ਫਲੇਮਸ ਇਮੀਗ੍ਰੇਸ਼ਨ ਨੇ ਹਰਮਨਪ੍ਰੀਤ ਕੌਰ ਲਈ ਸਿਰਫ਼ 10 ਦਿਨਾਂ ਵਿੱਚ ਫਿਨਲੈਂਡ ਸਟੱਡੀ ਵੀਜ਼ਾ ਦਾ ਪ੍ਰਬੰਧ ਕੀਤਾ: ਜੈ/ਨਿਤਿਨ

 ਮੋਗਾ, 18 ਅਗਸਤ (jashan ): ਮੋਗਾ ਦੇ ਜਵਾਹਰ ਨਗਰ ਵਿੱਚ ਸਥਿਤ ਮਾਲਵੇ ਦੇ ਮੋਹਰੀ ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰ ਨੇ ਸਿਰਫ਼ 10 ਦਿਨਾਂ ਵਿੱਚ ਇੱਕ ਹੋਰ ਵਿਦਿਆਰਥੀ ਲਈ ਫਿਨਲੈਂਡ ਸਟੱਡੀ ਵੀਜ਼ਾ ਦਾ ਪ੍ਰਬੰਧ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਂਟਰ ਦੇ ਡਾਇਰੈਕਟਰ ਐਡਵੋਕੇਟ ਜੈ ਗੋਇਲ ਅਤੇ ਡਾਇਰੈਕਟਰ ਨਿਤਿਨ ਗਰਗ ਨੇ ਦੱਸਿਆ ਕਿ ਕਾਉਂਕੇ ਕਲਾਂ ਦੀ ਰਹਿਣ ਵਾਲੀ ਹਰਮਨਪ੍ਰੀਤ ਕੌਰ ਨੇ ਸੈਂਟਰ ਵਿਖੇ ਵੀਜ਼ਾ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਹਰਮਨਪ੍ਰੀਤ ਕੌਰ ਦਾ ਫਿਨਲੈਂਡ ਸਟੱਡੀ ਵੀਜ਼ਾ ਸਿਰਫ਼ 10 ਦਿਨਾਂ ਵਿੱਚ ਪ੍ਰਾਪਤ ਹੋ ਗਿਆ ਅਤੇ ਹਰਮਨਪ੍ਰੀਤ ਕੌਰ ਦਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਸਾਕਾਰ ਹੋਇਆ। ਉਨ੍ਹਾਂ ਹਰਮਨਪ੍ਰੀਤ ਕੌਰ ਨੂੰ ਵੀਜ਼ੇ ਦੀ ਕਾਪੀ ਸੌਂਪੀ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਹਰਮਨਪ੍ਰੀਤ ਕੌਰ ਨੇ ਵੀਜ਼ੇ ਦੀ ਕਾਪੀ ਲੈਂਦੇ ਹੋਏ ਸੰਸਥਾ ਦੇ ਡਾਇਰੈਕਟਰ ਜੈ ਗੋਇਲ ਅਤੇ ਡਾਇਰੈਕਟਰ ਨਿਤਿਨ ਗੋਇਲ ਅਤੇ ਸਟਾਫ਼ ਦਾ ਧੰਨਵਾਦ ਕੀਤਾ।