰਪਾਲ ਸਿੰਘ,ਬੈਂਕ ਮੈਨੇਜਰ ਹਰਮਿੰਦਰਪਾਲ ਸਿੰਘ,ਜਗਜੀਤ ਸਿੰਘ ਇੰਗਲੈਂਡ ਵਾਲੇ,ਬਾਬਾ ਗੁਰਵਿੰਦਰ ਸਿੰਘ ਡੇਮਰੂ,ਬੀਬੀ ਕੁਲਵਿੰਦਰ ਸਿੰਘ ਲੰਗੇਆਣਾ,ਸਾਧੂ ਸਿੰਘ ਧੰਮੂ,ਜਗਜੀਵਨ ਸਿੰਘ ਰੋਡੇ,ਸਰਪੰਚ ਜਰਨੈਲ ਸਿੰਘ,ਪੰਚ ਕੁਲਦੀਪ ਸਿੰਘ ਅਤੇ ਡਾ.ਜੋਰਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਹੁਤ ਸਾਰੇ ਸ਼ੋਕ ਸੁਨੇਹੀ ਹਾਜ਼ਰ ਸਨ।


