ਇਨਰ ਵਹੀਲ ਕਲੱਬ ਮੋਗਾ ਰੋਇਲ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਗੋਪਾਲ ਗਊਸ਼ਾਲਾ ਵਿੱਚ ਚਾਰਾ ਪਾ ਕੇ ਕੀਤੀ 

ਮੋਗਾ, 9ਜੁਲਾਈ (ਜਸ਼ਨ): ਇਨਰ ਵਹੀਲ ਕਲੱਬ ਮੋਗਾ ਰੋਇਲ ਦੇ ਵੱਲੋਂ ਅੱਜ ਮੋਗਾ ਦੇ ਗਾਂਧੀ ਰੋਡ ਤੇ ਗੋਪਾਲ ਗਊਸ਼ਾਲਾ ਵਿੱਚ ਗਊਆਂ ਨੂੰ ਹਰਾ ਚਾਰਾ ਪਾ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਕਲੱਬ ਦੀ ਨਵੀਂ ਪ੍ਰਧਾਨ ਨਲਿਨੀ ਜਿੰਦਲ ਨੇ ਜਿੱਥੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਉਥੇ ਉਹਨਾਂ ਕਿਹਾ ਕਿ ਉਹਨਾਂ ਨੂੰ ਕਲੱਬ ਦੇ ਵੱਲੋਂ ਜੋ ਵੀ ਜਿੰਮੇਵਾਰੀ ਦਿੱਤੀ ਗਈ ਹੈ ਉਹ ਉਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਉਹਨਾਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦਾ ਕਲੱਬ ਧਾਰਮਿਕ, ਸਮਾਜਿਕ ਅਤੇ ਲੋਕਾਂ ਦੀ ਭਲਾਈ ਦੇ ਕੰਮਾਂ ਦੇ ਲਈ ਹਮੇਸ਼ਾ ਦੀ ਤਰਾਂ ਤਤਪਰ ਰਹੇਗਾ ਅਤੇ ਜਰੂਰਤ ਮੰਦ ਬੱਚਿਆਂ ਨੂੰ ਕਲੱਬ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਇਸ ਮੌਕੇ ਵੰਦਨਾ ਜਿੰਦਲ ਨੂੰ ਨਵੀਂ ਸੈਕਟਰੀ ਅਤੇ ਮੋਨਿਕਾ ਮਹਾਜਨ ਨੂੰ ਖਜਾਨਚੀ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਨੀਲੂ ਬਾਂਸਲ, ਮੋਨਾ ਬਾਂਸਲ, ਨਿਸ਼ਾ ਗੁਪਤਾ, ਸ਼ੀਨਾ ਬਾਂਸਲ, ਰਿਯਾ ਅਰੋੜਾ, ਕਿਰਨ ਗੁਪਤਾ, ਨੀਲਮ ਅਰੋੜਾ, ਕਿਰਨ ਸਿੰਗਲਾ, ਆਂਚਲ ਗਰੋਵਰ, ਰੁਪਾਲੀ ਕੰਡਾ, ਰਾਖੀ ਸਿੰਗਲਾ, ਰਮੇਸ਼ ਸਿੰਗਲਾ, ਰਾਜੇਸ਼ ਗੁਪਤਾ, ਰਾਜੀਵ ਅਰੋੜਾ, ਕਪਿਲ ਕੰਡਾ, ਅਮਨ ਸਿੰਗਲਾ, ਰਾਜੇਸ਼ ਬਾਂਸਲ, ਪਰਵੀਨ ਬਾਂਸਲ, ਪੰਕਜ ਬਾਂਸਲ ਆਦਿ ਹਾਜ਼ਰ ਸਨ।